ਮੂੰਗਫਲੀ ਤੇ ਗੁੜ ਖਾਣ ਨਾਲ ਹੁੰਦੇ ਹਨ ਇਹ ਫਾਇਦੇ

02/16/2019 2:51:45 PM

ਜਲੰਧਰ— ਸਰਦੀ ਦੇ ਮੌਸਮ 'ਚ ਮੂੰਗਫਲੀ ਖਾਉਣੀ ਹਰ ਇਕ ਨੂੰ ਪਸੰਦ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਐਨਰਜ਼ੀ, ਫੈਟ, ਕਾਰਬੋਹਾਈਡ੍ਰੇਟਸ, ਪ੍ਰੋਟੀਨ ਅਤੇ ਢੇਰ ਸਾਰੇ ਵਿਟਾਮਿਨਸ ਅਤੇ ਮਿਨਰਲਸ ਨਾਲ ਭਰਪੂਰ ਮੂੰਗਫਲੀ ਦਾ ਗੁੜ ਦੇ ਨਾਲ ਸੇਵਨ ਬੇਹੱਦ ਫਾਇਦੇਮੰਦ ਹੁੰਦਾ ਹੈ। ਮੂੰਗਫਲੀ ਨੂੰ ਗੁੜ ਦੇ ਨਾਲ ਮਿਲਾ ਕੇ ਖਾਣ ਨਾਲ ਇਸ ਦੇ ਸਿਹਤ ਦੇ ਫਾਇਦੇ ਹੋਰ ਵੀ ਵੱਧ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਗੁੜ ਦੇ ਨਾਲ ਮੂੰਗਫਲੀ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। 
ਕਿਉਂ ਗੁੜ ਦੇ ਨਾਲ ਖਾਈਏ ਮੂੰਗਫਲੀ? 
ਠੰਡ ਦੇ ਦਿਨਾਂ 'ਚ ਮੂੰਗਫਲੀ ਅਤੇ ਗੁੜ ਨਾਲ ਬਣੀ ਗੱਚਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ 'ਚ ਸਰੀਰ 'ਚ ਗਰਮਾਹਟ ਬਣੀ ਰਹਿੰਦੀ ਹੈ। ਇਨ੍ਹਾਂ ਦੋਹਾਂ 'ਚ ਭਰਪੂਰ ਆਇਰਨ ਹੁੰਦਾ ਹੈ, ਜੋ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦਾ ਹੈ। ਇਸ ਦੇ ਇਲਾਵਾ ਜਿਹੜੇ ਲੋਕਾਂ 'ਚ ਖੂਨ ਦੀ ਕਮੀ ਹੁੰਦੀ ਹੈ ਉਨਾਂ ਨੂੰ ਵੀ ਮੂੰਗਫਲੀ ਦੇ ਨਾਲ ਗੁੜ ਖਾਣ 'ਚ ਫਾਇਦਾ ਹੁੰਦਾ ਹੈ। 
ਔਰਤਾਂ ਕਦੋ ਖਾ ਸਕਦੀਆਂ ਹਨ ਮੂੰਗਫਲੀ ਤੇ ਗੁੜ 
ਗਰਭਵਤੀ ਹਾਲਤ 'ਚ ਮੂੰਗਫਲੀ ਅਤੇ ਗੁੜ ਖਾਣ ਨਾਲ ਬਲੱਡ ਸਰਕੁਲੇਸ਼ਨ ਸਹੀ ਹੁੰਦਾ ਹੈ। ਇਸ ਨਾਲ ਯੂਟਰਸ ਦੇ ਫੰਕਸ਼ਨ ਪੂਰੇ ਹੁੰਦੇ ਹਨ ਜੋ ਬੱਚੇ ਦੇ ਪੂਰੇ ਵਿਕਾਸ ਲਈ ਫਾਇਦੇਮੰਦ ਹਨ। ਇਸ ਦੇ ਇਲਾਵਾ ਪੀਰੀਅਡਜ਼ ਦੌਰਾਨ ਇਸ ਨੂੰ ਖਾਣ ਨਾਲ ਲੱਕ ਦਰਦ ਵਰਗੀ ਸਮੱਸਿਆ ਦੂਰ ਹੁੰਦੀ ਹੈ। 
ਗੁੜ ਤੇ ਮੂੰਗਫਲੀ ਖਾਣ ਦੇ ਫਾਇਦੇ 
ਮੂੰਗਫਲੀ ਅਤੇ ਗੁੜ 'ਚ ਮੌਜੂਦ ਫਾਈਬਰਜ਼ ਪੇਟ ਦੀ ਸਮੱਸਿਆ ਵਰਗੀ ਐਸੀਡਿਟੀ ਜਾਂ ਕਬਜ਼ ਤੋਂ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਇਸ 'ਚ ਪਾਚਣ ਕਿਰਿਆ ਵੀ ਦੁਰੱਸਤ ਰਹਿੰਦੀ ਹੈ। 
ਭਾਰ ਘੱਟ ਕਰੇ 
ਮੂੰਗਫਲੀ ਅਤੇ ਗੁੜ ਦਾ ਸੇਵਨ ਕਰਨ ਦੇ ਨਾਲ ਭਾਰ ਵੀ ਘੱਟ ਹੁੰਦਾ ਹੈ। 

PunjabKesari
ਦੰਦਾਂ ਸਮੇਤ ਹੱਡੀਆਂ ਹੁੰਦੀਆਂ ਨੇ ਮਜ਼ਬੂਤ 
ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਮੂੰਗਫਲੀ ਅਤੇ ਗੁੜ ਦਾ ਸੇਵਨ ਕਰਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। 
ਵਾਲਾਂ ਅਤੇ ਸਕਿਨ ਲਈ ਫਾਇਦੇਮੰਦ 
ਇਸ ਨਾਲ ਬਾਡੀ ਦੇ ਜ਼ਹਿਰੀਲੇ ਤੱਤ ਦੂਰ ਹੁੰਦੇ ਹਨ, ਜਿਸ ਨਾਲ ਰੰਗ ਗੋਰਾ ਹੁੰਦਾ ਹੈ। ਇਸਦੇ ਨਾਲ ਹੀ ਮੂੰਗਫਲੀ ਅਤੇ ਗੁੜ ਖਾਣ ਨਾਲ ਵਾਲਾਂ ਦੀ ਚਮਕ ਵਧਦੀ ਹੈ। 
ਕੈਂਸਰ ਤੋਂ ਬਚਾਅ
ਇਸ 'ਚ ਮੌਜੂਦ ਐਂਟੀਆਕਸੀਡੈਂਟ, ਆਇਰਨ, ਕੈਲਸ਼ੀਅਮ ਅਤੇ ਜ਼ਿੰਕ ਸਰੀਰ ਨੂੰ ਕੈਂਸਰ ਨਾਲ ਲੜਨ 'ਚ ਮਦਦ ਕਰਦੇ ਹਨ। ਇਸ ਲਈ ਮੂੰਗਫਲੀ ਅਤੇ ਗੁੜ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।  
ਦਿਲ ਦੇ ਲਈ ਫਾਇਦੇਮੰਦ 
ਮੂੰਗਫਲੀ ਅਤੇ ਗੁੜ ਖਾਣ ਨਾਲ ਕੋਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ। ਇਸ ਦੇ ਸੇਵਨ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। 
ਤਣਾਅ ਤੋਂ ਰਾਹਤ 
ਇਸ 'ਚ ਟ੍ਰਿਪਟੋਫਾਨ ਨਾਮਕ ਐਮੀਨੋ ਐਸਿਡ ਹੁੰਦਾ ਹੈ ਜੋਕਿ ਤਣਾਅ ਤੋਂ ਰਾਹਤ ਦਿਵਾਉਂਦੇ ਹਨ।


shivani attri

Content Editor

Related News