ਕੋਰੋਨਾ ਪੀੜਤ ਖੁਰਾਕ 'ਚ ਜ਼ਰੂਰ ਸ਼ਾਮਲ ਕਰਨ 'ਪਨੀਰ', ਪ੍ਰੋਟੀਨ ਦੀ ਘਾਟ ਵੀ ਹੋਵੇਗੀ ਪੂਰੀ
Thursday, May 27, 2021 - 11:02 AM (IST)
ਨਵੀਂ ਦਿੱਲੀ- ਕੋਰੋਨਾ ਦੇ ਮਾਮਲੇ ਦੇਸ਼ 'ਚ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਇਸ ਬਿਮਾਰੀ ਕਾਰਨ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ। ਲੋਕ ਕੋਰੋਨਾ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇੰਨਾ ਹੀ ਨਹੀਂ ਲੋਕ ਕੋਰੋਨਾ ਤੋਂ ਬਚਣ ਲਈ ਦੱਸੇ ਜਾ ਰਹੇ ਖਾਣ-ਪੀਣ ਅਤੇ ਜੀਵਨ ਸ਼ੈਲੀ ਦੀ ਪਾਲਣਾ ਵੀ ਕਰ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਕੋਰੋਨਾ ਹੋ ਗਿਆ ਹੈ ਅਤੇ ਉਹ ਰਿਕਵਰੀ ਪ੍ਰਕਿਰਿਆ ਵਿਚ ਹਨ। ਉਨ੍ਹਾਂ ਨੂੰ ਖੁਰਾਕ ਵਿਚ ਪਨੀਰ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਦਰਅਸਲ ਪਨੀਰ ਨੂੰ ਸੁਪਰਫੂਡ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਜੋ ਕੋਰੋਨਾ ਤੋਂ ਰਿਕਵਰੀ ਵਿਚ ਪ੍ਰੋਟੀਨ ਦੀ ਘਾਟ ਨੂੰ ਪੂਰਾ ਕਰਦਾ ਹੈ। ਇਹ ਸਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਨਾਲ-ਨਾਲ ਸਾਡੇ ਦਿਮਾਗ ਲਈ ਵੀ ਬਹੁਤ ਫ਼ਾਇਦੇਮੰਦ ਹੈ। ਹੈਲਥ ਸ਼ਾਟਸ ਦੇ ਅਨੁਸਾਰ ਇਹ ਕੋਰੋਨਾ ਰਿਕਵਰੀ ਵਿੱਚ ਬਹੁਤ ਲਾਭਕਾਰੀ ਸਿੱਧ ਹੋ ਰਿਹਾ ਹੈ।
ਜਾਣੋ ਸਰੀਰ ਲਈ ਕਿਉਂ ਜਰੂਰੀ ਹੈ ਪਨੀਰ
ਕੋਰੋਨਾ ਦੀ ਲਾਗ ਤੋਂ ਠੀਕ ਹੋਣ ਲਈ ਸਰੀਰ ਨੂੰ ਬਹੁਤ ਸਾਰੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਪ੍ਰੋਟੀਨ ਟਿਸ਼ੂਆਂ ਦੇ ਨੁਕਸਾਨ ਨੂੰ ਤੇਜ਼ੀ ਨਾਲ ਠੀਕ ਕਰਦਾ ਹੈ ਜਿਸ ਨਾਲ ਰਿਕਵਰੀ ਤੇਜ਼ੀ ਨਾਲ ਹੁੰਦੀ ਹੈ। ਇਸ ਸਥਿਤੀ ਵਿੱਚ ਪਨੀਰ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਮੌਜੂਦ ਅਮੀਨੋ ਐਸਿਡ ਖਤਰਨਾਕ ਜਰਾਸੀਮਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਅਜਿਹੀ ਸਥਿਤੀ ਵਿਚ ਜਿਹੜੇ ਰਿਕਵਰੀ ਪ੍ਰਕਿਰਿਆ ਵਿਚ ਹਨ ਉਨ੍ਹਾਂ ਨੂੰ ਹਰ ਰੋਜ਼ 75 ਤੋਂ 100 ਗ੍ਰਾਮ ਪਨੀਰ ਦੀ ਨਿਸ਼ਚਿਤ ਰੂਪ ਵਿਚ ਵਰਤੋਂ ਕਰਨੀ ਚਾਹੀਦੀ ਹੈ।
ਕਿਸ ਸਮੇਂ ਖਾਣਾ ਚਾਹੀਦੈ ਪਨੀਰ
ਜੇ ਤੁਸੀਂ ਚਾਹੋ ਤਾਂ ਤੁਸੀਂ ਕਿਸੇ ਵੀ ਸਮੇਂ ਪਨੀਰ ਦੀ ਵਰਤੋਂ ਕਰ ਸਕਦੇ ਹੋ ਪਰ ਜੇ ਤੁਸੀਂ ਇਸ ਨੂੰ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਤੋਂ 1 ਘੰਟਾ ਪਹਿਲਾਂ ਖਾ ਲੈਂਦੇ ਹੋ ਤਾਂ ਇਹ ਬਹੁਤ ਫ਼ਾਇਦੇਮੰਦ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਰਾਤ ਨੂੰ ਸੌਣ ਤੋਂ 1 ਘੰਟੇ ਪਹਿਲਾਂ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫ਼ੀ ਊਰਜਾ ਮਿਲੇਗੀ ਅਤੇ ਸਰੀਰ ਲੋੜ ਅਨੁਸਾਰ ਪ੍ਰੋਟੀਨ ਵੀ ਹਾਸਲ ਕਰ ਸਕੇਗਾ। ਇਹ ਹਜ਼ਮ ਕਰਨਾ ਵੀ ਅਸਾਨ ਹੈ ।
ਸਰੀਰ ਲਈ ਪਨੀਰ ਦੀ ਜ਼ਿਆਦਾ ਵਰਤੋਂ ਨੁਕਸਾਨਦਾਇਕ
ਜੇ ਤੁਸੀਂ ਲੋੜ ਨਾਲੋਂ ਜ਼ਿਆਦਾ ਪਨੀਰ ਲੈਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਪਨੀਰ ਦੁੱਧ ਤੋਂ ਬਣਿਆ ਹੁੰਦਾ ਹੈ ਜਿਸ ਕਾਰਨ ਬਹੁਤ ਜ਼ਿਆਦਾ ਵਰਤੋਂ ਕਰਨ ਨਾਲ ਕੋਲੈਸਟ੍ਰੋਲ ਦਾ ਖ਼ਤਰਾ ਵੱਧ ਜਾਂਦਾ ਹੈ।
ਜਾਣੋ ਪਨੀਰ ਦੇ ਹੋਰ ਵੀ ਫ਼ਾਇਦੇ
ਪਨੀਰ ਵਿਚ ਪ੍ਰੋਟੀਨ ਤੋਂ ਇਲਾਵਾ, ਕੈਲਸ਼ੀਅਮ, ਫਾਸਫੋਰਸ, ਫੋਲੇਟ, ਵਿਟਾਮਿਨ ਡੀ ਵਰਗੇ ਪੌਸ਼ਟਿਕ ਤੱਤ ਬੱਚਿਆਂ ਅਤੇ ਬਾਲਗਾਂ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਵਿੱਚ ਮੌਜੂਦ ਕੈਲਸ਼ੀਅਮ ਅਤੇ ਫਾਸਫੋਰਸ ਹੱਡੀਆਂ ਲਈ ਜ਼ਰੂਰੀ ਹਨ ਅਤੇ ਗਠੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਵਿੱਚ ਸਹਾਇਤਾ ਕਰਦੇ ਹਨ। ਇਸ ਵਿੱਚ ਪਾਇਆ ਜਾਣ ਵਾਲਾ ਸੇਲਨੀਅਮ ਨਾਮਕ ਐਂਟੀ-ਆਕਸੀਡੈਂਟ ਇਸਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖਦਾ ਹੈ।