ਅੱਜ ਹੀ ਛੱਡ ਦਿਓ ਮੋਬਾਇਲ ਨਾਲ ਜੁੜੀ ਇਹ ਆਦਤ ਹੋ ਸਕਦੀ ਹੈ ਗੰਭੀਰ ਬੀਮਾਰੀ

07/22/2017 11:20:31 AM

ਨਵੀਂ ਦਿੱਲੀ— ਅੱਜਕਲ ਸਾਰੇ ਹੀ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਜਵਾਨਾਂ ਵਿਚ ਇੰਟਰਨੈੱਟ ਦਾ ਕ੍ਰੇਜ਼ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਸਸਤਾ ਡੇਟਾ ਪੈਕ ਦਾ ਅੋਫਰ ਦੇਖਦੇ ਹੀ ਲੋਕ ਖੁਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਪੂਰਾ ਫਾਇਦਾ ਉਠਾਉਂਦੇ ਹਨ ਪਰ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਸਸਤੇ ਡੇਟਾ ਪੈਕਸ ਦੇ ਕਾਰਨ ਲੋਕ ਮੋਬਾਇਲ ਫੋਟ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਨਾਲ ਸੰਬੰਧੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
- ਮੂਡ ਵਿਚ ਬਦਲਾਅ
ਜ਼ਿਆਦਾ ਦੇਰ ਤੱਕ ਫੋਨ ਦੀ ਵਰਤੋਂ ਕਰਨ ਨਾਲ ਲੋਕਾਂ ਦਾ ਅਕਸਰ ਮੂਡ ਖਰਾਬ ਰਹਿੰਦਾ ਹੈ। ਉਹ ਆਪਣੇ ਦੋਸਤ ਅਤੇ ਰਿਸ਼ਤੇਦਾਰਾਂ ਤੋਂ ਦੂਰ ਹੋ ਜਾਂਦੇ ਹਨ। ਖੁੱਦ ਨੂੰ ਇਕੱਲਾ ਮਹਿਸੂਸ ਕਰਨ ਲੱਗਦੇ ਹਨ।
- ਮਾਈਗ੍ਰੇਨ 
ਸਸਤਾ ਡਾਟਾ ਪੈਕ ਮਾਈਗ੍ਰੇਨ ਵਰਗੀ ਬੀਮਾਰੀ ਨੂੰ ਸੱਦਾ ਦਿੰਦਾ ਹੈ ਜ਼ਿਆਦਾ ਦੇਰ ਤੱਕ ਫੋਨ ਨਾਲ ਚਿਪਕੇ ਰਹਿਣ ਨਾਲ ਮਾਈਗ੍ਰੇਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਵਿਚ ਬਹਿਤਰ ਹੋਵੇਗਾ ਕਿ ਇਸ ਦੀ ਜ਼ਿਆਦਾ ਵਰਤੋਂ ਨਾ ਕੀਤੀ ਜਾਵੇ।
- ਅੱਖਾਂ 'ਤੇ ਮਾੜਾ ਪ੍ਰਭਾਵ
ਇਕ ਸ਼ੋਧ ਮੁਹਾਬਿਕ ਜ਼ਿਆਦਾ ਦੇਰ ਤੱਕ ਫੋਨ ਦੀ ਵਰਤੋਂ ਕਰਨ ਨਾਲ ਅੱਖਾਂ ਡ੍ਰਾਈ ਹੋਣ ਲੱਗਦੀਆਂ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਅੱਖਾਂ ਨਾਲ ਸੰੰਬੰਧਿਤ ਕਈ ਪ੍ਰੇਸ਼ਾਨੀਆਂ ਝੇਲਨੀਆਂ ਪੈ ਸਕਦੀਆਂ ਹਨ। ਇਨ੍ਹਾਂ ਹੀ ਨਹੀਂ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ।


Related News