ਗਰਮੀਆਂ ''ਚ ਬਹੁਤ ਫਾਇਦੇਮੰਦ ਹੁੰਦਾ ਹੈ ਚੌਲਾਂ ਦਾ ਪਾਣੀ (ਤਸਵੀਰਾਂ)

Thursday, Apr 28, 2016 - 10:51 AM (IST)

ਚੌਲਾਂ ਨੂੰ ਉਬਾਲ ਦੇ ਉਸ ''ਚੋਂ ਨਿਕਲਣ ਵਾਲੇ ਪਾਣੀ ਨੂੰ ਪਿੱਛ ਕਹਿੰਦੇ ਹਨ। ਅਸੀਂ ਇਸ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ, ਪਰ ਇਸ ''ਚ ਬਹੁਤ ਸਾਰੇ ਗੁਣ ਛਿਪੇ ਹੁੰਦੇ ਹਨ। ਇਸ ਦੀ ਵਰਤੋਂ ਨਾਲ ਅਸੀਂ ਕਈ ਬੀਮਾਰੀਆਂ ਨਾਲ ਲੜ ਸਕਦੇ ਹਾਂ। ਇਸ ਨੂੰ ਪੀਣ ਨਾਲ ਕਾਫੀ ਸਰੀਰਿਕ ਲਾਭ ਮਿਲਦੇ ਹਨ। ਰਾਈਸ ਵਾਟਰ ਨੂੰ ਚੌਲ ਉਬਾਲਣ ਤੋਂ ਬਾਅਦ ਨਿਥਾਰ ਕੇ ਕੱਢਿਆ ਜਾਂਦਾ ਹੈ ਅਤੇ ਇਸ ''ਚ ਜੀਰਾ ਅਤੇ ਨਮਕ ਅਤੇ ਹੀਂਗ ਨਾਲ ਤੜਕਾ ਲਗਾ ਦਿੱਤਾ ਜਾਂਦਾ ਹੈ। ਇਸ ਦੇ ਕਈ ਸਿਹਤਮੰਦ ਲਾਭ ਹੁੰਦੇ ਹਨ ਜੋ ਕਿ ਵੱਖ-ਵੱਖ ਪ੍ਰਕਾਰ ਦੇ ਹਨ।

1. ਡਿਹਾਈਡ੍ਰੇਸ਼ਨ ''ਚ ਲਾਭਦਾਇਕ—ਗਰਮੀਆਂ ''ਚ ਲੂੰ ਦੇ ਮੌਸਮ ''ਚ ਡਿਹਾਈਡ੍ਰੇਸ਼ਨ ਦੀ ਸਮੱਸਿਆ ਆਮ ਲੋਕਾਂ ਨੂੰ ਹੁੰਦੀ ਹੈ। ਇਕ ਗਿਲਾਸ ਰਾਈਸ ਵਾਟਰ ਪੀਣ ਨਾਲ ਇਸ ''ਚ ਬਹੁਤ ਫਾਇਦਾ ਮਿਲਦਾ ਹੈ। 

2. ਕਬਜ਼ ਦੂਰ ਕਰੇ—ਕਈ ਲੋਕ ਪੇਟ ਸਾਫ ਹੋਣ ਦੇ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਕਬਜ਼ ਦੇ ਮਰੀਜ਼ਾਂ ਨੂੰ ਹਰ ਰੋਜ਼ ਚੌਲਾਂ ਦਾ ਪਾਣੀ ਪੀਣ ਨਾਲ ਫਾਇਦਾ ਮਿਲਦਾ ਹੈ।

3. ਡਾਈਰੀਆ ''ਚ ਅਸਰਦਾਰ—ਸਰੀਰ ''ਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਰਾਈਸ ਵਾਟਰ ਪੀਣ ਨਾਲ ਡਿਹਾਈਡ੍ਰੇਸ਼ਨ ਅਤੇ ਦਸਤ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। 

4. ਐਨਰਜੀ ਨਾਲ ਭਰਪੂਰ—ਚੌਲਾਂ ਦੇ ਪਾਣੀ ''ਚ ਬਹੁਤ ਜ਼ਿਆਦਾ ਊਰਜਾ ਹੁੰਦੀ ਹੈ। ਇਸ ਦੀ ਵਰਤੋਂ ਨਾਲ ਵਿਅਕਤੀ ਦਾ ਸਰੀਰ ਚੁਸਤ ਬਣਿਆ ਰਹਿੰਦਾ ਹੈ। 

5. ਕੈਂਸਰ ਦੀ ਰੋਕਥਾਮ ''ਚ ਸਹਾਇਕ—ਚੌਲਾਂ ਦਾ ਪਾਣੀ ਐਂਟੀਆਕਸੀਡੈਂਟ ਅਤੇ ਵਿਟਾਮਿਨ ਏ ਦਾ ਚੰਗਾ ਸਰੋਤ ਹੈ। ਕੈਂਸਰ ਵਰਗੀ ਖਤਰਨਾਕ ਬੀਮਾਰੀ ''ਚ ਵੀ ਲਾਭਦਾਇਕ ਹੁੰਦਾ ਹੈ। 

6. ਐਲਜਾਈਮਰ ਹੋਣ ਤੋਂ ਰੋਕਦਾ ਹੈ—ਐਲਜਾਈਮਰ ਇਕ ਬੀਮਾਰੀ ਹੈ। ਜਿਸ ''ਚ ਵਿਅਕਤੀ ਬੁਢਾਪੇ ''ਚ ਭੁੱਲਣਾ ਸ਼ੁਰੂ ਹੋ ਜਾਂਦਾ ਹੈ। ਰੋਜ਼ਾਨਾ ਚੌਲਾਂ ਦਾ ਪਾਣੀ ਪੀਣ ਨਾਲ ਇਸ ਸਮੱਸਿਆ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ। 

7. ਵਾਇਰਲ ਇੰਫੈਕਸ਼ਨ ਰੋਕਣ ''ਚ ਮਦਦਗਾਰ—ਪਿੱਛ ਪੀਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮੱਰਥਾ ਵੱਧਦੀ ਹੈ। ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਵੀ ਮਿਲ ਜਾਂਦੇ ਹਨ। ਇਸ ਨਾਲ ਵਿਅਕਤੀ ਨੂੰ ਸਹੀ ਹੋਣ ''ਚ ਘੱਟ ਸਮਾਂ ਲੱਗਦਾ ਹੈ। 

8. ਸੂਰਜ ਦੀਆਂ ਕਿਰਨਾਂ ਤੋਂ ਸੁਰੱਖਿਆ—ਗਰਮੀਆਂ ਤੋਂ ਬਾਹਰ ਨਿਕਲਦੇ ਸੂਰਜ ਦੀਆਂ ਕਿਰਨਾਂ ਨਾਲ ਸਕਿੰਮ ਐਲਰਜੀ ਹੋ ਜਾਂਦੀ ਹੈ। ਚੌਲਾਂ ਦਾ ਪਾਣੀ ਪੀਣ ਨਾਲ ਸੂਰਜ ਦੇ ਤਾਪ ਦਾ ਪ੍ਰਭਾਵ ਸਰੀਰ ''ਚ ਘੱਟ ਪਏਗਾ ਅਤੇ ਯੂ. ਵੀ. ਕਿਰਨਾਂ ਨਾਲ ਸੁਰੱਖਿਆ ਮਿਲਦੀ ਹੈ।


Related News