ਖਾਣੇ ਦਾ ਸੁਆਦ ਬਦਲਣ ਵਾਲੀ ਤਿੱਖੀ ‘ਲਾਲ ਮਿਰਚ’ ਦੇ ਫਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

Monday, Sep 21, 2020 - 06:05 PM (IST)

ਖਾਣੇ ਦਾ ਸੁਆਦ ਬਦਲਣ ਵਾਲੀ ਤਿੱਖੀ ‘ਲਾਲ ਮਿਰਚ’ ਦੇ ਫਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

ਜਲੰਧਰ - ਲਾਲ ਮਿਰਚ ਦਾ ਨਾਂ ਸੁਣਦੇ ਹੀ ਮੂੰਹ 'ਚ ਤਿੱਖਾਪਨ ਆ ਜਾਂਦਾ ਹੈ। ਇਹ ਭਾਵੇਂ ਖਾਣ 'ਚ ਤਿੱਖੀ ਹੁੰਦੀ ਹੈ ਪਰ ਇਸ ਤੋਂ ਬਿਨਾਂ ਖਾਣੇ ਦਾ ਸਵਾਦ ਵੀ ਨਹੀਂ ਆਉਂਦਾ। ਖਾਣੇ 'ਚ ਵਰਤੀ ਜਾਣ ਵਾਲੀ ਲਾਲ ਮਿਰਚ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਸੁਆਦ ਦੇ ਨਾਲ-ਨਾਲ ਇਹ ਸਿਹਤ ਨੂੰ ਵੀ ਕਈ ਫਾਇਦੇ ਪਹੁੰਚਾਉਂਦੀ ਹੈ। ਲਾਲ ਮਿਰਚ 'ਚ ਅਜਿਹੇ ਕਈ ਉਪਯੋਗੀ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਨਾਲ ਸਰੀਰ ਦਾ ਮੈਟਾਬਾਲਿਜ਼ਮ ਤੇਜ਼ ਹੁੰਦਾ ਹੈ ਅਤੇ ਵਾਧੂ ਫੈਟ ਨਹੀਂ ਬਣਦੀ। ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। ਲਾਲ ਮਿਰਚ ਖਾਣ ਨਾਲ ਸਰੀਰ ਨੂੰ ਹੋਰ ਕਿਹੜੇ ਫਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

1. ਅੱਖਾਂ ਲਈ ਫਾਇਦੇਮੰਦ
ਅੱਖਾਂ 'ਚ ਦਰਦ ਹੋਵੇ ਜਾਂ ਕਿਸੇ ਕਾਰਨ ਅੱਖਾਂ ਲਾਲ ਹੋ ਜਾਣ ਤਾਂ ਲਾਲ ਮਿਰਚ ਪਾਊਡਰ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਵੋ। ਜੇਕਰ ਖੱਬੀ ਅੱਖ 'ਤੇ ਦਰਦ ਹੈ ਤਾਂ ਪੈਰ ਦੇ ਸੱਜੇ ਅੰਗੂਠੇ 'ਤੇ ਇਸਦਾ ਲੇਪ ਲਗਾ ਲਵੋ। ਇਹ ਲਗਾਉਣ ਤੋਂ 2 ਘੰਟੇ ਬਾਅਦ ਅੱਖ ਠੀਕ ਹੋ ਜਾਵੇਗੀ।

2. ਵਾਲਾਂ ਲਈ ਫਾਇਦੇਮੰਦ 
ਵਾਲਾਂ ਦੇ ਝੜਨ ਤੋਂ ਪ੍ਰੇਸ਼ਾਨ ਹੋ ਤਾਂ ਖਾਣੇ ਵਿਚ ਲਾਲ ਮਿਰਚ ਦਾ ਸੇਵਨ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਵਿਚ ਸੁਧਾਰ ਹੁੰਦਾ ਹੈ ਅਤੇ ਵਾਲਾਂ ਨੂੰ ਵਧਣ ਵਿਚ ਮਦਦ ਮਿਲਦੀ ਹੈ।

PunjabKesari

3. ਕੈਂਸਰ ਤੋਂ ਕਰੇ ਬਚਾਅ
ਲਾਲ ਮਿਰਚ 'ਚ ਕੈਪਸੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਰੋਕਥਾਮ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਕੈਪਸੀਨ ਫੇਫੜੇ 'ਚ ਮੌਜੂਦ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਖਤਮ ਕਰ ਦਿੰਦਾ ਹੈ।

4. ਐਲਰਜੀ ਕਰੇ ਦੂਰ
ਸਰੀਰ 'ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਜਿਵੇਂ ਦਾਦ ਜਾਂ ਖਾਰਿਸ਼ ਹੋ ਜਾਵੇ ਤਾਂ ਲਾਲ ਮਿਰਚ ਪਾਊਡਰ 'ਚ ਸਰ੍ਹੋਂ ਦਾ ਤੇਲ ਮਿਲਾ ਕੇ ਇਸ ਨੂੰ ਗਰਮ ਕਰਕੇ ਠੰਡਾ ਹੋਣ 'ਤੇ ਛਾਣ ਲਵੋ। ਇਸ ਤੋਂ ਬਾਅਦ ਇਸ ਨੂੰ ਖਾਰਿਸ਼ ਜਾਂ ਐਲਰਜੀ ਵਾਲੀ ਥਾਂ 'ਤੇ ਲਗਾਓ।

5. ਸੱਟ 'ਤੇ ਕਰੋ ਵਰਤੋਂ
ਹੱਡੀ 'ਤੇ ਕੋਈ ਸੱਟ ਲੱਗ ਗਈ ਹੋਵੇ ਤਾਂ ਲਾਲ ਮਿਰਚ ਪਾਊਡਰ 125 ਗ੍ਰਾਮ, ਸਰ੍ਹੋਂ ਦਾ ਤੇਲ 375 ਗ੍ਰਾਮ ਦੋਹਾਂ ਨੂੰ ਮਿਕਸ ਕਰਕੇ ਉਬਾਲ ਕੇ ਛਾਣ ਲਵੋ ਅਤੇ ਠੰਡਾ ਹੋਣ 'ਤੇ ਸੱਟ 'ਤੇ ਲਗਾਓ।

ਪੜ੍ਹੋ ਇਹ ਵੀ ਖਬਰ - ਰੋਜ਼ਾਨਾ ਖਾਓ ਕੱਚਾ ‘ਪਨੀਰ’, ਸ਼ੂਗਰ ਦੇ ਨਾਲ-ਨਾਲ ਦੂਰ ਹੋਣਗੀਆਂ ਇਹ ਬੀਮਾਰੀਆਂ

ਪੜ੍ਹੋ ਇਹ ਵੀ ਖਬਰ - ਸਰੀਰ ਦੇ ਇਨ੍ਹਾਂ ਰੋਗਾਂ ਤੋਂ ਨਿਜ਼ਾਤ ਦਿਵਾਉਂਦਾ ਹੈ ‘ਨਾਰੀਅਲ ਦਾ ਪਾਣੀ’, ਚਮੜੀ ਲਈ ਹੈ ਫਾਇਦੇਮੰਦ

PunjabKesari

6, ਬੁਖਾਰ ਤੋਂ ਦਿਵਾਏ ਰਾਹਤ
ਬੁਖਾਰ 'ਚ ਵੀ ਲਾਲ ਮਿਰਚ ਬਹੁਤ ਫਾਇਦੇਮੰਦ ਹੈ। ਨਿੰਮ ਦੇ ਪੱਤੇ, ਲਾਲ ਮਿਰਚ ਪਾਊਡਰ ਬਿਨਾਂ ਬੀਜ ਤੋਂ ਅਤੇ ਕਾਲੀ ਮਿਰਚ ਸਾਰੇ ਬਰਾਬਰ ਮਾਤਰਾ 'ਚ ਲੈ ਕੇ ਥੋੜ੍ਹੇ ਜਿਹੇ ਪਾਣੀ 'ਚ ਪੀਸ ਲਓ। ਇਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਧੁੱਪ 'ਚ ਸੁਕਾ ਲਵੋ। ਇਸ ਨੂੰ ਰੋਜ਼ ਸਵੇਰੇ ਖਾਲੀ ਪੇਟ ਪਾਣੀ ਨਾਲ ਖਾਣ ਨਾਲ ਬੁਖਾਰ ਅਤੇ ਸਕਿਨ ਐਲਰਜੀ ਵਰਗੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

7. ਖੂਨ ਦੀ ਕਮੀ ਕਰੇ ਦੂਰ
ਲਾਲ ਮਿਰਚ 'ਚ ਫੌਲਿਕ ਐਸਿਡ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦੇ ਸੇਵਨ ਨਾਲ ਖੂਨ ਦੀ ਕਮੀ ਦੂਰ ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕ ਹਫ਼ਤੇ ਲਈ ਖਾਓ ਇਹ ਵਸਤੂਆਂ, ਹੋਣਗੇ ਜ਼ਬਰਦਸਤ ਫ਼ਾਇਦੇ

PunjabKesari

8. ਪੇਟ ਦੀ ਗੈਸ ਤੋਂ ਦਿਵਾਏ ਰਾਹਤ
ਲਾਲ ਮਿਰਚ ਦੇ ਸੇਵਨ ਨਾਲ ਪਾਚਨ ਕਿਰਿਆ ਵਧੀਆ ਹੁੰਦੀ ਹੈ ਅਤੇ ਪੇਟ ਦੀ ਗੈਸ ਤੋਂ ਵੀ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ ਖਬਰ - ਧਨ ਦੀ ਪ੍ਰਾਪਤੀ ਤੇ ਜੀਵਨ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਐਤਵਾਰ ਨੂੰ ਕਰੋ ਇਹ ਉਪਾਅ

9. ਭਾਰ ਕਰੇ ਘੱਟ
ਲਾਲ ਮਿਰਚ ਨਾਲ ਸਰੀਰ ਦਾ ਮੈਟਾਬਾਲਿਜ਼ਮ ਤੇਜ਼ ਹੁੰਦਾ ਹੈ ਅਤੇ ਵਾਧੂ ਫੈਟ ਵੀ ਨਹੀਂ ਬਣਦੀ। ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ
 

PunjabKesari


author

rajwinder kaur

Content Editor

Related News