ਮੀਂਹ ਦੇ ਮੌਸਮ ’ਚ ਜ਼ਰੂਰ ਪੀਓ ਪਪੀਤੇ ਦੇ ਪੱਤਿਆਂ ਦਾ ਜੂਸ, ਹੋਣਗੇ ਇਹ ਹੈਰਾਨੀਜਨਕ ਫ਼ਾਇਦੇ

Monday, Jan 04, 2021 - 05:56 PM (IST)

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪਪੀਤਾ ਖਾਣ ਦਾ ਸ਼ੌਂਕ ਹੁੰਦਾ ਹੈ। ਪਪੀਤਾ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਪੱਤਿਆਂ ਦਾ ਜੂਸ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ, ਕਿਉਂਕਿ ਇਸ ਦੇ ਪੱਤਿਆਂ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਉਂਝ ਤਾਂ ਜ਼ਿਆਦਾਤਰ ਡੇਂਗੂ ਅਤੇ ਚਿਕਨਗੁਨੀਆ ਦੇ ਰੋਗੀ ਨੂੰ ਇਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਪੀਤੇ ਦੇ ਪੱਤਿਆਂ ਦੇ ਜੂਸ ਨੂੰ ਆਪਣੀ ਖੁਰਾਕ ’ਚ ਰੋਜ਼ਾਨਾ ਜ਼ਰੂਰ ਸ਼ਾਮਲ ਕਰੋ, ਕਿਉਂਕਿ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕਦਾ ਹੈ। 

ਪਪੀਤੇ ਦੇ ਪੱਤੇ ਨੂੰ ਇਸ ਤਰ੍ਹਾਂ ਕਰੋ ਇਸਤੇਮਾਲ
ਪਪੀਤੇ ਦੇ ਪੱਤੇ ਨੂੰ ਪੀਸ ਕੇ ਉਸਦਾ ਜੂਸ ਕੱਢ ਲਓ। ਇਸ ਤੋਂ ਬਾਅਦ ਇਸ ਦਾ ਦਿਨ ਵਿੱਚ 2 - 3 ਵਾਰ ਸੇਵਨ ਕਰੋ। ਧਿਆਨ ਦੇਵੋਂ ਕਿ ਇਹ ਇੱਕ ਵਾਰ ਵਿੱਚ 2 ਚਮਚ ਤੱਕ ਪੀਣਾ ਚਾਹੀਦਾ ਹੈ। ਇਸਦੇ ਕੌੜੇਪਨ ਨੂੰ ਦੂਰ ਕਰਨ ਲਈ ਇਸ ਵਿੱਚ ਸ਼ਹਿਦ ਅਤੇ ਫ਼ਲਾਂ ਦੇ ਜੂਸ ਨੂੰ ਵੀ ਮਿਲਾਇਆ ਜਾ ਸਕਦਾ ਹੈ। ਇਹ ਡੇਂਗੂ ਦੇ ਬੁਖ਼ਾਰ ਨੂੰ ਵੀ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।

1. ਕੈਂਸਰ ਦੇ ਸੈੱਲਸ ਨੂੰ ਵਧਣ ਤੋਂ ਰੋਕੇ
ਪਪੀਤੇ ਦੇ ਪੱਤਿਆਂ ਵਿਚ ਕੈਂਸਰ ਰੋਧੀ ਗੁਣ ਹੁੰਦੇ ਹਨ। ਇਹ ਗੁਣ ਇਮਊਨਿਟੀ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ ਵਰਗੇ ਸੈੱਲਸ ਨੂੰ ਵੀ ਬਣਨ ਤੋਂ ਰੋਕਦੇ ਹਨ। 

2. ਇਨਫੈਕਸ਼ਨ ਤੋਂ ਬਚਾਏ
ਸਰੀਰ ਦੀ ਇਮਊਨਿਟੀ ਵਧਾਉਣ ਦੇ ਨਾਲ ਹੀ ਪਪੀਤੇ ਦੇ ਪੱਤਿਆਂ ਦਾ ਜੂਸ ਸਰੀਰ ਵਿਚ ਬੈਕਟੀਰੀਆ ਦੀ ਗ੍ਰੋਥ ਨੂੰ ਰੋਕਣ ਵਿਚ ਸਹਾਈ ਹੁੰਦੇ ਹਨ। ਇਹ ਖੂਨ ਵਿਚ ਵਾਈਟ ਸੈਲਸ ਨੂੰ ਵਧਾਉਣ ਵਿਚ ਮਦਦ ਕਰਦੇ ਹਨ।

3. ਡੇਂਗੂ ਦਾ ਦਵਾਈ
ਡੇਂਗੂ ਅਤੇ ਮਲੇਰੀਆ ਨਾਲ ਲੜਣ ਵਿਚ ਪਪੀਤੇ ਦੀਆਂ ਪੱਤੀਆਂ ਦਾ ਜੂਸ ਪੀਣਾ ਕਾਫ਼ੀ ਲਾਭਕਾਰੀ ਹੁੰਦਾ ਹੈ। ਇਹ ਬੁਖ਼ਾਰ ਦੇ ਕਾਰਨ ਹੋਣ ਵਾਲੇ ਪਲੇਟੇਲੇਟਸ ਨੂੰ ਵਧਾਉਣ ਅਤੇ ਸਰੀਰ ਵਿਚ ਕਮਜ਼ੋਰੀ ਨੂੰ ਵਧਣ ਤੋਂ ਰੋਕਣ ਦਾ ਕੰਮ ਕਰਦਾ ਹੈ।

4. ਮਾਹਾਂਵਾਰੀ ਦੇ ਦਰਦ ਨੂੰ ਕਰੇ ਦੂਰ
ਮਾਹਾਂਵਾਰੀ ਵਿਚ ਹੋਣ ਵਾਲਾ ਦਰਦ ਬਹੁਤ ਜਾਨਲੇਵਾ ਹੁੰਦਾ ਹੈ। ਅਜਿਹੇ ਵਿਚ ਜੇਕਰ ਪਪੀਤੇ ਦੀ ਪੱਤੀਆਂ ਨੂੰ ਇਮਲੀ, ਨਮਕ ਅਤੇ 1 ਗਲਾਸ ਪਾਣੀ ’ਚ ਮਿਲਾ ਲਓ ਅਤੇ ਇਸ ਦਾ ਕਾੜ੍ਹਾ ਬਣਾ ਲਓ। ਇਸ ਕਾੜੇ ਨੂੰ ਤੁਸੀਂ ਠੰਡਾ ਕਰਕੇ ਪੀਓ, ਜਿਸ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ।

5. ਖੂਨ ਦੀ ਕਮੀ ਵਿਚ ਲਾਭਕਾਰੀ 
ਪਪੀਤੇ ਦੇ ਪੱਤਿਆਂ ਦਾ ਰਸ ਔਸ਼ਧੀ ਦਾ ਕੰਮ ਹੀ ਨਹੀਂ ਕਰਦਾ, ਸਗੋਂ ਹੋਰ ਵੀ ਬਹੁਤ ਸਾਰੇ ਕੰਮ ਕਰਦਾ ਹੈ। ਜੇਕਰ ਤੁਹਾਡੀ ਬਲੱਡ ਪਲੇਟਲੇਟਸ ਘੱਟ ਹੋ ਰਹੀਆਂ ਹਨ ਤਾਂ ਇਸ ਜੂਸ ਦੀ ਵਰਤੋਂ ਕਰਨ ਨਾਲ ਪਲੇਟਲੇਟਸ ਵਧ ਜਾਂਦੀ ਹੈ। ਰੋਜ਼ਾਨਾ ਇਸ ਜੂਸ ਦੇ ਦੋ ਚਮਚ ਲੱਗਭਗ ਤਿੰਨ ਮਹੀਨੇ ਤੱਕ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।


rajwinder kaur

Content Editor

Related News