Mother’s Day ''ਤੇ ਮਾਂ ਲਈ ਤਿਆਰ ਕਰੋ ਸਪੈਸ਼ਲ ਡਾਈਟ ਚਾਰਟ

05/11/2018 1:54:33 PM

ਨਵੀਂ ਦਿੱਲੀ— ਮਦਰਸ ਡੇ ਨੂੰ ਲੈ ਕੇ ਬੱਚੇ ਬਹੁਤ ਉਤਸ਼ਾਹਿਤ ਹੁੰਦੇ ਹਨ। ਉਹ ਆਪਣੀ ਮਾਂ ਨੂੰ ਇਸ ਦਿਨ  ਸਰਪਰਾਈਜ਼ ਦੇਣ ਲਈ ਪਹਿਲਾਂ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਇਹ ਗੱਲ ਵੀ ਸਹੀ ਹੈ ਕਿ ਚੰਗੀ ਸਿਹਤ ਹੀ ਇਨਸਾਨ ਲਈ ਬੈਸਟ ਤੌਹਫਾ ਹੋ ਸਕਦੀ ਹੈ। ਅਸੀਂ ਲੋਕ ਅਕਸਰ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਾਂ ਕਦੇ ਵੀ ਗੋਡਿਆਂ ਦਾ ਦਰਦ, ਸਿਰਦਰਦ ਤਾਂ ਕਦੇ ਕਮਰ 'ਚ ਦਰਦ। ਇਨ੍ਹਾਂ ਸਭ ਨੂੰ ਦੇਖਦੇ ਹੋਏ ਕਿਉਂ ਨਾ ਇਸ ਵਾਰ ਮਾਂ ਦੀ ਹੈਲਥ ਨੂੰ ਦੇਖਦੇ ਹੋਏ ਉਨ੍ਹਾਂ ਲਈ ਬੈਸਟ ਡਾਈਟ ਚਾਰਟ ਤਿਆਰ ਕੀਤਾ ਜਾਵੇ। ਜਿਸ ਨਾਲ ਮਾਂ ਲਈ ਫਰਜ ਵੀ ਪੂਰਾ ਹੋ ਜਾਵੇਗਾ ਅਤੇ ਮਾਂ ਤੁਹਾਡੇ ਦੁਆਰਾ ਦਿੱਤੇ ਹੋਏ ਤੌਹਫੇ ਨੂੰ ਵੀ ਹਮੇਸ਼ਾ ਯਾਦ ਰੱਖੇਗੀ।
ਮਾਂ ਆਪਣੇ ਬੱਚਿਆਂ ਦਾ ਖਿਆਲ ਰੱਖਣ ਲਈ ਸਵੇਰ ਤੋਂ ਲੈ ਕੇ ਦੇਰ ਰਾਤ ਤਕ ਲਗਾਤਾਰ ਕੰਮ ਕਰਦੀ ਰਹਿੰਦੀ ਹੈ। ਆਪਣੇ ਪਰਿਵਾਰ ਦੀ ਸਿਹਤ ਅਤੇ ਖਾਣ-ਪੀਣ ਦਾ ਧਿਆਨ ਰੱਖਦੇ ਹੋਏ ਉਹ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ। ਅਜਿਹੇ 'ਚ ਤੁਸੀਂ ਆਪਣੀ ਮਾਂ ਦੀ ਸਿਹਤ ਦਾ ਅਿਧਾਨ ਰੱਖਣ ਲਈ ਡਾਈਟ ਚਾਰਟ ਨੂੰ ਤਿਆਰ ਕਰ ਸਕਦੇ ਹੋ। ਜੋ ਉਨ੍ਹਾਂ ਲਈ ਬਹੁਤ ਹੀ ਫਾਇਦੇਮੰਦ ਹੋਵੇਗਾ।
1. ਸਵੇਰ ਦਾ ਨਾਸ਼ਤਾ
ਡਾਈਟ ਚਾਰਟ 'ਚ ਮਾਂ ਦੇ ਪੋਸ਼ਣ ਦਾ ਧਿਆਨ ਰੱਖਣ ਲਈ ਇਕ ਕੋਲੀ ਹਰੀ ਸਬਜ਼ੀ, ਰੋਟੀ, ਦੁੱਧ, ਲੱਸੀ, ਸੂਪ ਸ਼ਾਮਲ ਕਰਨ ਦੀ ਸਲਾਹ ਦਿਓ। ਇਸ ਤੋਂ ਬਾਅਦ ਇਕ ਘੰਟੇ ਬਾਅਦ ਇਕ ਕੋਲੀ ਅੰਕੁਰਿਤ ਅਨਾਜ ਜਾਂ ਸਲਾਦ ਸ਼ਾਮਲ ਕਰੋ।
2. ਦੁਪਹਿਰ ਦਾ ਭੋਜਨ
ਲੰਚ 'ਚ ਇਕ ਕੋਲੀ ਦਾਲ, ਸਬਜ਼ੀ, ਨਾਨਵੈੱਜ, ਦਹੀਂ, ਬ੍ਰਾਊਨ ਰਾਈਸ, ਰੋਟੀ ਅਤੇ ਸਲਾਦ ਸ਼ਾਮਲ ਕਰੋ।
3. ਜੂਸ ਅਤੇ ਫਰੂਟ
ਖਾਣੇ ਦੇ 2 ਘੰਟੇ ਬਾਅਦ ਫਲ ਜਾਂ ਫਿਰ ਜੂਸ ਦੀ ਵਰਤੋਂ ਕਰੋ। ਇਸ ਨਾਲ ਨਿਊਟ੍ਰਿਸ਼ਿਅੰਸ ਦੀ ਕਮੀ ਪੂਰੀ ਹੋ ਜਾਂਦੀ ਹੈ।
4. ਗ੍ਰੀਨ ਟੀ ਹੈ ਜ਼ਰੂਰੀ
ਦਿਨ ਭਰ ਕੰਮ ਕਰਨ ਦੇ ਬਾਅਦ ਥਕਾਵਟ ਨੂੰ ਉਤਾਰਣ ਲਈ ਅਤੇ ਤਾਜ਼ਗੀ ਨੂੰ ਪਾਉਣ ਲਈ ਦਿਨ 'ਚ ਇਕ ਵਾਰ ਗ੍ਰੀਨ ਟੀ ਦੀ ਵਰਤੋਂ ਬੈਸਟ ਹੈ। ਤੁਸੀਂ ਕੁਝ ਸਮਾਂ ਕੱਢ ਕੇ ਉਨ੍ਹਾਂ ਨੂੰ ਚਾਹ ਪੀਣ ਬਾਰੇ ਯਾਦ ਕਰਵਾ ਸਕਦੇ ਹੋ।
5. ਰਾਤ ਨੂੰ ਖਾਣਾ
ਰਾਤ ਨੂੰ ਖਾਣਾ ਖਾਣ ਤੋਂ 3-4 ਘੰਟੇ ਪਹਿਲਾਂ ਡਿਨਰ ਕਰ ਲੈਣਾ ਚਾਹੀਦਾ ਹੈ। ਇਸ ਗੱਲ ਨੂੰ ਧਿਆਨ 'ਚ ਰੱਖੋ ਕਿ ਇਸ ਸਮੇਂ ਹੈਵੀ ਦੀ ਬਜਾਏ ਲਾਈਟ ਭੋਜਨ ਦੀ ਵਰਤੋਂ ਕਰੋ। ਦੋ ਦੀ ਬਜਾਏ 1 ਰੋਟੀ, ਸਬਜ਼ੀ ਜਾਂ ਫਿਰ ਸਲਾਦ ਜਾਂ ਫਿਰ ਸੂਪ, ਹਰੀ ਪੱਤੇਦਾਰ ਸਬਜ਼ੀਆਂ,ਦਹੀਂ ਖਾਣ ਦੀ ਸਲਾਹ ਦਿਓ। ਡਾਈਟ ਚਾਰਟ 'ਚ ਖਾਣੇ ਦੇ 2 ਘੰਟਿਆਂ ਬਾਅਦ 1 ਗਲਾਸ ਦੁੱਧ ਦੀ ਵਰਤੋਂ ਕਰਨ ਦੀ ਸਲਾਹ ਦਿਓ।
6. ਕੁਝ ਜ਼ਰੂਰ ਡਾਈਟ
-
ਸਬਜ਼ੀ ਨੂੰ ਬਦਲ-ਬਦਲ ਕੇ ਖਾਣੇ 'ਚ ਸ਼ਾਮਲ ਕਰੋ।
- ਕਾਲੇ ਚਨੇ, ਫਾਈਬਰ ਵਾਲਾ ਭੋਜਨ, ਸੋਇਆਬੀਨ, ਹਰੀਆਂ ਸਬਜ਼ੀਆਂ ਖਾਓ।
- ਪਾਣੀ ਦੀ ਭਰਪੂਰ ਵਰਤੋਂ ਕਰੋ।
- ਚਾਹ ਜਾਂ ਕੌਫੀ ਦੀ ਥਾਂ 'ਤੇ ਗ੍ਰੀਨ ਟੀ ਪੀਓ।
- ਡਾਈਟ ਚਾਰਟ 'ਚ ਡੇਅਰੀ ਪ੍ਰਾਡਕਟਸ, ਫਲ-ਸਬਜ਼ੀਆਂ ਅਤੇ ਅਨਾਜ ਦੀ ਭਰਪੂਰ ਮਾਤਰਾ ਮੌਜੂਦ ਹੋਵੇ।


Related News