ਰੁਦਰਾਕਸ਼ ਪਹਿਣਨ ਨਾਲ ਸਿਹਤ ਸਬੰਧੀ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ

Friday, Feb 16, 2018 - 12:15 PM (IST)

ਰੁਦਰਾਕਸ਼ ਪਹਿਣਨ ਨਾਲ ਸਿਹਤ ਸਬੰਧੀ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ

ਨਵੀਂ ਦਿੱਲੀ— ਭਾਰਤੀ ਸੰਸਕ੍ਰਿਤੀ 'ਚ ਰੁਦਰਾਕਸ਼ ਪਹਿਣਨ ਦਾ ਬਹੁਤ ਮਤਲੱਬ ਹੁੰਦਾ ਹੈ। ਹਿੰਦੂ ਧਰਮ ਦੇ ਮੁਤਾਬਕ ਇਸ ਨੂੰ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰੁਦਰਾਕਸ਼ ਪਹਿਣਨਾ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰੁਦਰਾਕਸ਼ ਪਹਿਣਨ ਨਾਲ ਸਿਰਫ ਅਧਿਆਤਮਿਕ ਹੀ ਨਹੀਂ ਕਈ ਮਾਨਸਿਕ ਅਤੇ ਸਿਹਤ ਸਬੰਧੀ ਭਰਪੂਰ ਫਾਇਦੇ ਮਿਲਦੇ ਹਨ। ਇਸ ਨੂੰ ਪਹਿਣਨ ਨਾਲ ਦਿਲ ਤੋਂ ਲੈ ਕੇ ਡਾਇਬਿਟੀਜ਼ ਦੀ ਸਮੱਸਿਆ 'ਚ ਫਾਇਦਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰੁਦਰਾਕਸ਼ ਪਹਿਨਣ ਨਾਲ ਤੁਸੀਂ ਕਿਹੜੀਆਂ ਬੀਮਾਰੀਆਂ ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਰੁਦਰਾਕਸ਼ ਪਹਿਣਨ ਦੇ ਫਾਇਦਿਆਂ ਬਾਰੇ...
1. ਦਿਲ ਦੇ ਰੋਗ
ਰੁਦਰਾਕਸ਼ 'ਚ ਮੌਜੂਦ ਕੇਮੋ ਫਾਰਮਾਕੋਲਾਜਿਕਲ ਗੁਣ ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਨੂੰ ਕੰਟਰੋਲ 'ਚ ਕਰਦੇ ਹਨ। ਇਸ ਨਾਲ ਤੁਸੀਂ ਦਿਲ ਦੇ ਰੋਗਾਂ ਤੋਂ ਬਚੇ ਰਹਿੰਦੇ ਹੋ।

PunjabKesari
2. ਨਰਵਸ ਸਿਸਟਮ
ਇਸ 'ਚ ਆਇਰਨ, ਫਾਸਫੋਰਸ, ਐਲਯੂਮੀਨਿਯਮ, ਕੈਲਸ਼ੀਅਮ, ਸੋਡੀਅਮ, ਪੋਟਾਸ਼ੀਅਮ ਅਤੇ ਸਿਲਿਕਾ ਵਰਗੇ ਗੁਣ ਹੁੰਦੇ ਹਨ ਜੋ ਕਿ ਤੁਹਾਡੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ। ਇਸ ਨੂੰ ਧਾਰਨ ਕਰਨ ਨਾਲ ਤੁਹਾਡਾ ਨਰਵਸ ਸਿਸਟਮ ਠੀਕ ਤਰ੍ਹਾਂ ਨਾਲ ਕੰਮ ਕਰਦਾ ਹੈ।
3. ਡਾਇਬਿਟੀਜ਼ ਅਤੇ ਕਿਡਨੀ ਰੋਗ
ਇਸ ਨੂੰ ਹਰ ਸਮੇਂ ਪਹਿਣ ਕੇ ਰੱਖਣ ਨਾਲ ਕਿਡਨੀ ਰੋਗ 'ਚ ਤਾਂ ਫਾਇਦਾ ਹੁੰਦਾ ਹੀ ਹੈ ਨਾਲ ਹੀ ਡਾਇਬਿਟੀਜ਼ ਵੀ ਸੰਤੁਲਿਤ ਰਹਿੰਦੀ ਹੈ।

PunjabKesari
4. ਦੋ ਮੁੱਖੀ ਰੁਦਰਾਕਸ਼
ਇਸ ਤਰ੍ਹਾਂ ਦੇ ਰੁਦਰਾਕਸ਼ ਨੂੰ ਪਹਿਨਣ ਨਾਲ ਅੱਖਾਂ,ਦਿਲ, ਫੇਫੜੇ ਅਤੇ ਦਿਮਾਗ ਰੋਗ ਤੁਹਾਡੇ 'ਤੋਂ ਦੂਰ ਰਹਿੰਦੇ ਹਨ। ਇਸ ਤੋਂ ਇਲਾਵਾ ਇਸ ਨੂੰ ਪਹਿਣਨ ਨਾਲ ਚਿੰਤਾ,ਤਣਾਅ ਅਤੇ ਅਵਸਾਦ ਵਰਗੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।
5. ਬਲੱਡ ਪ੍ਰੈਸ਼ਰ
ਪੰਚਮੁੱਖੀ ਰੁਦਰਾਕਸ਼ ਪਹਿਣਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਪਹਿਨਣ ਨਾਲ ਤਣਾਅ ਜਾਂ ਡਿਪ੍ਰੈਸ਼ਨ ਦੀ ਸਮੱਸਿਆ ਵੀ ਨਹੀਂ ਹੁੰਦੀ।

PunjabKesari
6. ਦਿਮਾਗੀ ਸੱਮਸਿਆ
ਅੱਜ ਕਲ ਲੋਕ ਬੜੀ ਜਲਦੀ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਰੁਦਾਰਾਕਸ਼ ਪਹਿਣਨ ਨਾਲ ਤੁਸੀਂ ਤਣਾਅ, ਸਿਰਦਰਦ, ਚਿੰਤਾ, ਦਿਮਾਗੀ ਸਮੱਸਿਆਵਾਂ ਅਤੇ ਡਿਪ੍ਰੈਸ਼ਨ ਦੀ ਸਮੱਸਿਆ ਤੋਂ ਦੂਰ ਰਹਿੰਦੇ ਹੋ। ਇਸ ਤੋਂ ਇਲਾਵਾ ਇਸ ਨੂੰ ਪਹਿਣਨ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।

 


Related News