ਪ੍ਰੈਗਨੈਂਸੀ ਦੇ ਇਹ ਲੱਛਣ ਹਨ ਆਮ, ਨਾ ਕਰੋ ਚਿੰਤਾ
Monday, Sep 05, 2016 - 04:40 PM (IST)
ਨਵੀਂ ਦਿੱਲੀ—ਜਦ ਕੋਈ ਔਰਤ ਗਰਭਵਤੀ ਹੋ ਜਾਂਦੀ ਹੈ ਕਿ ਉਸ ''ਚ ਕੁਝ ਲੱਛਣ ਦਿੱਸਣ ਲੱਗਦੇ ਹਨ ਜਿਸ ਨਾਲ ਪਤਾ ਲੱਗਦਾ ਹੈ ਕਿ ਉਹ ਗਰਭਵਤੀ ਔਰਤ ਹੈ ਇਨ੍ਹਾਂ ਲੱਛਣਾਂ ''ਚ ਆਮ ਗੱਲ ਇਹ ਹੈ ਉਨ੍ਹਾਂ ਔਰਤਾਂ ਦੇ ਪੀਰੀਅਡਸ ਬੰਦ ਹੋ ਜਾਂਦੇ ਹਨ ਉਸ ਤੋਂ ਬਾਅਦ ਉਸ ਨੂੰ ਕਮਜ਼ੋਰੀ ਅਤੇ ਮਤਲੀ ਫੀਲ ਹੋਣ ਲੱਗਦੀ ਹੈ। ਅਜਿਹੇ ਲੱਛਣ ਆਮ ਦੇਖਣ ਨੂੰ ਮਿਲਦੇ ਹਨ ਪਰ ਕੁਝ ਸੰਕੇਤ ਵੀ ਹੁੰਦੇ ਹਨ ਜਿਨ੍ਹਾਂ ਨੂੰ ਸਮਝ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲੱਛਣਾਂ ਦੇ ਬਾਰੇ ਦੱਸਦੇ ਹਾਂ ਜੋ ਪ੍ਰੈਗਨੈਂਸੀ ਦੀ ਨਿਸ਼ਾਨੀ ਹੁੰਦੇ ਹਨ ਇਨ੍ਹਾਂ ਨੂੰ ਲੈ ਕੇ ਜ਼ਿਆਦਾ ਗੰਭੀਰ ਨਾ ਹੋਵੋ।
1. ਪ੍ਰੈਗਨੈਂਸੀ ''ਚ ਹਾਰਮੋਨਸ ਬਦਲਾਅ ਹੋਣ ਨਾਲ ਕਈ ਵਾਰ ਯੋਨੀ ''ਚੋਂ ਚਿਪਚਿਪਾ ਪਦਾਰਥ ਨਿਕਲਦਾ ਹੈ ਅਤੇ ਕਈ ਵਾਰ ਛਾਤੀ ''ਚ ਕਸਾਵ ਜਿਹਾ ਮਹਿਸੂਸ ਹੋਣ ਲੱਗਦਾ ਹੈ। ਇਸ ਲਈ ਅਜਿਹੇ ''ਚ ਘਬਰਾਉਣ ਦੀ ਲੋੜ ਨਹੀਂ।
2. ਜੇਕਰ ਤੁਹਾਨੂੰ ਇਸ ''ਚੋਂ ਬਦਬੂ ਆਉਣ ਲੱਗੇ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਕਿਉਂ ਇਹ ਤਰ੍ਹਾਂ ਦਾ ਫੰਗਲ ਇੰਫੈਕਸ਼ਨ ਵੀ ਹੋ ਸਕਦਾ ਹੈ।
3. ਪ੍ਰੈਗਨੈਂਸੀ ''ਚ ਸਪੋਟਿੰਗ ਹੋਣੀ ਆਮ ਗੱਲ ਹੈ ਪਰ ਇਹ ਪੀਰੀਅਡਸ ਦੀ ਤਰ੍ਹਾਂ ਨਹੀਂ ਹੁੰਦਾ, ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੋਂ।
4. ਪ੍ਰੈਗਨੈਂਸੀ ਦੌਰਾਨ ਕਈ ਵਾਰ ਨੱਕ ''ਚੋਂ ਖੂਨ ਆਉਣ ਲੱਗਦਾ ਹੈ ਪਰ ਇਸ ਨਾਲ ਘਬਰਾਉਣ ਦੀ ਲੋੜ ਨਹੀਂ ਕਿਉਂਕਿ 10 ਫੀਸਦੀ ਔਰਤਾਂ ਦੇ ਨਾਲ ਅਜਿਹਾ ਹੁੰਦਾ ਹੈ।
5. ਅਜਿਹੇ ''ਚ ਸਰੀਰ ''ਚ ਸੋਜ, ਪੈਰਾਂ ''ਚ ਦਰਦ ਹੋਣਾ ਆਮ ਗੱਲ ਹੈ ਕਿਉਂਕਿ ਪ੍ਰੈਗਨੈਂਸੀ ਦੌਰਾਨ ਸਰੀਰ ''ਚ ਬਦਲਾਅ ਹੋਣ ਨਾਲ ਨਵੇਂ-ਨਵੇਂ ਲੱਛਣ ਉਭਰ ਕੇ ਆਉਣ ਲੱਗਦੇ
