ਇਹ ਛੋਟੇ-ਛੋਟੇ ਬਦਲਾਅ ਬਲੱਡ ਪ੍ਰੈੱਸ਼ਰ ਨੂੰ ਰੱਖਣਗੇ ਕੰਟਰੋਲ

01/22/2020 12:09:31 PM

ਨਵੀਂ ਦਿੱਲੀ—ਬਲੱਡ ਪ੍ਰੈੱਸ਼ਰ ਦੀ ਸਮੱਸਿਆ ਅੱਜ ਲੋਕਾਂ 'ਚ ਆਮ ਦੇਖਣ ਨੂੰ ਮਿਲਦੀ ਹੈ। ਇਸ ਨੂੰ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਅੱਗੇ ਚੱਲ ਕੇ ਮੋਟਾਪਾ, ਹਾਈਕੈਲੋਸਟ੍ਰਾਲ, ਦਿਲ ਨਾਲ ਜੁੜੀਆਂ ਬੀਮਾਰੀਆਂ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਲੱਡ ਪ੍ਰੈੱਸ਼ਰ ਦੀ ਪ੍ਰੇਸ਼ਾਨੀ ਮੁੱਖ ਰੂਪ ਨਾਲ ਗਲਤ ਖਾਣ-ਪੀਣ ਅਨਿਯਮਿਤ ਖਾਣੇ, ਨਮਕ ਦੀ ਜ਼ਿਆਦਾ ਵਰਤੋਂ ਆਦਿ ਕਰਨ ਨਾਲ ਹੁੰਦੀ ਹੈ। ਉਂਝ ਤਾਂ ਸ਼ੁਰੂਆਤ 'ਚ ਇਸ ਨੂੰ ਕੰਟਰੋਲ 'ਚ ਰੱਖਣ ਲਈ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ ਹੈ ਪਰ ਸਮੱਸਿਆ ਵਧਣ 'ਤੇ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ। ਅਜਿਹੇ 'ਚ ਸਮੇਂ ਰਹਿੰਦੇ ਇਸ ਸ਼ੁਰੂਆਤੀ ਸਮੱਸਿਆ ਨੂੰ ਆਪਣੀ ਜੀਵਨਸ਼ੈਲੀ 'ਚ ਕੁਝ ਬਦਲਾਅ ਲਿਆ ਕੇ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਜਿਹੇ ਘਰੇਲੂ ਟਿਪਸ ਦੱਸਦੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਦੇ ਵਧਣ ਤੋਂ ਬਚੇ ਰਹਿ ਸਕਦੇ ਹੋ।

PunjabKesari
ਆਇਲੀ ਫੂਡ ਤੋਂ ਰੱਖੋ ਪਰਹੇਜ਼
ਜਿਨ੍ਹਾਂ ਨੂੰ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ। ਬਾਹਰ ਦਾ ਜੰਕ ਅਤੇ ਆਇਲੀ ਫੂਡ ਖਾਣ ਤੋਂ ਬਚਣਾ ਚਾਹੀਦਾ। ਨਾਲ ਹੀ ਭੋਜਨ 'ਚ ਦੁੱਧ, ਦਹੀ, ਹਰੀਆਂ ਸਬਜ਼ੀਆਂ, ਫਲ ਆਦਿ ਪੌਸ਼ਟਿਕ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ।
ਨਮਕ ਦੀ ਵਰਤੋਂ ਕਰੋ ਘੱਟ
ਹਾਈ ਬਲੈੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਆਪਣੇ ਖਾਣੇ 'ਚ ਨਮਕ ਦੀ ਵਰਤੋਂ ਘੱਟ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ 'ਚ ਰਹੇਗਾ।

PunjabKesari
ਤਣਾਅ ਤੋਂ ਰਹੋ ਦੂਰ
ਅੱਜ ਦੀ ਰੁੱਝੀ ਅਤੇ ਭਜਦੌੜ ਭਰੀ ਜ਼ਿੰਦਗੀ 'ਚ ਹਰ ਕੋਈ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ 'ਚ ਰਹਿੰਦਾ ਹੈ। ਅਜਿਹੇ 'ਚ ਸਭ ਕੁਝ ਹਾਸਲ ਨਾ ਕਰ ਪਾਉਣ ਨਾਲ ਵਿਅਕਤੀ ਤਣਾਅ 'ਚ ਚਲਾ ਜਾਂਦਾ ਹੈ। ਜਿਸ ਦੇ ਕਾਰਨ ਬੀ.ਪੀ. ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ।
ਲਸ਼ਣ
ਕਈ ਔਸ਼ਦੀ ਗੁਣਾਂ ਨਾਲ ਭਰਪੂਰ ਲਸਣ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਕੈਲੋਸਟ੍ਰਾਲ ਕੰਟਰੋਲ 'ਚ ਰਹਿੰਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖਤਰਾ ਘੱਟ ਰਹਿੰਦਾ ਹੈ। ਤੁਸੀਂ ਇਸ ਨੂੰ ਘਰ 'ਚ ਖਾਣਾ ਬਣਾਉਣ ਲਈ ਵਰਤੋਂ ਕਰਨ ਦੇ ਨਾਲ ਇਸ ਨੂੰ ਕੱਚੇ ਪਾਣੀ ਦੇ ਨਾਲ ਵੀ ਖਾ ਸਕਦੇ ਹੋ।
ਕਾਲੀ ਮਿਰਚ
ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਲਈ ਕਾਲੀ ਮਿਰਚ ਦੀ ਵਰਤੋਂ ਕਰਨੀ ਬਹੁਤ ਫਾਇਦੇਮੰਦ ਹੁੰਦੀ ਹੈ। 1/2 ਗਿਲਾਸ ਪਾਣੀ 'ਚ ਕਾਲੀ ਮਿਰਚ ਦਾ ਪਾਊਡਰ ਮਿਕਸ ਕਰਕੇ ਪੀਣ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ ਦੇ ਨਾਲ ਖਾਣਾ ਬਣਾਉਣ 'ਚ ਵੀ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
ਔਲੇ ਅਤੇ ਪਿਆਜ਼
ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਆਪਣੀ ਡਾਈਟ 'ਚ ਔਲੇ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਦੇ ਇਲਾਵਾ ਔਲਿਆਂ ਦੇ ਪਾਊਡਰ 'ਚ ਪਿਆਜ਼ ਦਾ ਰਸ ਮਿਕਸ ਕਰਕੇ ਵਰਤੋਂ ਕਰਨ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ 'ਚ ਰਹਿੰਦਾ ਹੈ।


Aarti dhillon

Content Editor

Related News