ਆਪਣੇ ਖਾਣੇ ’ਚ ਜ਼ਰੂਰ ਕਰੋ ਸੇਂਧਾ ਨਮਕ ਦੀ ਵਰਤੋਂ, ਸਰੀਰ ਨੂੰ ਹੋਣਗੇ ਇਹ ਫਾਇਦੇ

Tuesday, Aug 11, 2020 - 05:21 PM (IST)

ਆਪਣੇ ਖਾਣੇ ’ਚ ਜ਼ਰੂਰ ਕਰੋ ਸੇਂਧਾ ਨਮਕ ਦੀ ਵਰਤੋਂ, ਸਰੀਰ ਨੂੰ ਹੋਣਗੇ ਇਹ ਫਾਇਦੇ

ਜਲੰਧਰ - ਸਿਹਤ ਦੇ ਮੁਤਾਬਕ ਜ਼ਿਆਦਾ ਨਮਕ ਖਾਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਸਾਰੇ ਨਮਕ ’ਚੋਂ ਸੇਂਧਾ ਨਮਕ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਆਯੂਰਵੈਦ 'ਚ ਸੇਂਧਾ ਨਮਕ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਗਿਆ ਹੈ। ਇਸ ਨੂੰ ਰਾਕ ਸਾਲਟ, ਵਰਤ ਦਾ ਲੂਣ ਅਤੇ ਲਾਹੋਰੀ ਲੂਣ ਨਾਲ ਵੀ ਪੁਕਾਰਿਆ ਜਾਂਦਾ ਹੈ। ਇਹ ਲੂਣ ਬਿਨਾਂ ਰਿਫਾਇਨ ਦੇ ਤਿਆਰ ਕੀਤਾ ਜਾਂਦਾ ਹੈ। ਸੇਂਧਾ ਨਮਕ 'ਚ ਕੈਲਸ਼ੀਅਮ, ਪੋਟੇਸ਼ੀਅਮ ਅਤੇ ਮੈਗਨੀਸ਼ੀਅਮ ਮਿਨਰਲਸ ਪਾਏ ਜਾਂਦੇ ਹਨ, ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਇਹ ਨਮਕ ਪਾਚਕ ਰਸਾਂ ਦਾ ਵੀ ਨਿਰਮਾਣ ਕਰਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਵੀ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਅਤੇ ਕਿਡਨੀ ਸਬੰਧਤ ਪਰੇਸ਼ਾਨੀਆਂ ਹੁੰਦੀਆਂ ਹਨ ਉਨ੍ਹਾਂ ਦੇ ਲਈ ਇਸ ਲੂਣ ਦਾ ਸੇਵਨ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨਮਕ ਦੇ ਫਾਇਦੇ...

1. ਬਲੱਡ ਪ੍ਰੈਸ਼ਰ ਕੰਟਰੋਲ
ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਨੂੰ ਸੇਂਧਾ ਨਮਕ ਖਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਕੋਲੈਸਟਰੋਲ ਘੱਟ ਕਰਨ 'ਚ ਵੀ ਮਦਦ ਕਰਦਾ ਹੈ। ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਜਾਂਦਾ ਹੈ।

PunjabKesari

2. ਥਕਾਵਟ
ਜੇਕਰ ਤੁਹਾਨੂੰ ਕੋਈ ਵੀ ਕੰਮ ਕਰਦੇ ਸਮੇਂ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਤੁਹਾਨੂੰ ਸੇਂਧਾ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਥਕਾਵਟ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ । 

3. ਤਣਾਅ ਨੂੰ ਕਰੇ ਘੱਟ
ਇਸ ਦੇ ਨਾਲ ਇਹ ਸੇਰੋਟੋਨਿਨ ਅਤੇ ਮੇਲਾਟੋਨਿਨ ਹਾਰਮੋਨਜ਼ ਦੀ ਮਾਤਰਾ ਬਣਾਓ ਰੱਖਦਾ ਹੈ ਜੋ ਤਣਾਅ ਨਾਲ ਲੜਨ 'ਚ ਮਦਦ ਕਰਦੀ ਹੈ।

PunjabKesari

4. ਸਰੀਰ ਦਰਦ
ਜੇਕਰ ਤੁਹਾਡੇ ਸਰੀਰ ਵਿਚ ਦਰਦ ਰਹਿੰਦਾ ਹੈ ਤਾਂ ਤੁਸੀਂ ਆਪਣੇ ਖਾਣੇ ਵਿਚ ਸੇਂਧਾ ਨਮਕ ਦੀ ਵਰਤੋਂ ਕਰੋ। ਇਹ ਨਮਕ ਮਾਸਪੇਸ਼ੀਆਂ ਦੇ ਦਰਦ ਅਤੇ ਕੜਵੱਲ ਦੇ ਨਾਲ ਹੀ ਜੋੜਾਂ ਦੇ ਦਰਦ ਨੂੰ ਵੀ ਘੱਟ ਕਰਦਾ ਹੈ।

5. ਸਾਇਨਸ 'ਚ ਆਰਾਮ
ਸਾਇਨਸ ਦਾ ਦਰਦ ਪੂਰੇ ਸਰੀਰ ਨੂੰ ਪਰੇਸ਼ਾਨੀ ਦਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਦੇ ਲਈ ਸੇਂਧਾ ਵਾਲੇ ਨਮਕ ਨਾਲ ਬਣੇ ਖਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ। 

PunjabKesari

6. ਪੱਥਰੀ ਦੀ ਸਮੱਸਿਆ
ਜੇਕਰ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ ਤਾਂ ਸੇਂਧਾ ਨਮਕ ਅਤੇ ਨਿੰਬੂ ਨੂੰ ਪਾਣੀ 'ਚ ਮਿਲਾ ਕੇ ਪੀਓ। ਇਸ ਨਾਲ ਪੱਥਰੀ ਗਲਣ ਲੱਗ ਜਾਵੇਗੀ।

7. ਅਸਥਮਾ ਦੂਰ
ਅਸਥਮਾ, ਸ਼ੂਗਰ ਅਤੇ ਆਰਥਰਾਇਟਸ ਦੇ ਮਰੀਜ਼ਾਂ ਨੂੰ ਸੇਂਧਾ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ। ਸੇਂਧਾ ਨਮਕ ਇਨ੍ਹਾਂ ਸਾਰੀਆਂ ਬੀਮਾਰੀਆਂ ਲਈ ਫਾਇਦੇਮੰਦ ਹੈ। 

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

PunjabKesari

8. ਨੀਂਦ ਨਾ ਆਉਣ ਦੀ ਸਮੱਸਿਆ
ਨੀਂਦ ਨਾ ਆਉਣ ਦੀ ਸਮੱਸਿਆ ਲਈ ਵੀ ਸੇਂਧਾ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਵੀ ਖਬਰ - ਮਾਇਗ੍ਰੇਨ ਨੂੰ ਠੀਕ ਕਰਨ ਦੇ ਨਾਲ-ਨਾਲ ਹੋਰ ਵੀ ਕਈ ਬੀਮਾਰੀਆਂ ਦਾ ਇਲਾਜ ਕਰਦੀ ਹੈ ‘ਰਾਈ’, ਜਾਣੋ ਕਿਵੇਂ

ਪੜ੍ਹੋ ਇਹ ਵੀ ਖਬਰ - ਰਾਤ ਨੂੰ ਜ਼ਰੂਰ ਪੀ ਕੇ ਸੋਵੋ 2 ਚੁਟਕੀ ਦਾਲਚੀਨੀ ਵਾਲਾ ਦੁੱਧ, ਹੋਣਗੇ ਹੈਰਾਨੀਜਨਕ ਫਾਇਦੇ


author

rajwinder kaur

Content Editor

Related News