Health Tips: ਸਾਵਧਾਨ! ਮਿੱਠੇ ਨਾਲ ਨਹੀਂ ਸਗੋਂ ਇਨ੍ਹਾਂ ਕਾਰਨਾਂ ਕਰਕੇ ਵੱਧ ਸਕਦੀ ਹੈ ''ਸ਼ੂਗਰ'' ਦੀ ਸਮੱਸਿਆ

11/14/2023 6:01:12 PM

ਜਲੰਧਰ (ਬਿਊਰੋ) - ਅੱਜ ਦੀ ਜੀਵਨ ਸ਼ੈਲੀ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਆ ਗਏ ਹਨ। ਅਜਿਹੀ ਸਥਿਤੀ 'ਚ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਰਹੇ, ਜਿਸ ਕਾਰਨ ਉਹ ਸ਼ੂਗਰ ਦੀ ਸਮੱਸਿਆ ਤੋਂ ਪੀੜਤ ਹੋ ਰਹੇ ਹਨ। ਸ਼ੂਗਰ ਦੀ ਬੀਮਾਰੀ ਦੀ ਲਪੇਟ ਵਿੱਚ ਆਉਣ ਦਾ ਮੁੱਖ ਕਾਰਨ ਜ਼ਿਆਦਾ ਮਿੱਠੇ ਦਾ ਸੇਵਨ ਕਰਨ ਦੇ ਨਾਲ-ਨਾਲ ਆਪਣੇ ਖਾਣ-ਪੀਣ ਪ੍ਰਤੀ ਲਾਪਰਵਾਹੀ ਵਰਤਣਾ ਹੈ। ਕੰਮ ’ਚ ਵਿਅਸਥ ਰਹਿਣ ਕਾਰਨ ਲੋਕ ਗ਼ਲਤ ਸਮੇਂ ਜਾਂ ਗ਼ਲਤ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਖੂਨ 'ਚ ਸ਼ੂਗਰ ਦਾ ਪੱਧਰ ਵਧਣ ਲੱਗਦਾ ਹੈ। ਇਸੇ ਕਾਰਨ ਲੋਕ ਸ਼ੂਗਰ ਦੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਸ਼ੂਗਰ ਸਿਰਫ਼ ਮਿੱਠੇ ਦੇ ਨਾਲ ਹੀ ਨਹੀਂ ਸਗੋਂ ਕਈ ਹੋਰ ਕਾਰਨ ਕਰਕੇ ਵੀ ਹੁੰਦੀ ਹੈ, ਜਿਵੇਂ....

ਦੇਰ ਰਾਤ ਨੂੰ ਭੋਜਨ ਕਰਨਾ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰਾਤ ਨੂੰ ਦੇਰੀ ਨਾਲ ਭੋਜਨ ਕਰਦੇ ਹਨ ਅਤੇ ਨਾਲ ਹੀ ਸੌਂ ਜਾਂਦੇ ਹਨ। ਅਜਿਹਾ ਕਰਨ ਨਾਲ ਲੋਕਾਂ ਦਾ ਭਾਰ ਵਧਣ ਲੱਗਦਾ ਹੈ ਅਤੇ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਵਿਗੜ ਜਾਂਦਾ ਹੈ। ਇਸੇ ਕਾਰਨ ਲੋਕ ਸ਼ੂਗਰ ਦੀ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।

ਯੋਗਾ, ਸੈਰ, ਕਸਰਤ ਨਾ ਕਰਨੀ
ਰੋਜ਼ਾਨਾ ਯੋਗਾ, ਸੈਰ, ਕਸਰਤ ਨਾ ਕਰਨ ਨਾਲ ਵੀ ਸਰੀਰ ਬਿਹਤਰ ਢੰਗ ਨਾਲ ਕੰਮ ਨਹੀਂ ਕਰਦਾ। ਇਕ ਜਗ੍ਹਾ 'ਤੇ ਕਈ ਘੰਟਿਆਂਬੱਧੀ ਬੈਠਣ ਨਾਲ ਸਰੀਰ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਲੋਕਾਂ ’ਚ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਸਹੀ ਮਾਤਰਾ ’ਚ ਪਾਣੀ ਨਾ ਪੀਣਾ
ਬਹੁਚ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪਾਣੀ ਨਾ ਪੀਣ ਦੀ ਆਦਤ ਹੁੰਦੀ ਹੈ। ਅਜਿਹੇ 'ਚ ਸਰੀਰ ਨੂੰ ਪਾਣੀ ਦੀ ਸਹੀ ਮਾਤਰਾ ਨਾ ਮਿਲਣ ਕਾਰਨ ਸਰੀਰ ਠੀਕ ਤਰੀਕੇ ਨਾਲ ਹਾਈਡ੍ਰੇਟ ਨਹੀਂ ਕਰ ਪਾਉਂਦਾ, ਜਿਸ ਕਾਰਨ ਖੂਨ 'ਚ ਸ਼ੂਗਰ ਦਾ ਪੱਧਰ ਵਧਣ ਲੱਗਦਾ ਹੈ। ਇਸੇ ਕਾਰਨ ਲੋਕਾਂ ’ਚ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਮੋਟਾਪਾ
ਕਿਸੇ ਵੀ ਬੀਮਾਰੀ ਦੀ ਲਪੇਟ ’ਚ ਆਉਣ ਦਾ ਮੁੱਖ ਕਾਰਨ ਸਰੀਰ ਦਾ ਵਧਿਆ ਹੋਇਆ ਭਾਰ ਹੁੰਦਾ ਹੈ। ਜੇਕਰ ਸਮੇਂ ਸਿਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਸ਼ੂਗਰ ਦੇ ਨਾਲ-ਨਾਲ ਹੋਰ ਵੀ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਭੋਜਨ ਤੋਂ ਤੁਰੰਤ ਬਾਅਦ ਮਿੱਠਾ ਖਾਣਾ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਭੋਜਨ ਤੋਂ ਤੁਰੰਤ ਬਾਅਦ ਕੁਝ ਨਾ ਕੁਝ ਮਿੱਠਾ ਖਾਣਾ ਪਸੰਦ ਕਰਦੇ ਹਨ। ਇਸ ਤਰ੍ਹਾਂ ਦੀ ਮਿਠਾਈ ਦਾ ਸੇਵਨ ਕਰਨ ਨਾਲ ਖੂਨ 'ਚ ਸ਼ੂਗਰ ਦੀ ਮਾਤਰਾ ਤੇਜ਼ੀ ਨਾਲ ਵਧਣ ਲੱਗਦੀ ਹੈ, ਜਿਸ ਕਾਰਨ ਬਲੱਡ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ।

ਦੇਰ ਰਾਤ ਤੱਕ ਜਾਗਦੇ ਰਹਿਣਾ
ਬਦਲਦੀ ਜੀਵਨ ਸ਼ੈਲੀ ਅਤੇ ਕੰਮ ਦੇ ਬੋਝ ਕਾਰਨ ਕਈ ਲੋਕ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ ਅਤੇ ਸਵੇਰੇ ਜਲਦੀ ਉੱਠ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਚੰਗੀ ਨੀਂਦ ਨਾ ਲੈਣ ਨਾਲ ਵਿਅਕਤੀ ਨੂੰ ਸ਼ੂਗਰ ਦੀ ਸ਼ਿਕਾਇਤ ਹੋ ਸਕਦੀ ਹੈ।


rajwinder kaur

Content Editor

Related News