ਨਕੋਦਰ ’ਚ ਖਾਲਿਸਤਾਨ ਦੇ ਪੋਸਟਰ ਲਗਾ ਕੇ ਦਹਿਸ਼ਤ ਫੈਲਾਉਣ ਵਾਲੇ 2 ਹੋਰ ਮੁਲਜ਼ਮ ਗ੍ਰਿਫ਼ਤਾਰ
Thursday, Apr 17, 2025 - 12:52 PM (IST)

ਨਕੋਦਰ (ਪਾਲੀ)-ਬੀਤੀ 13 ਫਰਵਰੀ ਨੂੰ ਗੁਰਪਤਵੰਤ ਸਿੰਘ ਨੇ ਵੀਡੀਓ ਵਾਇਰਲ ਕੀਤੀ ਸੀ, ਜਿਸ ’ਚ ਨਕੋਦਰ ’ਚ ‘ਕਿਸਾਨ ਹੱਲ ਖਾਲਿਸਤਾਨ’ ਦੇ ਪੋਸਟਰ ਲਾਉਣ ਦੇ ਮਾਮਲੇ ’ਚ ਜਲੰਧਰ ਦਿਹਾਤੀ ਪੁਲਸ ਨੇ 2 ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਉਕਤ ਮਾਮਲੇ ’ਚ ਪੁਲਸ ਨੇ ਗੁਰਪਤਵੰਤ ਸਿੰਘ ਪੰਨੂ ਸਮੇਤ 6 ਖ਼ਿਲਾਫ਼ ਮਾਮਲ ਦਰਜ ਕਰਕੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ: ਨਕੋਦਰ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਦੀ ਦਰਦਨਾਕ ਮੌਤ
ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 13 ਫਰਵਰੀ ਅਤੇ 28 ਫਰਵਰੀ ਨੂੰ ਨਕੋਦਰ ’ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿੱਖ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਲਈ ਗੁਰਪਤਵੰਤ ਸਿੰਘ ਪੰਨੂੰ ਵਾਸੀ ਅਮਰੀਕਾ, ਬਲਕਰਨ ਸਿੰਘ ਵਾਸੀ ਖਾਨਪੁਰ ਢੱਡਾ ਨਕੋਦਰ ਹਾਲ ਵਾਸੀ ਕੈਨੇਡਾ, ਉਸ ਦੇ ਭਰਾ ਜਸਕਰਨਪ੍ਰੀਤ ਸਿੰਘ ਉਰਫ਼ ਬਾਵਾ ਵਾਸੀ ਖਾਨਪੁਰ ਢੱਡਾ ਨਕੋਦਰ, ਕਾਰਤਿਕ ਪੁੱਤਰ ਸੁਰਿੰਦਰ ਪਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਨਕੋਦਰ, ਤੇਜਪਾਲ ਸਿੰਘ ਉਰਫ਼ ਪਾਲੀ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਰਣਜੀਤ ਨਗਰ ਨਕੋਦਰ, ਬੀਰ ਸੁਖਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖਾਨਪੁਰ ਢੱਡਾ ਦੇ ਖ਼ਿਲਾਫ਼ ਸਿਟੀ ਥਾਣੇ ’ਚ ਮਾਮਲਾ ਦਰਜ ਕਰਕੇ ਤੇਜਪਾਲ ਸਿੰਘ ਉਰਫ਼ ਪਾਲੀ, ਕਾਰਤਿਕ ਅਤੇ ਬੀਰਸੁਖਪਾਲ ਸਿੰਘ ਨੂੰ 14 ਅਪ੍ਰੈਲ ਨੂੰਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ: ਲੱਗ ਗਈਆਂ ਬੱਚਿਆਂ ਦੀਆਂ ਮੌਜਾਂ: ਪੰਜਾਬ 'ਚ ਭਲਕੇ ਤੋਂ ਆ ਗਈਆਂ ਛੁੱਟੀਆਂ
ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਹਿਮਾਂਸ਼ੂ ਗਿੱਲ ਉਰਫ਼ ਹਿਮਾਂਸ਼ੂ ਪੁੱਤਰ ਰਮੇਸ਼ ਕੁਮਾਰ ਵਾਸੀ ਮੁਹੱਲਾ ਰਿਸ਼ੀ ਨਗਰ ਨਕੋਦਰ ਤੇ ਅਬਦੁੱਲ ਰਜ਼ਾਕ ਪੁੱਤਰ ਅਬਦੁਲ ਸਤਾਰ ਵਾਸੀ ਸਰੀਂਹ ਨਕੋਦਰ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਉਕਤ ਮਾਮਲੇ ’ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਤੇਜਪਾਲ ਸਿੰਘ ਅਤੇ ਕਾਰਤਿਕ ਵੱਲੋਂ ਘਟਨਾ ਵਿਚ ਵਰਤੇ ਗਏ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਚੱਲੇਗੀ ਹਨ੍ਹੇਰੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e