ਸਰਦੀਆਂ ’ਚ ਸਿਹਤ ਲਈ ਲਾਭਕਾਰੀ ਹੁੰਦੈ ‘ਲਾਲ ਗੰਢਾ’, ਫ਼ਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

Sunday, Nov 29, 2020 - 06:00 PM (IST)

ਜਲੰਧਰ (ਬਿਊਰੋ) - ਲਾਲ ਗੰਢਾ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਗੰਢੇ ਵਿਚ ਅਜਿਹੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਵਿਚ ਫ਼ਾਇਦੇਮੰਦ ਅਤੇ ਕਾਰਗਰ ਸਾਬਿਤ ਹੁੰਦੇ ਹਨ। ਲਾਲ ਰੰਗ ਦੇ ਗੰਢੇ ਵਿਚ ਐਂਟੀ ਫੰਗਲ, ਐਂਟੀ ਔਕਸਿਡੈਂਟ ਅਤੇ ਐਂਟੀ ਇੰਫਲਾਮੈਟਰੀ ਗੁਣ ਹੁੰਦੇ ਹਨ। ਸਰਦੀਆਂ ਵਿਚ ਇਸ ਨੂੰ ਨੇਮੀ ਤੌਰ 'ਤੇ ਖਾਣ ਵਿਚ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਲਾਲ ਗੰਢਾ ਕਈ ਤਰ੍ਹਾਂ ਦੀਆਂ ਬੀਮਾਰੀਆਂ, ਖਾਸ ਕਰ ਕੇ ਦਿਲ ਸਬੰਧਤ ਬੀਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ। 

ਬਲੱਡ ਪ੍ਰੈਸ਼ਰ ਨੂੰ ਕਰੇ ਕਾਬੂ
ਲਾਲ ਰੰਗ ਦਾ ਗੰਢਾ ਸਿਹਤ ਲਈ ਬਹੁਤ ਵਧੀਆ ਹੈ। ਇਸ ਗੰਢੇ ’ਚ ਐਟੀ ਫੰਗਲ ਗੁਣ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ’ਚ ਮਦਦ ਕਰਦੇ ਹਨ। 

ਕੈਂਸਰ ਦੇ ਖ਼ਤਰੇ ਨੂੰ ਕਰੇ ਘੱਟ
ਲਾਲ ਰੰਗ ਦੇ ਗੰਢੇ ਦੀ ਵਰਤੋਂ ਕਰਨ ਨਾਲ ਕੈਂਸਰ ਹੋਰ ਦਾ ਖ਼ਤਰਾ ਕਾਫ਼ੀ ਮਾਤਰਾ ’ਚ ਘੱਟ ਰਹਿੰਦਾ ਹੈ। ਮਾਹਰਾਂ ਵਲੋਂ ਕੀਤੇ ਗਏ ਕਈ ਸੋਧ ਵਿਚ ਇਹ ਗੱਲ ਸਾਹਮਣੇ ਆਈ ਹੈ, ਜਿਸ ਵਿਚ ਲਾਲ ਰੰਗ ਦੇ ਗੰਢੇ ਦੀ ਵਰਤੋਂ ਕੈਂਸਰ ਖ਼ਤਮ ਕਰਨ ਲਈ ਕੀਤੀ ਜਾਂਦੀ ਹੈ। 

PunjabKesari

ਹੰਡੀਆਂ ਲਈ ਫ਼ਾਇਦੇਮੰਦ
ਹਡੀਆਂ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ’ਤੇ ਤੁਹਾਨੂੰ ਲਾਲ ਰੰਗੰ ਦੇ ਗੰਢੇ ਦੀ ਵਰਤੋਂ ਕਰਨੀ ਚਾਹੀਦੀ ਹੈ। ਲਾਲ ਗੰਢਾ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ। 

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਅਸ‍ਥਮਾ, ਐਲਰਜੀ, ਗਠੀਏ ਨੂੰ ਕਰੇ ਠੀਕ
ਜੇਕਰ ਤੁਸੀਂ ਅਸ‍ਥਮਾ, ਐਲਰਜੀ ਜਾਂ ਗਠੀਆ ਵਰਗੀਆਂ ਬੀਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਲਾਲ ਰੰਗ ਦੇ ਗੰਢੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਬੀਮਾਰੀਆਂ ਤੋਂ ਮੁਕਤੀ ਪਾਉਣ ਲਈ ਤੁਹਾਨੂੰ ਅੱਜ ਹੀ ਲਾਲ ਰੰਗ ਦੇ ਗੰਢੇ ਨੂੰ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਗਰਭਵਤੀ ਜਨਾਨੀਆਂ ਲਈ ਫ਼ਾਇਦੇਮੰਦ
ਗਰਭਵਤੀ ਜਨਾਨੀਆਂ ਲਈ ਲਾਲ ਗੰਢਾ ਬਹੁਤ ਲਾਹੇਵੰਦ ਹੈ। ਇਸ ਦੀ ਵਰਤੋਂ ਜਨਾਨੀਆਂ ਸਲਾਦ ਦੇ ਤੌਰ ’ਤੇ ਵੀ ਕਰ ਸਕਦੀਆਂ ਹਨ, ਜਿਸ ਨਾਲ ਉਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿਣਗੀਆਂ। ਇਸ ਗੰਢੇ ’ਚ ਫੋਲਿਕ ਐਸਿਡ ਹੁੰਦਾ ਹੈ, ਜੋ ਬੱਚੇ ਦੇ ਆਮ ਵਿਕਾਸ ਲਈ ਬਹੁਤ ਜ਼ਰੂਰੀ ਹੈ। 

ਪੜ੍ਹੋ ਇਹ ਵੀ ਖ਼ਬਰ- ਭੁੱਲ ਕੇ ਵੀ ਐਤਵਾਰ ਵਾਲੇ ਦਿਨ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ

PunjabKesari

ਬਲੱਡ ਸ਼ੂਗਰ ਦੇ ਪੱਧਰ ਨੂੰ ਕਰੇ ਘੱਟ
ਵੱਖ-ਵੱਖ ਅਧਿਆਨਾਂ ਤੋਂ ਪਤਾ ਚੱਲਿਆ ਹੈ ਕਿ ਲਾਲ ਗੰਢਾ ਵਧੇ ਹੋਏ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਹ ਟਾਈਪ 1 ਤੇ ਟਾਈਪ 2 ਸ਼ੂਗਰ ਦਾ ਪ੍ਰਬੰਧਨ ਕਰਨ 'ਚ ਮਦਦ ਕਰਦਾ ਹੈ। ਜਰਨਲ ਐਨਵਾਇਰਨਮੈਂਟਲ ਹੈਲਥ ਇਨਸਾਈਟਸ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਪਾਇਆ ਗਿਆ ਹੈ ਕਿ 100 ਗ੍ਰਾਮ ਲਾਲ ਪਿਆਜ਼ ਨੇ ਬਲੱਡ ਸ਼ੂਗਰ ਨੂੰ ਸਿਰਫ਼ ਚਾਰ ਘੰਟਿਆਂ 'ਚ ਘਟਾ ਦਿੱਤਾ।  

ਪੜ੍ਹੋ ਇਹ ਵੀ ਖ਼ਬਰ- ਡਾਇਟਿੰਗ ਤੋਂ ਬਿਨਾਂ ਕੀ ਤੁਸੀਂ ‘ਭਾਰ’ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਫਾਈਬਰ ਦੀ ਭਰਪੂਰ ਮਾਤਰਾ 
ਲਾਲ ਰੰਗ ਦੇ ਗੰਢੇ ’ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸ਼ੂਗਰ ਦੇ ਰੋਗੀਆਂ ਲਈ ਇਕ ਆਦਰਸ਼ ਤੱਤ ਮੰਨਿਆ ਜਾਂਦਾ ਹੈ। ਫਾਈਬਰ ਅੰਤੜੀ ਦੀ ਸਿਹਤ ਠੀਕ ਰੱਖਦਾ ਅਤੇ ਢਿੱਡ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਰੱਖੇਗਾ। 

ਪੜ੍ਹੋ ਇਹ ਵੀ ਖ਼ਬਰ- ਭੁੱਲ ਕੇ ਵੀ ਐਤਵਾਰ ਵਾਲੇ ਦਿਨ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ

ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਦਾ ਕਰਦੈ ਕੰਮ
ਲਾਲ ਰੰਗ ਦੇ ਗੰਢੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕੋਲੈਸਟ੍ਰੋਲ ਸਹੀ ਰਹਿੰਦਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਅਤੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ- Beauty Tips : ਸਰਦੀਆਂ ’ਚ ਹੋਣ ਵਾਲੀਆਂ ਚਿਹਰੇ ਦੀਆਂ ਸਮਸਿਆਵਾਂ ਨੂੰ ਇੰਝ ਕਰੋ ਦੂਰ, ਆਵੇਗਾ ਨਿਖ਼ਾਰ

PunjabKesari


rajwinder kaur

Content Editor

Related News