‘ਗੰਢੇ ਦੀਆਂ ਛਿੱਲਾਂ’ ’ਚ ਛੁਪਿਆ ਸਿਹਤ ਅਤੇ ਸੁੰਦਰਤਾ ਦਾ ਰਾਜ਼, ਵਰਤੋਂ ਕਰਨ ’ਤੇ ਹੋਣਗੇ ਇਹ ਫ਼ਾਇਦੇ

Tuesday, Nov 17, 2020 - 05:49 PM (IST)

‘ਗੰਢੇ ਦੀਆਂ ਛਿੱਲਾਂ’ ’ਚ ਛੁਪਿਆ ਸਿਹਤ ਅਤੇ ਸੁੰਦਰਤਾ ਦਾ ਰਾਜ਼, ਵਰਤੋਂ ਕਰਨ ’ਤੇ ਹੋਣਗੇ ਇਹ ਫ਼ਾਇਦੇ

ਜਲੰਧਰ (ਬਿਊਰੋ) - ਗੰਢੇ ਦੀ ਵਰਤੋਂ ਹਰੇਕ ਘਰ 'ਚ ਹੁੰਦੀ ਹੈ, ਕਿਉਂਕਿ ਗੰਢੇ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਬਹੁਤ ਸਾਰੇ ਲੋਕ ਗੰਢੇ ਨੂੰ ਛਿੱਲਣ ਤੋਂ ਬਾਅਦ ਇਸ ਦੀਆਂ ਛਿੱਲੜਾਂ ਨੂੰ ਸੁੱਟ ਦਿੰਦੇ ਹਨ। ਗੰਢੇ ਦੀਆਂ ਛਿੱਲਾਂ ਦੀ ਵਰਤੋਂ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤਾ ਜਾ ਸਕਦੀ ਹੈ। ਛਿੱਲਾਂ 'ਚ ਸਿਹਤ ਅਤੇ ਸੁੰਦਰਤਾ ਦੇ ਕਈ ਰਾਜ਼ ਛੁੱਪੇ ਹੋਏ ਹਨ, ਜਿਸ ਬਾਰੇ ਪੱਤਾ ਲੱਗਣ 'ਤੇ ਤੁਸੀਂ ਇਨ੍ਹਾਂ ਨੂੰ ਸੁੱਟਣਾ ਭੁੱਲ ਜਾਓਗੇ।

1. ਚਿਹਰੇ ਦੇ ਦਾਗ-ਧੱਬੇ ਨੂੰ ਕਰੇ ਦੂਰ 
ਜੇਕਰ ਤੁਸੀਂ ਚਿਹਰੇ ਦੇ ਦਾਬ-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਗੰਢੇ ਦੀਆਂ ਰਸਭਰੀਆਂ ਛਿੱਲਾਂ ਦੀ ਵਰਤੋਂ ਕਰੋ। ਗੰਢੇ ਦੀਆਂ ਛਿੱਲਾਂ 'ਚ ਥੋੜ੍ਹੀ ਜਿਹੀ ਹਲਦੀ ਲਗਾਓ ਅਤੇ ਇਸ ਨੂੰ ਦਾਗ ਵਾਲੀ ਥਾਂ 'ਤੇ ਲਾਓ। ਇਹ ਤੁਹਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਬਹੁਤ ਜਲਦੀ ਸਾਫ ਕਰ ਦੇਵੇਗਾ।

2. ਦਿਲ ਨੂੰ ਰੱਖੇ ਸਿਹਤਮੰਦ
ਗੰਢੇ ਦੀਆਂ ਛਿੱਲਾਂ ਦੀ ਵਰਤੋਂ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਇਸ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਦਾ ਪਾਣੀ ਬਣਾਉਣ ਲਈ ਗੰਢੇ ਦੀਆਂ ਛਿੱਲਾਂ ਨੂੰ ਧੋ ਕੇ ਕਰੀਬ 8 ਘੰਟਿਆਂ ਤੱਕ ਭਿਓ ਕੇ ਰੱਖੋ। ਉਸ ਤੋਂ ਬਾਅਦ ਇਸ ਨੂੰ ਛਾਣ ਕੇ ਸ਼ਹਿਦ ਮਿਲਾ ਕੇ ਵਰਤੋਂ ਕਰੋ।

PunjabKesari

3. ਗਲੇ ਲਈ ਫ਼ਾਇਦੇਮੰਦ
ਗੰਢੇ ਦੀਆਂ ਛਿੱਲਾਂ ਦਾ ਪਾਣੀ ਪੀਣ ਨਾਲ ਗਲੇ 'ਚ ਦਰਦ ਅਤੇ ਖਰਾਸ਼ ਤੋਂ ਰਾਹਤ ਮਿਲਦੀ ਹੈ। ਇਸ ਦਾ ਪਾਣੀ ਤਿਆਰ ਕਰਨ ਲਈ ਗੰਢੇ ਦੀਆਂ ਛਿੱਲਾਂ ਨੂੰ ਕੱਢ ਕੇ ਧੋਵੋ। ਫਿਰ ਪੈਨ 'ਚ ਪਾਣੀ ਅਤੇ ਛਿੱਲਾਂ ਨੂੰ ਪਾ ਕੇ ਉਬਾਲ ਲਓ। ਜਦੋਂ ਪਾਣੀ ਦਾ ਰੰਗ ਬਦਲ ਜਾਵੇ ਤਾਂ ਉਸ ਨੂੰ ਛਾਣ ਲਓ। ਫਿਰ ਇਸ ਨੂੰ ਠੰਡਾ ਕਰਕੇ ਪੀਓ। ਦਿਨ 'ਚ 2 ਵਾਰ ਇਸ ਦੀ ਵਰਤੋਂ ਕਰਨ ਨਾਲ ਗਲੇ ਦੀ ਦਰਦ ਅਤੇ ਖਰਾਸ਼ ਤੋਂ ਆਰਾਮ ਮਿਲਦਾ ਹੈ।

ਪੜ੍ਹੋ ਇਹ ਵੀ ਖ਼ਬਰ - ਪਾਕਿਸਤਾਨ 'ਚ ਗ਼ੈਰ ਮਰਦ ਨਾਲ ਸਬੰਧ ਰੱਖਣ ਵਾਲੀ 9 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ

4. ਪੈਰਾਂ ਦੀ ਦਰਦ ਨੂੰ ਕਰੇ ਦੂਰ
ਗੰਢੇ ਦੀਆਂ ਛਿੱਲਾਂ ਨੂੰ 15-20 ਮਿੰਟ ਤੱਕ ਪਾਣੀ 'ਚ ਉਬਾਲ ਲਓ। ਇਸ ਪਾਣੀ ਨੂੰ ਛਾਨਣੀ ਨਾਲ ਪੂਣ ਲਓ ਤੇ ਇਕ ਹਫ਼ਤਾ ਇਸ ਪਾਣੀ ਨੂੰ ਚਾਹ ਦੇ ਰੂਪ 'ਚ ਪਿਓ। ਇਸ ਨਾਲ ਪੈਰਾਂ ਦੀ ਦਰਦ ਦੂਰ ਹੋ ਸਕਦੀ ਹੈ।

5. ਮੱਛਰ ਅਤੇ ਕੀੜੇ-ਮਕੌੜੇ ਤੋਂ ਮਿਲੇਗਾ ਛੁਟਕਾਰਾ
ਘਰ 'ਚ ਕੀੜੇ-ਮਕੌੜਿਆਂ ਅਤੇ ਮੱਛਰਾਂ ਤੋਂ ਰਾਹਤ ਪਾਉਣ ਲਈ ਗੰਢੇ ਦੀਆਂ ਛਿੱਲਾਂ ਦੀ ਵਰਤੋਂ ਕਰੋ। ਇਸ ਲਈ ਗੰਢੇ ਦੀਆਂ ਛਿੱਲਾਂ ਨੂੰ ਪੂਰੀ ਰਾਤ ਪਾਣੀ 'ਚ ਭਿਓਂ ਕੇ ਰੱਖੋ। ਸਵੇਰੇ ਇਨ੍ਹਾਂ ਛਿੱਲਾਂ ਨੂੰ ਦਰਵਾਜ਼ੇ ਅਤੇ ਖਿੜਕੀਆਂ ਕੋਲ ਰੱਖ ਦਿਓ। ਇਨ੍ਹਾਂ ਦੀ ਤਿੱਖੀ ਗੰਧ ਨਾਲ ਮੱਛਰ ਅਤੇ ਕੀੜੇ-ਮਕੌੜੇ ਘਰ 'ਚ ਨਹੀਂ ਆਉਣਗੇ।

ਪੜ੍ਹੋ ਇਹ ਵੀ ਖ਼ਬਰ -  Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ

PunjabKesari

6. ਕੈਂਸਰ ਕੋਸ਼ਿਕਾਵਾਂ ਲਈ ਫ਼ਾਇਦੇਮੰਦ
ਗੰਢੇ ਦੀਆਂ ਛਿੱਲਾਂ 'ਚ ਐਂਟੀ ਇੰਫਲੇਮੈਟਰੀ ਗੁਣ ਹੁੰਦੇ ਹਨ। ਇਸ 'ਚ ਪਾਇਆ ਜਾਣ ਵਾਲਾ 'ਕਵੇਰਸੇਟਿਨ' ਨਾਂ ਦਾ ਐਂਜਾਈਮ ਕੈਂਸਰ ਕੋਸ਼ਿਕਾਵਾਂ ਨੂੰ ਵੱਧਣ ਤੋਂ ਰੋਕਦਾ ਹੈ। ਤੁਸੀਂ ਰੋਜ਼ਾਨਾ ਸੌਂਣ ਤੋਂ ਪਹਿਲਾਂ ਗੰਢੇ ਦੀਆਂ ਛਿੱਲਾਂ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ, ਜਿਸ ਨਾਲ ਸਿਹਤ ਨੂੰ ਫ਼ਾਇਦਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ -  Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ

7. ਮਾੜੇ ਕੋਲੇਸਟ੍ਰੋਲ ਨੂੰ ਘਟਾਵੇ
ਜੇਕਰ ਤੁਸੀਂ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਗੰਢੇ ਦੀਆਂ ਛਿੱਲਾਂ ਨੂੰ ਰਾਤ ਦੇ ਸਮੇਂ ਪਾਣੀ 'ਚ ਭਿਓਂ ਦਿਓ। ਇਸ ਪਾਣੀ ਨੂੰ ਸਵੇਰੇ ਖਾਲੀ ਢਿੱਡ ਪੀਓ। ਪਾਣੀ ਪੀਣ ਨੂੰ ਭਾਵੇਂ ਸਵਾਦ ਨਾ ਲੱਗੇ ਪਰ ਇਹ ਪਾਣੀ ਸਿਹਤ ਲਈ ਬਹੁਤ ਵਧੀਆ ਹੈ। ਜੇਕਰ ਤੁਸੀਂ ਇਸ ਪਾਣੀ ਦੇ ਸੁਆਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਸ 'ਚ ਸ਼ਹਿਦ ਜਾਂ ਚੀਨੀ ਮਿਲਾ ਕੇ ਪੀ ਸਕਦੇ ਹੋ।

8. ਚਮੜੀ ਦੀ ਸਮੱਸਿਆ ਤੋਂ ਛੁਟਕਾਰਾ
ਜੇਕਰ ਤੁਹਾਨੂੰ ਚਮੜੀ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੈ ਤਾਂ ਗੰਢੇ ਦੀਆਂ ਛਿੱਲਾਂ ਨੂੰ ਰਾਤ ਭਰ ਪਾਣੀ 'ਚ ਭਿਓਂ ਦਿਓ। ਇਸ ਪਾਣੀ ਨਾਲ ਆਪਣੀ ਚਮੜੀ ਨੂੰ ਹਰ ਰੋਜ਼ ਸਾਫ਼ ਕਰੋ। ਇਸ ਨਾਲ ਤੁਹਾਨੂੰ ਚਮੜੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’

9. ਵਾਲਾਂ ਦੀ ਸੁੰਦਰਤਾ ਲਈ ਫ਼ਾਇਦੇਮੰਦ
ਜੇ ਤੁਸੀਂ ਆਪਣੇ ਵਾਲਾਂ ਨੂੰ ਚਮਕਦਾਰ ਰੱਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਤੁਹਾਨੂੰ ਕੰਡੀਸ਼ਨਰ ਲਗਾਉਣ ਦੀ ਜ਼ਰੂਰਤ ਨਹੀਂ। ਇਸ ਲਈ ਤੁਸੀਂ ਗੰਢੇ ਦੀਆਂ ਛਿੱਲਾਂ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾ ਦੇਣਗੇ।

ਪੜ੍ਹੋ ਇਹ ਵੀ ਖ਼ਬਰ - ਤੁਹਾਡੇ ਕੋਲ ਹੈ ਪੁਰਾਣਾ ‘ਸਮਾਰਟਫੋਨ’, ਤਾਂ ਇਸ ਤਰ੍ਹਾਂ ਕਰੋ ਉਸ ਦਾ ਸਹੀ ਇਸਤੇਮਾਲ 

PunjabKesari


author

rajwinder kaur

Content Editor

Related News