ਇਨ੍ਹਾਂ ਛੋਟੇ-ਛੋਟੇ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਵਧਾ ਸਕਦੇ ਹੋ ਆਪਣੇ ਭੋਜਨ ਦਾ ਸੁਆਦ
Sunday, Sep 13, 2020 - 10:29 AM (IST)
ਜਲੰਧਰ - ਕਿਸੇ ਵੀ ਇਨਸਾਨ ਦੇ ਦਿਲ ਤੱਕ ਪਹੁੰਚਣ ਦਾ ਰਸਤਾ ਪੇਟ ਤੋਂ ਹੋ ਕੇ ਲੰਘਦਾ ਹੈ। ਕਿਸੇ ਕੋਲੋਂ ਆਪਣੀ ਗੱਲ ਮਨਵਾਉਣੀ ਹੋਵੇ ਤਾਂ ਉਸ ਨੂੰ ਆਪਣੇ ਹੱਥਾਂ ਦਾ ਬਣਿਆ ਟੇਸਟੀ ਭੋਜਨ ਖਵਾਓ ਪਰ ਜੇਕਰ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਸਬਜ਼ੀ 'ਚ ਰੈਸਟੋਰੈਂਟ ਜਾਂ ਫਿਰ ਢਾਬੇ ਵਾਲਾ ਸੁਆਦ ਨਹੀਂ ਆ ਪਾਉਂਦਾ ਤਾਂ ਅਜਿਹੀ ਹਾਲਤ 'ਚ ਤੁਸੀਂ ਸਾਡੇ ਦੁਆਰਾ ਦਿੱਤੇ ਕੁਝ ਆਸਾਨ ਟਿਪਸ ਆਪਣਾ ਸਕਦੇ ਹੋ। ਜੋ ਤੁਹਾਡੇ ਭੋਜਨ ਦਾ ਜਾਇਕਾ ਵਧਾਉਣ 'ਚ ਮਦਦਗਾਰ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ ਬਾਰੇ।
1. ਸਬਜ਼ੀ ਸੜ ਜਾਣ ’ਤੇ
ਸਬਜ਼ੀ ਸੜ ਗਈ ਹੈ ਤਾਂ ਇਸ 'ਚ 2 ਚੱਮਚ ਦਹੀਂ ਮਿਲਾ ਦਿਓ। ਇਸ ਤਰ੍ਹਾਂ ਕਰਨ ਨਾਲ ਸਬਜ਼ੀ 'ਚ ਸੜਣ ਦਾ ਸੁਆਦ ਨਹੀਂ ਆਵੇਗਾ।
2. ਗ੍ਰੇਵੀ ਨੂੰ ਸੁਆਦੀ ਬਣਾਉਣ ਲਈ
ਗ੍ਰੇਵੀ ਨੂੰ ਸੁਆਦੀ ਬਣਾਉਣ ਲਈ ਪਿਆਜ਼, ਲਸਣ, ਅਦਰਕ ਅਤੇ ਦੋ-ਚਾਰ ਦਾਣੇ ਭੁੰਨੇ ਹੋਏ ਬਾਦਾਮਾਂ ਨੂੰ ਪੀਸ ਲਓ। ਫਿਰ ਇਸ ਨੂੰ ਭੁੰਨ ਲਓ। ਇਸ ਤਰ੍ਹਾਂ ਕਰਨ ਨਾਲ ਸਬਜ਼ੀ ਟੇਸਟੀ ਬਣੇਗੀ।
ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
3. ਸਬਜ਼ੀਆਂ ਨੂੰ ਉੱਬਾਲਦੇ
ਜਦੋਂ ਵੀ ਤੁਸੀਂ ਸਬਜ਼ੀਆਂ ਨੂੰ ਉੱਬਾਲਦੇ ਹੋ ਤਾਂ ਉਸ ਸਮੇਂ ਉਨ੍ਹਾਂ ’ਚ ਥੋੜ੍ਹਾ ਜਿਹਾ ਨਮਕ ਜ਼ਰੂਰ ਪਾ ਦਿਓ। ਇਸ ਤਰ੍ਹਾਂ ਕਰਨ ਨਾਲ ਉੱਬਲੀ ਹੋਈ ਸਬਜ਼ੀ ’ਚ ਨਕਮ ਮਿਲ ਜਾਵੇਗਾ ਅਤੇ ਉਸ ਦਾ ਸੁਆਦ ਬਰਕਰਾਰ ਰਹੇਗਾ।
ਕਮਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖਾਸ ਖ਼ਬਰ, ਇੰਝ ਪਾਓ ਰਾਹਤ
4. ਆਚਾਰ ਖਰਾਬ ਹੋਣ ’ਤੇ
ਜੇਕਰ ਤੁਹਾਨੂੰ ਨਿੰਬੂ ਦਾ ਆਚਾਰ ਖਰਾਬ ਹੋਣ ਲੱਗੇ ਤਾਂ ਤੁਹਾਨੂੰ ਉਸ ਨੂੰ ਸੁੱਟਣਾ ਨਹੀਂ ਚਾਹੀਦਾ, ਸਗੋਂ ਤੁਸੀਂ ਉਸ ’ਚ ਥੋੜਾ ਜਿਹਾ ਸਿਰਕਾ ਪਾ ਦਿਓ। ਅਜਿਹਾ ਕਰਨ ਨਾਲ ਆਚਾਰ ਫਰੈੱਸ਼ ਹੋ ਜਾਵੇਗਾ।
ਭਾਰ ਘੱਟ ਕਰਨਾ ਹੈ, ਤਾਂ ਤੁਸੀਂ ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
5. ਸਫੈਦ ਸਿਰਕੇ ਦੀਆਂ ਕੁਝ ਬੂੰਦਾਂ
ਕਿਸੇ ਵੀ ਚੀਜ਼ ਨੂੰ ਤੇਲ ਜਾਂ ਘਿਉ 'ਚ ਤਲਣ ਤੋਂ ਪਹਿਲਾ ਇਸ 'ਚ ਸਫੈਦ ਸਿਰਕੇ ਦੀਆਂ ਕੁਝ ਬੂੰਦਾਂ ਪਾ ਦਿਓ। ਇਸ ਨਾਲ ਡਿਸ਼ ਦਾ ਸੁਆਦ ਵਧੇਗਾ ਅਤੇ ਰੰਗ ਵੀ ਚੰਗਾ ਆਵੇਗਾ।
6. ਰਾਇਤਾ
ਰਾਇਤਾ ਸਰਵ ਕਰਨ ਤੋਂ ਪਹਿਲਾ ਉਸ 'ਚ ਥੋੜ੍ਹਾ ਜਿਹਾ ਨਮਕ ਪਾਓ। ਇਸ ਨਾਲ ਰਾਇਤਾ ਖੱਟਾ ਨਹੀਂ ਹੋਵੇਗਾ।
ਤੰਦਰੁਸਤ ਰਹਿਣ ਲਈ ਹਰ ਉਮਰ ਦੇ ਵਿਅਕਤੀ ਨੂੰ ਕਿੰਨਾ ਤੁਰਨਾ ਹੈ ਲਾਹੇਵੰਦ, ਜਾਣਨ ਲਈ ਪੜ੍ਹੋ ਖ਼ਬਰ