ਸੌਣ ਤੋਂ ਪਹਿਲਾਂ 2 ਇਲਾਇਚੀਆਂ ਨਾਲ ਪੀਓ ਗਰਮ ਪਾਣੀ, ਹੋਣਗੇ ਕਈ ਫਾਇਦੇ

01/09/2020 6:14:46 PM

ਜਲੰਧਰ - ਇਲਾਇਚੀ ਦੇਖਣ 'ਚ ਜਿੰਨੀ ਛੋਟੀ ਹੁੰਦੀ ਹੈ, ਉਸ ਦੇ ਗੁਣ ਵੀ ਉਨੇ ਹੀ ਜ਼ਿਆਦਾ ਹੁੰਦੇ ਹਨ। ਇਲਾਇਚੀ ਨੂੰ ਦਵਾਈਆਂ ਦੇ ਰੂਪ 'ਚ ਵਰਤੋਂ 'ਚ ਲਿਆਂਦਾ ਜਾਂਦਾ ਹੈ, ਕਿਉਂਕਿ ਇਸ ਨਾਲ ਬਹੁਤ ਸਾਰਿਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਰਾਤ ਦੇ ਸਮੇਂ ਇਲਾਇਚੀ ਖਾਂ ਕੇ ਸੌਣ ਨਾਲ ਬਹੁਤ ਫਾਇਦੇ ਹੁੰਦੇ ਹਨ। ਸੌਣ ਤੋਂ ਪਹਿਲਾਂ ਦੋ ਇਲਾਇਚੀ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਛੋਟੀ ਇਲਾਇਚੀ ਕਫ, ਖੰਘ, ਬਵਾਸੀਰ, ਕਬਜ਼, ਅਸਥਮਾ, ਦਮਾ ਸਣੇ ਕਈ ਬੀਮਾਰੀਆਂ ਨੂੰ ਖਤਮ ਕਰ ਦਿੰਦੀ ਹੈ। ਇਸ ਤੋਂ ਇਲਾਵਾ ਇਹ ਦਿਲ ਨੂੰ ਮਜ਼ਬੂਤ ਬਣਾਉਣ, ਤਣਾਅ, ਉਲਟੀ, ਜੀਅ ਮਚਲਾਉਣਾ, ਮੂੰਹ ਦੀ ਦੁਰਗੰਧ ਨੂੰ ਦੂਰ ਆਦਿ ਕਰਦੀ ਹੈ।

ਦੋ ਇਲਾਇਚੀਆਂ ਖਾ ਗਰਮ ਪਾਣੀ ਪੀਣ ਨਾਲ ਹੋਣ ਵਾਲੇ ਫਾਇਦੇ...

1. ਕਬਜ਼ ਦੀ ਸਮੱਸਿਆ
ਰਾਤ ਦੇ ਸਮੇਂ ਦੋ ਇਲਾਇਚੀ ਖਾ ਕੇ ਗਰਮ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਕਦੇ ਨਹੀਂ ਹੁੰਦੀ। ਇਸ ਨਾਲ ਪਾਚਣ ਸ਼ਕਤੀ ਅਤੇ ਪੁਰਾਣੀ ਤੋਂ ਪੁਰਾਣੀ ਕਬਜ਼ ਦੀ ਸਮੱਸਿਆ ਠੀਕ ਹੋ ਜਾਂਦੀ ਹੈ।  

PunjabKesari

2. ਕਿੱਲ ਮੁਹਾਸਿਆਂ ਦੀ ਸਮੱਸਿਆ
ਜੇਕਰ ਤੁਸੀਂ ਕਿੱਲ ਮੁਹਾਸਿਆਂ ਦੀ ਸਮੱਸਿਆ ਤੋਂ ਹਮੇਸ਼ਾ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਇਲਾਇਚੀ ਦੇ ਨਾਲ-ਨਾਲ ਗਰਮ ਪਾਣੀ ਪੀਣਾ ਚਾਹੀਦਾ ਹੈ। ਅਜਿਹੇ ਨੁਸਖੇ ਦੀ ਵਰਤੋਂ ਕਰਨ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ।

3. ਵਾਲ ਝੜਨ ਦੀ ਸਮੱਸਿਆ
ਜਿੰਨ੍ਹਾਂ ਲੋਕਾਂ ਨੂੰ ਵਾਲ ਝੜਨ ਦੀ ਸਮੱਸਿਆ ਰਹਿੰਦੀ ਹੈ, ਉਹ ਲੋਕ ਇਸ ਨੁਸਖੇ ਨੂੰ ਅਪਣਾ ਸਕਦੇ ਹਨ। ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ।

4. ਗਲੇ ਦੀ ਖਰਾਸ਼
ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਫਿਰ ਸਵੇਰ ਸਮੇਂ ਇਕ ਇਲਾਇਚੀ ਚਬਾ ਕੇ ਖਾਣ ਮਗਰੋਂ ਕੋਸਾ ਪਾਣੀ ਪੀਓ। ਅਜਿਹਾ ਕਰਨ ਨਾਲ ਗਲੇ ਦੀ ਖਰਾਸ਼ ਅਤੇ ਬੈਠੀ ਹੋਈ ਆਵਾਜ਼ ਠੀਕ ਹੋ ਜਾਵੇਗੀ।

PunjabKesari
5. ਗਲੇ ਦੀ ਸੋਜ
ਜੇਕਰ ਤੁਹਾਨੂੰ ਗਲੇ ਦੀ ਸੋਜ ਰਹਿੰਦੀ ਹੈ ਤਾਂ ਤੁਸੀਂ ਮੂਲੀ ਦੇ ਪਾਣੀ 'ਚ ਇਲਾਇਚੀ ਪੀਸ ਕੇ ਪੀਓ। ਅਜਿਹਾ ਕਰਨ ਨਾਲ ਗਲੇ ਦੀ ਸੋਜ ਨੂੰ ਫਾਇਦਾ ਹੋਵੇਗਾ।

6. ਖੰਘ, ਜ਼ੁਕਾਮ ਅਤੇ ਛਿੱਕਾਂ ਦੀ ਸਮੱਸਿਆ
ਜੇਕਰ ਤੁਹਾਨੂੰ ਖੰਘ ਜ਼ੁਕਾਮ ਅਤੇ ਛਿੱਕਾਂ ਆ ਰਹੀਆਂ ਹਨ ਤਾਂ 1 ਛੋਟੀ ਇਲਾਇਚੀ, 1 ਟੁਕੜਾ ਅਦਰਕ, ਲੌਂਗ ਅਤੇ 5 ਤੁਲਸੀ ਦੇ ਪੱਤੇ 1 ਗਿਲਾਸ ਪਾਣੀ 'ਚ ਉਬਾਲ ਲਓ। ਚੰਗੀ ਤਰ੍ਹਾਂ ਉਬਾਲ ਕੇ ਪੀਣ ਨਾਲ ਤੁਹਾਨੂੰ ਖੰਘ, ਜ਼ੁਕਾਮ ਅਤੇ ਛਿੱਕਾਂ ਦੀ ਸਮੱਸਿਆ ਨਹੀਂ ਆਵੇਗੀ।

7. ਸਿਰਦਰਦ ਦੀ ਸਮੱਸਿਆ
ਸਿਰ ਦਰਦ ਹੋਣ 'ਤੇ ਛੋਟੀ ਇਲਾਇਚੀ ਦਾ ਇਕ ਪੇਸਟ ਬਣਾ ਕੇ ਉਸ ਨੂੰ ਮੱਥੇ 'ਤੇ ਲਗਾ ਲਵੋ। ਇਸ ਨਾਲ ਤੁਹਾਨੂੰ ਸਿਰ ਦਰਦ ਕੁਝ ਪੱਲ 'ਚ ਠੀਕ ਹੋ ਜਾਵੇਗਾ।

PunjabKesari
8. ਪਾਚਨ ਦੀ ਸਮੱਸਿਆ
ਪਾਚਨ ਸਬੰਧੀ ਕੋਈ ਵੀ ਸਮੱਸਿਆ ਹੋਣ 'ਤੇ ਇਲਾਇਚੀ ਅਤੇ ਕਾਲੀ ਮਿਰਚ ਨੂੰ ਘਿਓ 'ਚ ਮਿਲਾ ਕੇ ਖਾਓ। ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ।

9. ਅੱਖਾਂ ਦੀ ਜਲਣ ਅਤੇ ਧੁੰਦਲਾ ਦਿਖਣਾ
ਇਲਾਇਚੀ ਦੇ ਦਾਣੇ ਅਤੇ ਸ਼ੱਕਰ ਬਰਾਬਰ ਮਾਤਰਾ 'ਚ ਪੀਸ ਲਓ । ਫਿਰ 4 ਗ੍ਰਾਮ ਚੂਰਨ ਨੂੰ ਅਰੰਡੀ ਦੇ ਚੂਰਨ ਨਾਲ ਮਿਲਾ ਕੇ ਸੇਵਨ ਕਰੋ ਇਸ ਨਾਲ ਦਿਮਾਗ ਅਤੇ ਅੱਖਾਂ ਨੂੰ ਠੰਡਕ ਮਿਲਦੀ ਹੈ।


rajwinder kaur

Content Editor

Related News