ਗਠੀਏ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖਾ
Sunday, Oct 13, 2019 - 03:23 PM (IST)

ਜਲੰਧਰ— ਅੱਜ ਦੇ ਸਮੇਂ 'ਚ ਹਰ ਕੋਈ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦਾ ਹੈ। ਆਥਰਾਈਟਿਸ ਭਾਵ 'ਗਠੀਆ' ਦੇ ਕਾਰਨ ਜੋੜਾਂ 'ਚ ਸੋਜ਼ ਆ ਜਾਂਦੀ ਹੈ ਅਤੇ ਨਾ ਬਰਦਾਸ਼ਤ ਕਰਨ ਵਾਲਾ ਦਰਦ ਹੁੰਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਇਕ ਅਜਿਹਾ ਘਰੇਲੂ ਨੁਸਖਾ ਦੱਸਾਂਗੇ, ਜਿਸ ਨਾਲ ਤੁਸੀਂ ਇਸ ਦੇ ਦਰਦ ਤੋਂ ਛੁੱਟਕਾਰਾ ਪਾ ਸਕਦੇ ਹੋ।
ਪਰ ਉਸ ਤੋਂ ਪਹਿਲਾਂ ਇਸ ਬੀਮਾਰੀ ਦੇ ਹੋਣ ਦਾ ਕਾਰਨ ਜਾਣੋ...
ਸਾਡੇ ਖੂਨ 'ਚ ਜਦੋਂ ਯੂਰਿਕ ਐਸਿਡ ਨਾਂ ਦੇ ਤੱਤ ਦੀ ਮਾਤਰਾ ਵਧ ਜਾਂਦੀ ਹੈ ਤਾਂ ਕ੍ਰਿਸਟਲ ਦੇ ਰੂਪ 'ਚ ਜੋੜਾਂ 'ਚ ਜਮ ਸ਼ੁਰੂ ਹੋ ਜਾਂਦਾ ਹੈ। ਜਦੋਂ ਤਕਲੀਫ ਜ਼ਿਆਦਾ ਵਧ ਜਾਂਦੀ ਹੈ ਤਾਂ ਗਠੀਏ ਦਾ ਰੂਪ ਲੈ ਲੈਂਦੀ ਹੈ। ਯੂਰਿਕ ਐਸਿਡ ਦੀ ਸ਼ੁਰੂਆਤ ਹੋਣ 'ਤੇ ਹੀ ਗਿੱਟਿਆਂ 'ਚ ਦਰਦ ਹੋਣ ਲੱਗਦੀ ਹੈ।
ਕਿੰਝ ਪਤਾ ਕਰੀਏ ਕਿ ਤੁਸੀਂ ਹੋ ਰਹੇ ਹੋ ਗਠੀਏ ਦਾ ਸ਼ਿਕਾਰ
—ਜੋੜਾਂ 'ਚ ਅਕੜਣ ਅਤੇ ਸੋਜ਼
—ਜੋੜਾਂ 'ਚ ਬਹੁਤ ਜ਼ਿਆਦਾ ਦਰਦ
—ਉਂਗਲੀਆਂ ਅਤੇ ਕੋਹਨੀਆਂ 'ਚ ਦਰਦ
—ਜੋੜਾਂ 'ਚੋਂ ਆਵਾਜ਼ ਆਉਣਾ
ਚੱਲੋ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ, ਇਸ ਦੇ ਦਰਦ ਤੋਂ ਰਾਹਤ ਪਾਉਣ ਦਾ ਘਰੇਲੂ ਨੁਸਖਾ...
ਸਮੱਗਰੀ:-
1 ਟੀਸਪੂਨ-ਤਾਜ਼ੇ ਸਰੋਂ ਦੇ ਬੀਜ
1 ਟੀਸਪੂਨ-ਸ਼ਹਿਦ
1 ਟੀਸਪੂਨ-ਨਮਕ
1 ਟੇਬਲਸਪੂਨ-ਬੇਕਿੰਗ ਸੋਡਾ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਸਰੋਂ ਦੇ ਬੀਜ ਨੂੰ ਪੀਸ ਕੇ ਪਾਊਡਰ ਬਣਾ ਲਓ ਫਿਰ ਸ਼ਹਿਦ ਅਤੇ ਬੇਕਿੰਗ ਸੋਡਾ ਮਿਕਸ ਕਰਕੇ ਇਕ ਗੁੜ੍ਹਾ ਪੇਸਟ ਬਣਾ ਲਓ।
ਕਿਸ ਤਰ੍ਹਾਂ ਕਰਨੀ ਹੈ ਵਰਤੋਂ
ਇਸ ਦੇ ਬਾਅਦ ਇਸ ਪੇਸਟ ਨੂੰ ਦਰਦ ਵਾਲੇ ਹਿੱਸੇ 'ਤੇ ਲਗਾਓ ਅਤੇ 20 ਤੋਂ 30 ਮਿੰਟ ਤੱਕ ਲੱਗਿਆ ਰਹਿਣ ਦਿਓ। ਅਜਿਹਾ ਦਿਨ 'ਚ 2 ਵਾਰ ਕਰੋ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ।
ਯੋਗ ਵੀ ਹੈ ਫਾਇਦੇਮੰਦ
ਨਾਲ ਹੀ ਇਸ ਰੋਗ ਤੋਂ ਦੂਰ ਰਹਿਣਾ ਚਾਹੁੰਦੀ ਹੈ ਤਾਂ ਯੂਰਿਕ ਐਸਿਡ 'ਤੇ ਕੰਟਰੋਲ ਰੱਖੋ। ਚੰਗੀ ਡਾਈਟ ਖਾਓ ਅਤੇ ਯੋਗਾਸਨ ਕਰੋ। ਵਰਿਕਸ਼ਾਸਨ, ਊਸ਼ਟ੍ਰਾਸਨ , ਅਰਧ ਉਤਾਨਾਸਨ ਕਪੋਤਾਸਨ ਆਦਿ ਇਸ 'ਚ ਫਾਇਦੇਮੰਦ ਹਨ ਰੋਜ਼ਾਨਾ ਘੱਟੋ ਘੱਟ 45-50 ਮਿੰਟ ਕਸਰਤ ਅਤੇ ਸੈਰ ਜ਼ਰੂਰ ਕਰੋ।