ਪਪੀਤੇ ਦੇ ਪੱਤਿਆ ਦਾ ਜੂਸ ਵੀ ਹੈ ਸਿਹਤ ਲਈ ਬੇਹੱਦ ਫਾਇਦੇਮੰਦ
Saturday, Apr 14, 2018 - 04:42 PM (IST)
ਨਵੀਂ ਦਿੱਲੀ— ਪਪੀਤਾ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਹ ਅਸੀਂ ਸਾਰੇ ਹੀ ਜਾਣਦੇ ਹਾਂ ਪਰ ਕਦੀ ਤੁਸੀਂ ਇਸ ਦੇ ਪੱਤਿਆਂ ਦਾ ਜੂਸ ਪੀਤਾ ਹੈ। ਜੇਕਰ ਨਹੀਂ ਪੀਤਾ ਤਾਂ ਪੀਣਾ ਸ਼ੁਰੂ ਕਰ ਦਿਓ, ਕਿਉਂਕਿ ਪਪੀਤਾ ਖਾਣ ਦੇ ਨਾਲ-ਨਾਲ ਇਸ ਦੇ ਪੱਤਿਆਂ ਦਾ ਜੂਸ ਪੀਣ ਨਾਲ ਕਈ ਤਰ੍ਹਾਂ ਦੀਆਂ ਵੱਡੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਉਂਝ ਜ਼ਿਆਦਾਤਰ ਡੇਂਗੂ ਅਤੇ ਚਿਕਨਗੁਨੀਆ ਦੇ ਰੋਗੀਆਂ ਨੂੰ ਇਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜੇਕਰ ਤੁਸੀਂ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।ਅੱਜ ਅਸੀਂ ਤੁਹਾਨੂੰ ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਕੈਂਸਰ ਸੈੱਲ ਵਧਣ ਤੋਂ ਰੋਕੇ
ਪਪੀਤੇ ਦੇ ਪੱਤਿਆਂ 'ਚ ਕੈਂਸਰ ਨੂੰ ਖਤਮ ਕਰਨ ਦੇ ਗੁਣ ਹੁੰਦੇ ਹਨ ਜੋ ਕਿ ਸਰੀਰ ਦੀ ਤਾਕਤ ਵਧਾਉਣ 'ਚ ਮਦਦ ਕਰਦਾ ਹੈ।
2. ਇਨਫੈਕਸ਼ਨ ਤੋਂ ਬਚਾਉਂਦਾ
ਇਹ ਜੂਸ ਇਨਫੈਕਸ਼ਨ ਤੋਂ ਬਚਾਉਂਦਾ ਹੈ। ਇਹ ਖੂਨ 'ਚ ਵਾਈਟ ਬਲੱਡ ਸੈੱਲਾਂ ਅਤੇ ਪਲੇਟਲੇਟਸ ਨੂੰ ਵਧਾਉਣ 'ਚ ਵੀ ਮਦਦ ਕਰਦਾ ਹੈ।
3. ਮਾਹਾਵਾਰੀ ਦੇ ਦਰਦ ਤੋਂ ਰਾਹਤ
ਮਾਹਾਵਾਰੀ 'ਚ ਹੋਣ ਵਾਲਾ ਦਰਦ ਬਹੁਤ ਜਾਨਲੇਵਾ ਹੁੰਦਾ ਹੈ ਅਤੇ ਅਜਿਹੀ ਹਾਲਤ 'ਚ ਪਪੀਤੇ ਦੀਆਂ ਪੱਤੀਆਂ ਨੂੰ ਇਮਲੀ, ਨਮਕ ਅਤੇ ਇਕ ਗਿਲਾਸ ਪਾਣੀ ਦੇ ਨਾਲ ਮਿਲਾ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਕਾਫੀ ਆਰਾਮ ਮਿਲਦਾ ਹੈ।
4. ਖੂਨ ਦੇ ਕਮੀ 'ਚ ਫਾਇਦੇਮੰਦ
ਇਸ ਨੂੰ ਪੀਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।ਇਸ ਲਈ ਖੂਨ ਦੀ ਕਮੀ ਹੋਣ 'ਤੇ ਇਸ ਜੂਸ ਦੀ ਵਰਤੋਂ ਜ਼ਰੂਰ ਕਰੋ।
