ਮੂਲੀ ਹੀ ਨਹੀਂ, ਇਸ ਦੇ ਪੱਤੇ ਵੀ ਕਰਦੇ ਹਨ ਕਈ ਬੀਮਾਰੀਆਂ ਨੂੰ ਦੂਰ
Friday, Dec 06, 2024 - 11:26 AM (IST)
ਜਲੰਧਰ- ਮੂਲੀ ਵਾਂਗ ਇਸ ਦੇ ਪੱਤੇ ਵੀ ਕਾਫੀ ਲਾਭਕਾਰੀ ਹੁੰਦੇ ਹਨ। ਇਨ੍ਹਾਂ 'ਚ ਫਾਲਿਕ ਐਸਿਡ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ। ਜੋ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਤੁਸੀਂ ਮੂਲੀ ਦੇ ਪੱਤਿਆਂ ਦੀ ਸਬਜ਼ੀ ਜਾਂ ਸਲਾਦ ਬਣਾ ਕੇ ਵੀ ਖਾ ਸਕਦੇ ਹੋ। ਇਨ੍ਹਾਂ ਹੀ ਨਹੀਂ, ਸਲਾਦ ਬਣਾਉਣ ਵੇਲੇ ਮੂਲੀ ਦੇ ਪੱਤਿਆਂ 'ਚ ਨਿੰਬੂ ਦਾ ਰਸ ਮਿਲਾ ਲਉ। ਇਸ ਨਾਲ ਸਵਾਦ ਦੇ ਨਾਲ-ਨਾਲ ਵਿਟਾਮਿਨ ਸੀ ਦਾ ਮਾਤਰਾ ਵੀ ਵੱਧ ਜਾਵੇਗੀ। ਅੱਜ ਅਸੀਂ ਤੁਹਾਨੂੰ ਮੂਲੀ ਦੇ ਪੱਤਿਆਂ ਦੇ ਕੁਝ ਅਜਿਹੇ ਫਾਇਦੇ ਦਸਾਂਗੇ।
1. ਯੂਰਿਨ ਦੀ ਸਮੱਸਿਆ
ਇਸ 'ਚ ਡਾਈਯੂਰੇਟਿਵ ਗੁਣ ਹੁੰਦੇ ਹਨ, ਜੋ ਯੂਰਿਨ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ।
2. ਡਾਈਜੇਸ਼ਨ
ਮੂਲੀ ਦੇ ਪੱਤਿਆਂ 'ਚ ਫਾਇਬਰ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਡਾਈਜੇਸ਼ਨ ਨੂੰ ਠੀਕ ਰੱਖਦਾ ਹੈ। ਇਸ ਨਾਲ ਕਬਜ਼ ਵੀ ਦੂਰ ਹੁੰਦੀ ਹੈ।
3. ਹਾਰਟ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ
ਮੂਲੀ ਦੇ ਪੱਤਿਆਂ ਵਿੱਚ ਪੋਟਾਸ਼ੀਅਮ ਹੁੰਦਾ ਹੈ, ਜੋ ਖੂਨ ਦੇ ਦਬਾਅ ਨੂੰ ਕੰਟਰੋਲ ਕਰਨ ਅਤੇ ਹਾਰਟ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਇਹ ਲੋਹਾ ਅਤੇ ਫੋਲੇਟ ਵੀ ਪ੍ਰਦਾਨ ਕਰਦੇ ਹਨ, ਜੋ ਖੂਨ ਦੇ ਵਹਾਅ ਨੂੰ ਸਹੀ ਰੱਖਦੇ ਹਨ।
4. ਕਮਜ਼ੋਰੀ
ਮੂਲੀ ਦੇ ਪੱਤਿਆਂ 'ਚ ਆਇਰਨ ਅਤੇ ਫਾਸਫੋਰਸ ਹੁੰਦਾ ਹੈ, ਜੋ ਹੀਮੋਗਲੋਬਿਨ ਨੂੰ ਵਧਾਉਣ ਦਾ ਕੰਮ ਕਰਦਾ ਹੈ ਅਤੇ ਕਮਜ਼ੋਰੀ ਨੂੰ ਦੂਰ ਰੱਖਦਾ ਹੈ।
5. ਚਮੜੀ 'ਚ ਨਿਖਾਰ
ਮੂਲੀ ਦੇ ਪੱਤੇ ਖਾਣ ਨਾਲ ਸਰੀਰ ਦੇ ਜ਼ਹਰੀਲੇ ਪਦਾਰਥ ਘੱਟਦੇ ਹਨ ਅਤੇ ਚਮੜੀ 'ਚ ਨਿਖਾਰ ਆਉਂਦਾ ਹੈ।
6. ਡਾਇਬੀਟੀਜ਼
ਮੂਲੀ ਦੇ ਪੱਤੇ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਡਾਇਬੀਟੀਜ਼ ਤੋਂ ਬਚਾਅ ਹੁੰਦਾ ਹੈ।
9. ਭਾਰ ਘਟਾਉਣਾ
ਮੂਲੀ ਦੇ ਪੱਤਿਆਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਨਾਲ ਭਾਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਮਿਲਦੀ ਹੈ ਕਿਉਂਕਿ ਇਹ ਘੱਟ ਕੈਲੋਰੀ ਵਾਲਾ ਹੁੰਦਾ ਹੈ ਅਤੇ ਸਰੀਰ 'ਚ ਚਰਬੀ ਨੂੰ ਜ਼ਿਆਦਾ ਨਹੀਂ ਉਤਪੰਨ ਹੋਣ ਦਿੰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8