ਹੱਥਾਂ-ਪੈਰਾਂ ਦੀ ਜਲਨ ਸਣੇ ਮੂੰਹ ਦੀ ਬਦਬੂ ਵੀ ਦੂਰ ਕਰੇਗਾ ਪੁਦੀਨਾ, ਇੰਝ ਕਰੋ ਵਰਤੋਂ
Saturday, Apr 10, 2021 - 11:32 AM (IST)
ਨਵੀਂ ਦਿੱਲੀ- ਗਰਮੀਆਂ ਆਉਂਦੇ ਹੀ ਲੋਕ ਪੁਦੀਨੇ ਦੀ ਚਟਨੀ ਖਾਣਾ ਖ਼ੂਬ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਔਸ਼ਦੀ ਗੁਣਾਂ ਨਾਲ ਭਰਪੂਰ ਪੁਦੀਨਾ ਸਿਹਤ ਲਈ ਕਿੰਨਾ ਲਾਹੇਵੰਦ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਗਰਮੀ ਦੇ ਮੌਸਮ 'ਚ ਸਰੀਰ ਠੰਡਕ ਪਹੁੰਚਾਉਂਦੀ ਹੈ। ਸਿਰਫ਼ ਠੰਡਕ ਹੀ ਨਹੀਂ ਇਸ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ ਵਰਗੇ ਕਈ ਗੁਣ ਸ਼ਾਮਲ ਹੁੰਦੇ ਹਨ ਜੋ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਨਾ ਸਿਰਫ਼ ਸਰੀਰ ਨੂੰ ਠੰਡਕ ਦਿੰਦਾ ਹੈ ਸਗੋਂ ਇਸ ਨਾਲ ਪੈਰਾਂ ਦੀ ਜਲਨ, ਹਾਜ਼ਮਾ ਵਰਗੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਪੁਦੀਨੇ ਨਾਲ ਜੁੜੇ ਕੁਝ ਜ਼ਬਰਦਸਤ ਫ਼ਾਇਦੇ...
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਹੱਥਾਂ ਪੈਰਾਂ ਦੀ ਜਲਨ
ਤਲੀਆਂ ‘ਤੇ ਗਰਮੀ ਕਾਰਨ ਜਲਨ ਹੋ ਰਹੀ ਹੈ ਤਾਂ ਤੁਸੀਂ ਪੈਰਾਂ 'ਤੇ ਪੁਦੀਨੇ ਦਾ ਲੇਪ ਲਗਾਓ। ਇਸ ਦੇ ਲਈ ਤਾਜ਼ੇ ਪੱਤੇ ਧੋ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ ਫਿਰ ਲੇਪ ਦੀ ਤਰ੍ਹਾਂ ਇਸ ਨੂੰ ਲਗਾਓ। ਪੁਦੀਨੇ ਦੀ ਠੰਡਕ ਤਲੀਆਂ ਦੀ ਸਾਰੀ ਗਰਮਾਹਟ ਨੂੰ ਖਿੱਚ ਲਵੇਗੀ। ਜੇ ਤੁਸੀਂ ਲੇਪ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਪੁਦੀਨੇ ਦਾ ਕਾੜਾ ਬਣਾ ਕੇ, ਪੁਦੀਨੇ ਦਾ ਠੰਡਾ ਪਾਣੀ ਜਾਂ ਜੂਸ ਬਣਾ ਕੇ ਪੀ ਸਕਦੇ ਹੋ।
ਮੂੰਹ ਦੀ ਬਦਬੂ
ਮੂੰਹ ਦੀ ਬਦਬੂ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਪੁਦੀਨੇ ਦੇ ਕੁਝ ਪੱਤੇ ਚਬਾਓ। ਨਿਯਮਿਤ ਪੁਦੀਨੇ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਵੀ ਮੁੂੰਹ ਦੀ ਬਦਬੂ ਦੂਰ ਹੁੰਦੀ ਹੈ ਅਤੇ ਮਸੂੜੇ ਸਿਹਤਮੰਦ ਰਹਿੰਦੇ ਹਨ। ਗਰਮੀਆਂ ’ਚ ਲੂ ਦੀ ਸਮੱਸਿਆ ਤੋਂ ਬਚਣ ਲਈ ਪੁਦੀਨੇ ਦਾ ਸ਼ਰਬਤ ਬਣਾ ਕੇ ਪੀਓ। ਇਸ ਤੋਂ ਇਲਾਵਾ ਤੁਸੀਂ ਪੱਤਿਆਂ ਦੀ ਚਾਹ ਵੀ ਬਣਾ ਕੇ ਪੀ ਸਕਦੇ ਹੋ।
ਕੰਨ ਦਰਦ
ਪੁਦੀਨੇ ਦੇ ਪੱਤਿਆਂ ਦਾ ਰਸ ਕੱਢ ਕੇ 1-2 ਬੂੰਦ ਕੰਨ ’ਚ ਪਾਓ। ਇਸ ਨਾਲ ਕੰਨ ਦਰਦ ਤੋਂ ਆਰਾਮ ਮਿਲੇਗਾ।
ਸਿਰਦ ਦਰਦ ਤੋਂ ਰਾਹਤ
ਸਿਰ ਦਰਦ, ਤਣਾਅ ਜਾਂ ਮਾਈਗ੍ਰੇਨ ਦਰਦ ਤੋਂ ਆਰਾਮ ਪਾਉਣ ਲਈ ਪੁਦੀਨੇ ਦੀ ਚਾਹ ਬਣਾ ਕੇ ਪੀਓ। ਤੁਸੀਂ ਚਾਹੇ ਤਾਂ ਨਿੰਬੂ ਪਾਣੀ ’ਚ ਪੁਦੀਨੇ ਦੇ ਪੱਤੇ ਪਾ ਕੇ ਵੀ ਪੀ ਸਕਦੇ ਹੋ।
ਮੂੰਹ ਦੇ ਛਾਲੇ
ਮੂੰਹ ਦੇ ਛਾਲੇ ਦੀ ਪ੍ਰੇਸ਼ਾਨੀ ’ਚ ਪੁਦੀਨੇ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਪੀਓ। ਇਸ ਤੋਂ ਇਲਾਵਾ ਪੁਦੀਨੇ ਦੇ ਪਾਣੀ ਨਾਲ ਗਰਾਰੇ ਜਾਂ ਕੁੱਲਾ ਕਰਨ ਨਾਲ ਵੀ ਛਾਲੇ ਠੀਕ ਹੋ ਜਾਣਗੇ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਹਾਜਮਾ ਰਹੇਗਾ ਠੀਕ
ਜੇਕਰ ਤੁਹਾਨੂੰ ਗਰਮੀਆਂ ਦੇ ਮੌਸਮ ‘ਚ ਪਾਚਨ ਦੀ ਸਮੱਸਿਆ ਆਉਂਦੀ ਹੈ ਤਾਂ ਪੁਦੀਨੇ ਦੇ ਪਾਣੀ ‘ਚ ਕਾਲਾ ਲੂਣ ਅਤੇ ਚੁਟਕੀ ਭਰ ਕਾਲੀ ਮਿਰਚ ਪਾਊਡਰ ਮਿਲਾ ਕੇ ਵਰਤੋਂ ਕਰੋ। ਇਸ ਨਾਲ ਐਸਿਡਿਟੀ, ਜਲਨ, ਖੱਟੇ ਡਕਾਰ ਆਦਿ ਤੋਂ ਰਾਹਤ ਮਿਲੇਗੀ। ਇਹ ਨੁਸਖ਼ਾ ਕਬਜ਼ ਲਈ ਵੀ ਬਹੁਤ ਫ਼ਾਇਦੇਮੰਦ ਹੈ। ਜੇ ਤੁਸੀਂ ਪਾਣੀ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਪੁਦੀਨੇ ਦੀ ਚਟਨੀ ਨੂੰ ਆਪਸ਼ਨ ‘ਚ ਰੱਖ ਸਕਦੇ ਹੋ।
ਗਰਮੀਆਂ ਲਈ ਫੇਸਪੈਕ
ਪੈਕ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਪੁਦੀਨੇ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਲਓ। ਫਿਰ ਇਸ ਦਾ ਪੇਸਟ ਬਣਾ ਕੇ ਇਸ ’ਚ ਕੁਝ ਬੂੰਦਾਂ ਗੁਲਾਬ ਜਲ, 1 ਚਮਚਾ ਵੇਸਣ ਮਿਲਾ ਕੇ ਚਿਹਰੇ ’ਤੇ 30 ਮਿੰਟ ਤੱਕ ਲਗਾਓ। ਇਸ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ਦਾ ਵਾਧੂ ਆਇਲ ਨਿਕਲ ਜਾਵੇਗਾ ਅਤੇ ਸਕਿਨ ਚਿਪਚਿਪਾਹਟ ਭਰੀ ਨਹੀਂ ਰਹੇਗੀ। ਨਾਲ ਹੀ ਪੁਦੀਨੇ ਦਾ ਪੈਕ ਚਮੜੀ ਨੂੰ ਠੰਡਕ ਦੇਵੇਗਾ ਅਤੇ ਸਨਬਰਨ ਤੋਂ ਵੀ ਬਚਾਵੇਗਾ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।