ਗਰਭ ਅਵਸਥਾ ਵਿਚ ਸੋਂਦੇ ਸਮੇਂ ਰੱਖੋ ਇਨ੍ਹਾਂ ਜ਼ਰੂਰੀ ਗੱਲਾਂ ਦਾ ਧਿਆਨ

07/17/2017 6:16:29 PM

ਨਵੀਂ ਦਿੱਲੀ— ਗਰਭ ਅਵਸਥਾ ਦਾ ਸਮਾਂ ਹਰ ਮਾਂ ਲਈ ਕਾਫੀ ਯਾਦਗਾਰ ਹੁੰਦਾ ਹੈ। ਇਸ ਦੌਰਾਨ ਸਰੀਰ ਵਿਚ ਬਹੁਤ ਸਾਰੇ ਬਦਲਾਅ ਆਉਂਦੇ ਹਨ ਅਤੇ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸੋਣਾ ਦੀ ਪੋਜੀਸ਼ਨ ਤੱਕ ਚੇਂਜ ਹੋ ਜਾਂਦੀ ਹੈ ਪਰ ਬਹੁਤ ਸਾਰੀਆਂ ਔਰਤਾਂ ਗਰਭਵਤੀ ਔਰਤਾਂ ਹਨ ਜਿਨ੍ਹਾਂ ਨੂੰ ਸੋਂਣ ਦੀ ਸਹੀ ਸਥਿਤੀ ਦਾ ਪਤਾ ਨਹੀਂ ਹੁੰਦਾ। ਜੇ ਤੁਸੀਂ ਵੀ ਉਨ੍ਹਾਂ ਵਿਚੋਂ ਇਕ ਹੋ ਤਾਂ ਸੋਂਦੇ ਸਮੇਂ ਗਲਤੀਆਂ ਕਰ ਰਹੀ ਹੋ ਤਾਂ ਹੁਣ ਤੋਂ ਹੀ ਉਸ ਵਿਚ ਸੁਧਾਰ ਕਰੋ ਕਿਉਂਕਿ ਇਸ ਨਾਲ ਬੱਚੇ 'ਤੇ ਕਾਫੀ ਪ੍ਰਭਾਅ ਪੈਂਦਾ ਹੈ।
- ਸੋਂਣ ਦੀ ਸਹੀ ਸਥਿਤੀ
ਗਰਭ ਅਵਸਥਾ ਦੌਰਾਨ ਸੋਂਣ ਲਈ ਸਭ ਤੋਂ ਚੰਗੀ ਸਥਿਤੀ ਹੈ ਖੱਬੇ ਪਾਸੇ ਕਰਵਟ ਲੈ ਕੇ ਸੋਣਾ ਹੈ। ਇਸ ਨਾਲ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ।
- ਪੇਟ ਅਤੇ ਪਿੱਠ ਦੇ ਭਾਰ ਨਾ ਸੋਵੋ
ਪੇਟ ਅਤੇ ਪਿੱਠ ਦੇ ਭਾਰ ਕਦੀਂ ਨਾ ਸੋਵੋ ਕਿਉਂਕਿ ਇਸ ਨਾਲ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ।
- ਗਰਭ ਅਵਸਥਾ ਦੌਰਾਨ ਸਿਰਹਾਣੇ ਦੀ ਵਰਤੋਂ ਕਰੋ
ਜੇ ਤੁਹਾਨੂੰ ਆਪਣੇ ਸੋਣ ਵਿਚ ਦਿੱਕਤ ਆ ਰਹੀ ਹੈ ਤਾਂ ਗਰਭ ਅਵਸਥਾ ਸਿਰਹਾਣੇ ਦੀ ਵਰਤੋਂ ਕਰੋ ਜੋ ਬਾਜ਼ਾਰ ਵਿਚੋਂ ਆਸਾਨੀ ਨਾਲ ਮਿਲ ਜਾਏਗਾ।
- ਸੋਂਣ ਤੋਂ ਪਹਿਲਾਂ ਪਾਣੀ ਪੀਓ
ਉਂਝ ਤਾਂ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਪਰ ਜੇ ਤੁਸੀਂ ਵੀ ਗਰਭਵਤੀ ਹੋ ਤਾਂ ਸੋਂਣ ਤੋਂ ਕਰੀਬ 2 ਘੰਟੇ ਪਹਿਲਾਂ ਪਾਣੀ ਪੀਓ। ਇਸ ਨਾਲ ਬੱਚੇ ਨੂੰ ਐਨਰਜੀ ਮਿਲੇਗੀ।
- ਤਿਮਾਹੀ ਦੇ ਹਿਸਾਹ ਵਿਚ ਪਰਿਵਤਨ 
ਆਪਣੇ ਸੋਣ ਦੀ ਸਥਿਤੀ ਵਿਚ ਤਿਮਾਹੀ ਦੇ ਹਿਸਾਬ ਵਿਚ ਪਰਿਵਰਤਨ ਲਿਆਓ। ਇਸ ਨਾਲ ਤੁਸੀਂ ਕਾਫੀ ਦੁੱਖਾਂ ਤੋਂ ਬਚੀ ਰਹੋਗੀ।
- ਸੋਂਦੇ ਸਮੇਂ ਢਿੱਲੇ ਕੱਪੜੇ ਪਾਓ
ਰਾਤ ਨੂੰ ਸੋਂਦੇ ਸਮੇਂ ਢਿੱਲੇ ਕੱਪੜੇ ਪਹਿਨ ਲਓ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਏਗੀ ਅਤੇ ਬੱਚੇ ਨੂੰ ਵੀ ਚੰਗਾ ਮਹਿਸੂਸ ਹੋਵੇਗਾ।
- ਤਣਾਏ ਤੋਂ ਰਹੋ ਦੂਰ
ਰਾਤ ਨੂੰ ਇਸ ਗੱਲ ਦਾ ਖਾਸ ਧਿਆਨ ਰੱਖੋ। ਸੋਂਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਗੱਲ ਨੂੰ ਲੈ ਕੇ ਚਿੰਤਾ ਨਾ ਕਰੋ ਕਿਉਂਕਿ ਇਸ ਨਾਲ ਤੁਹਾਨੂੰ ਤਣਾਅ ਹੋਵੇਗਾ ਅਤੇ ਨੀਂਦ ਵਿਚ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ।


Related News