ਬਾਦਾਮ ਦੀ ਥਾਂ ਸਵੇਰੇ ਖਾਲੀ ਢਿੱਡ ਖਾਓ ਭਿੱਜੀ ਹੋਈ ਮੂੰਗਫਲੀ, ਦੂਰ ਹੋਣਗੀਆਂ ਇਹ ਬੀਮਾਰੀਆਂ
Saturday, Jan 09, 2021 - 05:25 PM (IST)

ਜਲੰਧਰ (ਬਿਊਰੋ) - ਗ਼ਰੀਬਾਂ ਦਾ ਬਦਾਮ ਕਹੀ ਜਾਣ ਵਾਲੀ ਮੂੰਗਫ਼ਲੀ ਖਾਣ ਦਾ ਅਲੱਗ ਹੀ ਸਵਾਦ ਹੈ। ਇਸ ਅੰਦਰ ਉਹ ਸਾਰੇ ਤੱਤ ਹੁੰਦੇ ਹਨ, ਜੋ ਬਦਾਮ ਅਤੇ ਆਂਡਿਆਂ ਵਿੱਚ ਹੁੰਦੇ ਹਨ। ਸਿਹਤਮੰਦ ਰਹਿਣ ਲਈ ‘ਚ ਬਦਾਮਾਂ ਨੂੰ ਸ਼ਾਮਲ ਕਰਨਾ ਵਧੀਆ ਮੰਨਿਆ ਜਾਂਦਾ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਬਦਾਮ ਵਾਂਗ ਮੂੰਗਫਲੀ ਵੀ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਵੀ ਬਦਾਮ ਦੀ ਤਰ੍ਹਾਂ ਰਾਤ ਨੂੰ ਭਿਓ ਕੇ ਰੱਖ ਦਿਓ ਅਤੇ ਸਵੇਰੇ ਇਸਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਸਹੀ ਮਾਤਰਾ ‘ਚ ਮਿਲਦੇ ਹਨ। ਖੂਨ ਦੀ ਕਮੀ ਪੂਰੀ ਹੋਣ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਕਈ ਗੁਣਾਂ ਘੱਟ ਜਾਂਦਾ ਹੈ।
ਮੂੰਗਫਲੀ ਵਿਚ ਪਾਏ ਜਾਣ ਵਾਲੇ ਤੱਤ
ਮੂੰਗਫਲੀ ਵਿਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਕਾਪਰ, ਆਇਰਨ ਅਤੇ ਸੇਲੇਨੀਅਮ ਤੱਤ ਪਾਏ ਜਾਂਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਅਜਿਹੇ ‘ਚ ਸਿਹਤ ਬਰਕਰਾਰ ਰਹਿੰਦੀ ਹੈ।
ਮੂੰਗਫਲੀ ਖਾਣ ਦੇ ਫ਼ਾਇਦੇ
ਢਿੱਡ ਦਰਦ ਤੇ ਐਸਿਡਿਟੀ ਛੁਟਕਾਰਾ
ਚਿਕਿਤਸਕ ਗੁਣਾਂ ਨਾਲ ਭਰਪੂਰ ਮੂੰਗਫਲੀ ਨੂੰ ਹਰ ਰੋਜ਼ ਸਵੇਰੇ ਖਾਣ ਨਾਲ ਸਿਹਤ ਸਿਹਤਮੰਦ ਰਹਿੰਦੀ ਹੈ। ਅਜਿਹੇ ‘ਚ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਢਿੱਡ ਦਰਦ, ਐਸਿਡਿਟੀ ਆਦਿ ਤੋਂ ਛੁਟਕਾਰਾ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ
ਜੋੜਾਂ ਦੇ ਦਰਦ ਤੋਂ ਰਾਹਤ
ਮੂੰਗਫਲੀ ‘ਚ ਕੈਲਸ਼ੀਅਮ, ਆਇਰਨ ਆਦਿ ਜ਼ਿਆਦਾ ਮਾਤਰਾ ‘ਚ ਹੋਣ ਕਰਕੇ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾ ਕੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੀ ਹੈ।
ਕਮਰ ਦਰਦ ਕਰੇ ਦੂਰ
ਜਿਹੜੇ ਲੋਕਾਂ ਨੂੰ ਕਮਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਆਪਣੀ ਖ਼ੁਰਾਕ ‘ਚ ਭਿੱਜੀ ਹੋਈ ਮੂੰਗਫਲੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਤੁਸੀਂ ਜਲਦੀ ਹੀ ਕਮਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਦਿਮਾਗ ਦੀ ਸ਼ਕਤੀ ਤੇਜ਼ ਹੁੰਦੀ ਹੈ
ਰੋਜ਼ਾਨਾ ਸਵੇਰੇ ਭਿੱਜੀ ਹੋਈ ਮੂੰਗਫਲੀ ਦਾ ਸੇਵਨ ਦਿਮਾਗ ਦੇ ਸੈੱਲਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਤਾਕਤ ਦਿੰਦਾ ਹੈ। ਅਜਿਹੀ ‘ਚ ਦਿਮਾਗ ਦੀ ਸ਼ਕਤੀ ਤੇਜ਼ ਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਅੱਖਾਂ ਦੀ ਰੋਸ਼ਨੀ ਵੱਧਦੀ ਹੈ
ਜੇਕਰ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘੱਟ ਹੈ ਤਾਂ ਤੁਹਾਨੂੰ ਭਿੱਜੀ ਹੋਈ ਮੂੰਗਫਲੀ ਖਾਣੀ ਚਾਹੀਦੀ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ।
ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ
ਦਿਲ ਲਈ ਫ਼ਾਇਦੇਮੰਦ
ਜੇਕਰ ਤੁਹਾਨੂੰ ਦਿਲ ਦੀ ਬੀਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਹਾਨੂੰ ਭਿੱਜੀ ਹੋਈ ਮੂੰਗਫਲੀ ਖਾਣੀ ਚਾਹੀਦੀ ਹੈ। ਇਸ ਨੂੰ ਖਾਣ ਨਾਲ ਲੋਕਾਂ ਦੀ ਦਿਲ ਦੀ ਸਿਹਤ ਬਰਕਰਾਰ ਰਹਿੰਦੀ ਹੈ।
ਚਿਹਰੇ ਨੂੰ ਕਰੇ ਤੰਦਰੁਸਤ
ਪੌਸ਼ਟਿਕ ਤੱਤਾਂ ਨਾਲ ਭਰਪੂਰ ਭਿੱਜੀ ਹੋਈ ਮੂੰਗਫਲੀ ਦਾ ਸੇਵਨ ਕਰਨ ਨਾਲ ਚਿਹਰਾ ਤੰਦਰੁਸਤ ਰਹਿੰਦਾ ਹੈ। ਅਜਿਹੇ ‘ਚ ਮੂੰਗਫਲੀ ਟੇਸਟੀ ਹੋਣ ਦੇ ਨਾਲ ਇਹ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚਾਉਣ ਲਈ ਤਾਕਤ ਦਿੰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ