ਅਨਾਰ ਦੇ ਛਿਲਕਿਆਂ ਨਾਲ ਦੂਰ ਹੁੰਦੀਆਂ ਹਨ ਇਹ ਬੀਮਾਰੀਆਂ

06/11/2019 2:09:07 PM

ਜਲੰਧਰ— ਫਲਾਂ 'ਚ ਅਨਾਰ ਬੇਹੱਦ ਮਹੱਤਵਪੂਰਨ ਅਤੇ ਲਾਭਦਾਇਕ ਹੈ। ਅਨਾਰ 'ਚ ਵਿਟਾਮਿਨ-ਏ ਅਤੇ ਸੀ ਵਧੇਰੇ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਰੋਗੀਆਂ ਨੂੰ ਲਈ ਲਾਭਦਾਇਕ ਹੁੰਦੇ ਹਨ। ਅਨਾਰ ਦਾ ਛਿਲਕਾ ਵੀ ਬਹੁਤ ਉਪਯੋਗੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਨਾਰ ਦੇ ਛਿਲਕਿਆਂ ਤੋਂ ਦੂਰ ਹੋਣ ਵਾਲੀਆਂ ਕੁਝ ਬੀਮਾਰੀਆਂ ਬਾਰੇ ਦੱਸ ਰਹੇ ਹਾਂ।
ਖਰਾਬ ਗਲੇ ਤੋਂ ਦਿਵਾਏ ਰਾਹਤ
ਗਲਾ ਖਰਾਬ ਹੋਣ 'ਤੇ ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਪਾਣੀ 'ਚ ਉਬਾਲ ਲਓ ਅਤੇ ਇਸ ਦੇ ਗਰਾਰੇ ਕਰੋ। ਇਹ ਟੋਨਸਿਲ ਦੇ ਦਰਦ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਦਵਾਉਂਦਾ ਹੈ।
ਚਿਹਰੇ 'ਤੇ ਲਿਆਏ ਨਿਖਾਰ 
ਅਨਾਰ ਦੇ ਛਿਲਕਿਆਂ 'ਚ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਕੀਲ-ਮੁਹਾਸੇ ਦੂਰ ਕਰਦੇ ਹਨ। ਚਿਹਰੇ 'ਤੇ ਅਨਾਰ ਦੇ ਛਿਲਕੇ ਵਰਤਣ ਤੋਂ ਪਹਿਲਾਂ ਇਨ੍ਹਾਂ ਨੂੰ ਸੁੱਕਾ ਕੇ ਤਵੇ 'ਤੇ ਭੁੰਨੋ ਅਤੇ ਠੰਡਾ ਹੋਣ 'ਤੇ ਇਨ੍ਹਾਂ ਨੂੰ ਮਿਕਸੀ 'ਚ ਪੀਸ ਲਓ। ਹੁਣ ਇਸ ਨੂੰ ਫੇਸ ਪੈਕ ਵਾਂਗ ਵਰਤੋਂ। ਇਸ ਤਰ੍ਹਾਂ ਤੁਹਾਡੇ ਚਿਹਰੇ ਦੇ ਮੁਹਾਸੇ ਵੀ ਦੂਰ ਹੋਣਗੇ ਅਤੇ ਸਕਿਨ 'ਚ ਨਿਖਾਰ ਵੀ ਆ ਜਾਵੇਗਾ।
ਅਨਾਰ ਦੇ ਛਿਲਕੇ ਕੋਲੈਸਟਰੋਲ ਤੇ ਤਣਾਅ ਕਰਦੇ ਨੇ ਘੱਟ 
ਅਨਾਰ ਦੇ ਛਿਲਕਿਆਂ 'ਚ ਐਂਟੀ ਆਕਸੀਡੈਂਟ ਹੁੰਦੇ ਹਨ, ਜਿਨ੍ਹਾਂ ਨਾਲ ਕੋਲੈਸਟਰੌਲ ਅਤੇ ਤਣਾਅ ਘੱਟ ਹੁੰਦਾ ਹੈ। ਇਸ ਨਾਲ ਦਿਲ ਸੰਬੰਧੀ ਬੀਮਾਰੀਆਂ ਨਹੀਂ ਹੁੰਦੀਆਂ। ਇਕ ਚਮਚ ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਣ PunjabKesariਨਾਲ ਦਿਲ ਦੇ ਮਰੀਜਾਂ ਨੂੰ ਆਰਾਮ ਮਿਲਦਾ ਹੈ।


ਮੂੰਹ ਦੀ ਬਦਬੂ ਤੋਂ ਦਿਵਾਉਣ ਛੁਟਕਾਰਾ 
ਮੂੰਹ ਦੇ ਛਾਲਿਆਂ ਅਤੇ ਬਦਬੂ ਤੋਂ ਅਨਾਰ ਦੇ ਛਿਲਕੇ ਛੁਟਕਾਰਾ ਦਿਵਾਉਂਦੇ ਹਨ। ਇਸ ਲਈ ਅਨਾਰ ਦੇ ਛਿਲਕਿਆਂ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਲਵੋ। ਹੁਣ ਇਸ ਪਾਊਡਰ ਨੂੰ ਇਕ ਗਿਲਾਸ ਪਾਣੀ 'ਚ ਮਿਲਾ ਕੇ ਦਿਨ 'ਚ ਘੱਟ ਤੋਂ ਘੱਟ ਦੋ ਵਾਰੀ ਗਰਾਰੇ ਕਰੋ। ਮੂੰਹ ਦੇ ਛਾਲਿਆਂ ਦੀ ਸਮੱਸਿਆ ਦੂਰ ਹੋ ਜਾਵੇਗੀ।
ਦੰਦਾਂ ਨੂੰ ਬਣਾਉਂਦੇ ਨੇ ਮਜ਼ਬੂਤ
ਅਨਾਰ ਦਾ ਫਲ ਛਾਂ 'ਚ ਸੁਕਾ ਕੇ ਬਾਰੀਕ ਕਰਕੇ ਮੰਜਨ ਵਾਂਗ ਮਲਣ ਨਾਲ ਖੂਨ ਬੰਦ ਹੁੰਦਾ ਹੈ ਅਤੇ ਇਸ ਦੀ ਵਰਤੋਂ ਨਾਲ ਦੰਦ ਮਜ਼ਬੂਤ ਹੁੰਦੇ ਹਨ।

PunjabKesari
ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਅਨਾਰ ਦੇ ਛਿਲਕੇ ਹੁੰਦੇ ਨੇ ਫਾਇਦੇਮੰਦ
ਅਨਾਰ ਦਾ ਛਿਲਕਾ ਬਾਰੀਕ ਕਰਕੇ 4 ਗ੍ਰਾਮ ਤਾਜ਼ੇ ਪਾਣੀ ਨਾਲ ਦਿਨ 'ਚ 2 ਵਾਰ ਲੈਣ ਨਾਲ ਪਿਸ਼ਾਬ ਦਾ ਵਾਰ-ਵਾਰ ਆਉਣਾ ਠੀਕ ਹੋ ਜਾਂਦਾ ਹੈ। ਇਸ ਨੂੰ 10 ਦਿਨਾਂ ਤਕ ਰੁਟੀਨ 'ਚ ਖਾਓ। ਚੌਲ ਨਾ ਖਾਓ।
ਸੁਪਨਦੋਸ਼ 'ਚ ਸਹਾਇਕ ਹੁੰਦੇ ਨੇ ਛਿਲਕੇ
ਅਨਾਰ ਦਾ ਛਿਲਕਾ ਬਾਰੀਕ ਕਰਕੇ 3 ਗ੍ਰਾਮ ਸਵੇਰੇ-ਸ਼ਾਮ ਪਾਣੀ ਨਾਲ ਖਾਣ ਨਾਲ ਸੁਪਨਦੋਸ਼ ਠੀਕ ਹੋ ਜਾਂਦਾ ਹੈ। 10 ਦਿਨਾਂ ਤੱਕ ਖੱਟੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਅਤੇ ਰਾਤ ਨੂੰ ਦੁੱਧ ਵੀ ਨਾ ਪੀਓ।
ਪਾਚਨ ਤੰਤਰ ਕਰੇ ਮਜ਼ਬੂਤ
ਅਨਾਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਰੀਰ ਦੀ ਚਮਕ ਵਧਾਉਂਦਾ ਹੈ। ਸਰੀਰ 'ਚ ਜਮ੍ਹਾ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਜਿਗਰ ਦੇ ਰੋਗੀਆਂ ਲਈ ਅਨਾਰ ਦੀ ਵਰਤੋਂ ਬੇਹੱਦ ਲਾਭਦਾਇਕ ਹੁੰਦੀ ਹੈ। ਇਸ ਨਾਲ ਜਿਗਰ ਦਾ ਦਰਦ ਅਤੇ ਸੋਜ ਦੂਰ ਹੁੰਦੀ ਹੈ। 


shivani attri

Content Editor

Related News