ਢਿੱਡ 'ਚ ਗੈਸ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਨਾ ਕਰਨ 'ਲਸਣ' ਦੀ ਜ਼ਿਆਦਾ ਵਰਤੋਂ, ਹੋ ਸਕਦੈ ਨੁਕਸਾਨ

02/26/2023 12:28:00 PM

ਨਵੀਂ ਦਿੱਲੀ- ਭਾਰਤ 'ਚ ਬਹੁਤ ਸਾਰੀਆਂ ਅਜਿਹੀਆਂ ਸਬਜ਼ੀਆਂ ਹਨ ਜੋ ਤੁਹਾਡੇ ਸਰੀਰ ਨੂੰ ਫਿੱਟ ਰੱਖਣ 'ਚ ਬਹੁਤ ਮਦਦ ਕਰਦੀਆਂ ਹਨ। ਜਿਨ੍ਹਾਂ 'ਚੋਂ ਇੱਕ ਲਸਣ ਵੀ ਹੈ। ਲਸਣ ਇੱਕ ਅਜਿਹੀ ਚੀਜ਼ ਹੈ, ਜਿਸ ਦੀ ਵਰਤੋਂ ਹਰ ਸਬਜ਼ੀ 'ਚ ਕੀਤੀ ਜਾਂਦੀ ਹੈ। ਸਬਜ਼ੀਆਂ ਤੋਂ ਲੈ ਕੇ ਜੰਕ ਫੂਡ ਤੱਕ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਲਸਣ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਜੋ ਲੋਕ ਲਸਣ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਅੰਦਰ ਬੀਮਾਰੀਆਂ ਜਲਦੀ ਨਾਲ ਹਮਲਾ ਨਹੀਂ ਕਰ ਪਾਉਂਦੀਆਂ।

PunjabKesari

ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ

ਲਸਣ ਨੂੰ ਆਯੁਰਵੈਦਿਕ ਦਵਾਈ ਕਿਹਾ ਗਿਆ ਹੈ। ਇਹ ਕਈ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਇਹ ਤੁਹਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ ਪਰ ਕੁਝ ਲੋਕਾਂ ਨੂੰ ਲਸਣ ਤੋਂ ਦੂਰ ਰਹਿਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਲਸਣ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ...

ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਸਰਦੀਆਂ 'ਚ ਲਸਣ ਬਹੁਤ ਫ਼ਾਇਦੇਮੰਦ ਹੁੰਦਾ ਹੈ

ਸਰਦੀਆਂ 'ਚ ਲਸਣ ਇੱਕ ਆਯੁਰਵੈਦਿਕ ਦਵਾਈ ਦਾ ਕੰਮ ਕਰਦਾ ਹੈ ਜੋ ਸਾਡੇ ਸਰੀਰ ਨੂੰ ਬਹੁਤ ਲਾਭ ਦਿੰਦਾ ਹੈ ਪਰ ਗਰਮੀਆਂ 'ਚ ਇਸ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਲਸਣ ਬਹੁਤ ਗਰਮ ਹੁੰਦਾ ਹੈ। ਇਸ ਲਈ ਗਰਮੀਆਂ 'ਚ ਇਸ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ ਅਤੇ ਸਰਦੀਆਂ 'ਚ ਇਸ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਜਦੋਂ ਖਾਣੇ 'ਚ ਲਸਣ ਤੜਕਾ ਲੱਗਦਾ ਹੈ ਤਾਂ ਸਵਾਦ ਹੀ ਬਦਲ ਜਾਂਦਾ ਹੈ ਪਰ ਇਸ ਦੀ ਮਾਤਰਾ ਨਿਸ਼ਚਿਤ ਹੋਣੀ ਚਾਹੀਦੀ ਹੈ। ਜੇਕਰ ਲਸਣ ਸਰੀਰ 'ਚ ਜ਼ਿਆਦਾ ਮਾਤਰਾ 'ਚ ਜਾ ਰਿਹਾ ਹੈ ਤਾਂ ਇਹ ਤੁਹਾਨੂੰ ਬੀਮਾਰੀਆਂ ਵੀ ਲਗਾ ਸਕਦਾ ਹੈ। ਇਸ ਲਈ ਇਸ ਨੂੰ ਖਾਣ ਤੋਂ ਪਹਿਲਾਂ ਇਸ ਬਾਰੇ ਚੰਗੀ ਤਰ੍ਹਾਂ ਜਾਣਨਾ ਬਹੁਤ ਜ਼ਰੂਰੀ ਹੈ। ਕੀ ਅਜਿਹਾ ਨਹੀਂ ਹੈ ਕਿ ਲਸਣ ਤੁਹਾਡੇ ਸਰੀਰ ਦੀਆਂ ਬੀਮਾਰੀਆਂ ਨੂੰ ਵਧਾ ਰਿਹਾ ਹੋਵੇ।

PunjabKesari

ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਇਹ ਲੋਕ ਰਹਿਣ ਲਸਣ ਤੋਂ ਦੂਰ 
ਆਯੁਰਵੈਦਿਕ ਡਾਕਟਰਾਂ ਅਨੁਸਾਰ ਹਾਈ ਬਲੱਡ ਪ੍ਰੈਸ਼ਰ, ਐਸੀਡਿਟੀ, ਗੈਸ, ਢਿੱਡ 'ਚ ਜਲਨ, ਲੂਜ ਮੋਸ਼ਨ ਤੋਂ ਪਰੇਸ਼ਾਨ ਲੋਕਾਂ ਨੂੰ ਲਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਵਧ ਸਕਦਾ ਹੈ। ਜੋ ਕਈ ਵਾਰ ਹਾਰਟ ਅਟੈਕ ਦੀ ਨੌਬਤ ਲੈ ਆਉਂਦਾ ਹੈ। ਜੇਕਰ ਢਿੱਡ 'ਚ ਜਲਨ ਹੈ ਤਾਂ ਵੀ ਲਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਲੋਕਾਂ ਨੂੰ ਲੂਜ ਮੋਸ਼ਨ ਹੈ, ਖ਼ਾਸ ਕਰਕੇ ਉਨ੍ਹਾਂ ਨੂੰ ਲਸਣ ਨਹੀਂ ਖਾਣਾ ਚਾਹੀਦਾ। ਅਜਿਹੇ 'ਚ ਜੇਕਰ ਤੁਸੀਂ ਲਸਣ ਖਾਂਦੇ ਹੋ ਤਾਂ ਤੁਹਾਡੀ ਬੀਮਾਰੀ ਵਧ ਸਕਦੀ ਹੈ। ਲਸਣ ਹਾਈ ਕੋਲੈਸਟ੍ਰੋਲ ਦੇ ਮਰੀਜ਼ਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News