ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਪੈ ਗਈਆਂ ਭਾਜੜਾਂ

Friday, May 30, 2025 - 11:11 AM (IST)

ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਪੈ ਗਈਆਂ ਭਾਜੜਾਂ

ਜਲੰਧਰ (ਵਰੁਣ)- ਸੋਢਲ ਮੰਦਰ ਨੇੜੇ ਇਕ ਸਾਈਕਲ ਪੰਕਚਰ ਦੀ ਦੁਕਾਨ ਵਿਚ ਇਕ ਵੱਡਾ ਧਮਾਕਾ ਹੋ ਗਿਆ। ਇਹ ਧਮਾਕਾ ਹਵਾ ਭਰਨ ਵਾਲੇ ਕੰਪ੍ਰੈਸ਼ਰ ਦੇ ਫਟਣ ਕਾਰਨ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੁਕਾਨ ਦੀ ਛੱਤ ਉੱਡ ਗਈ ਅਤੇ ਕੰਪ੍ਰੈਸ਼ਰ ਮੋਟਰ ਇਕ ਦਰੱਖ਼ਤ ਨਾਲ ਲਟਕਦੀ ਮਿਲੀ।
ਜਾਣਕਾਰੀ ਅਨੁਸਾਰ ਦੁਕਾਨ ਮਾਲਕ ਕੰਪ੍ਰੈਸ਼ਰ ਚਲਦਾ ਛੱਡ ਕੇ ਬਾਹਰ ਚਲਾ ਗਿਆ।

ਇਹ ਵੀ ਪੜ੍ਹੋ: MLA ਰਮਨ ਅਰੋੜਾ ਦਾ ਬੇਟਾ ਰਾਜਨ, ਕੁੜਮ ਰਾਜੂ ਮਦਾਨ, ਮਹੇਸ਼ ਮਖੀਜਾ ’ਤੇ FIR ਦਰਜ, ਮਹਿਲਾ ਇੰਸਪੈਕਟਰ ਵੀ...

PunjabKesari

ਧਮਾਕੇ ਸਮੇਂ ਦੁਕਾਨ ਵਿਚ ਕੋਈ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਧਮਾਕੇ ਕਾਰਨ ਆਲੇ-ਦੁਆਲੇ ਦੇ ਲੋਕ ਘਬਰਾ ਗਏ। ਦੁਕਾਨ ਦੀ ਛੱਤ ਉੱਡ ਗਈ ਜਦਕਿ ਕੰਪ੍ਰੈਸ਼ਰ 15 ਫੁੱਟ ਦੂਰ ਡਿੱਗ ਪਿਆ ਅਤੇ ਮੋਟਰ ਇਕ ਦਰੱਖ਼ਤ ਨਾਲ ਲਟਕਦੀ ਮਿਲੀ। ਨੇੜਲੀਆਂ ਦੁਕਾਨਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਾਊਦੀ ਅਰਬ ਦੇ ਹੋਟਲ ਦੀ ਦੀਵਾਰ ਤੋਂ ਹਟਾਈਆਂ ਗਈਆਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News