ਵਾਲਾਂ 'ਚ ਕੰਡੀਸ਼ਨਰ ਦਾ ਕੰਮ ਕਰਦੇ ਹਨ ਪਿਆਜ਼ ਦੇ ਛਿਲਕੇ, ਜਾਣੋ ਹੋਰ ਵੀ ਇਸ ਦੇ ਫਾਇਦੇ

11/06/2019 4:40:59 PM

ਜਲੰਧਰ — ਪਿਆਜ਼ ਦੀ ਵਰਤੋਂ ਲਗਭਗ ਹਰੇਕ ਘਰ 'ਚ ਹੁੰਦੀ ਹੈ। ਪਿਆਜ਼ ਖਾਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਲੋਕ ਪਿਆਜ਼ ਨੂੰ ਛਿੱਲਣ ਤੋਂ ਬਾਅਦ ਇਸ ਦੀਆਂ ਛਿੱਲੜਾਂ ਨੂੰ ਸੁੱਟ ਦਿੰਦੇ ਹਨ। ਪਿਆਜ਼ ਦੇ ਇਨ੍ਹਾਂ ਛਿਲਕਿਆਂ ਦਾ ਇਸਤੇਮਾਲ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ। ਛਿਲਕਿਆਂ 'ਚ ਸਿਹਤ ਅਤੇ ਸੁੰਦਰਤਾ ਦੇ ਕਈ ਰਾਜ਼ ਛੁੱਪੇ ਹੋਏ ਹਨ, ਜਿਸ ਦੇ ਬਾਰੇ ਪੱਤਾ ਲੱਗਣ 'ਤੇ ਤੁਸੀਂ ਇਨ੍ਹਾਂ ਨੂੰ ਸੁੱਟਣਾ ਭੁੱਲ ਜਾਓਗੇ।

1. ਮੱਛਰ ਅਤੇ ਕੀੜੇ-ਮਕੌੜੇ ਤੋਂ ਮਿਲੇਗਾ ਛੁਟਕਾਰਾ
ਘਰ 'ਚ ਕੀੜੇ-ਮਕੌੜਿਆਂ ਅਤੇ ਮੱਛਰਾਂ ਤੋਂ ਰਾਹਤ ਪਾਉਣ ਲਈ ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਪਿਆਜ਼ ਦੇ ਛਿਲਕਿਆਂ ਨੂੰ ਪੂਰੀ ਰਾਤ ਪਾਣੀ 'ਚ ਭਿਓਂ ਕੇ ਰੱਖੋ। ਸਵੇਰੇ ਇਨ੍ਹਾਂ ਛਿਲਕਿਆਂ ਨੂੰ ਦਰਵਾਜ਼ੇ ਅਤੇ ਖਿੜਕੀਆਂ ਦੇ ਕੋਲ ਰੱਖ ਦਿਓ। ਇਨ੍ਹਾਂ ਦੀ ਤਿੱਖੀ ਗੰਧ ਨਾਲ ਮੱਛਰ ਅਤੇ ਕੀੜੇ-ਮਕੌੜੇ ਘਰ 'ਚ ਨਹੀਂ ਆਉਣਗੇ।
PunjabKesari
2. ਕੈਂਸਰ ਕੋਸ਼ਿਕਾਵਾਂ ਲਈ ਫਾਇਦੇਮੰਦ
ਪਿਆਜ਼ ਦੇ ਛਿਲਕਿਆਂ 'ਚ ਐਂਟੀ ਇੰਫਲੇਮੈਟਰੀ ਗੁਣ ਹੁੰਦੇ ਹਨ। ਇਸ 'ਚ ਪਾਇਆ ਜਾਣ ਵਾਲਾ 'ਕਵੇਰਸੇਟਿਨ' ਨਾਂ ਦਾ ਐਂਜਾਈਮ ਕੈਂਸਰ ਕੋਸ਼ਿਕਾਵਾਂ ਨੂੰ ਵੱਧਣ ਤੋਂ ਰੋਕਦਾ ਹੈ। ਤੁਸੀਂ ਪਿਆਜ਼ ਦੇ ਛਿਲਕਿਆਂ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਇਸ ਚਾਹ ਨੂੰ ਰੋਜ਼ਾਨਾ ਸੌਂਣ ਤੋਂ ਪਹਿਲਾਂ ਪੀਓ।

3. ਮਾੜੇ ਕੋਲੇਸਟ੍ਰੋਲ ਨੂੰ ਘਟਾਉਣ 'ਚ ਮਦਦਗਾਰ
ਜੇ ਤੁਸੀਂ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਪਿਆਜ਼ ਦੇ ਛਿਲਕਿਆਂ ਨੂੰ ਰਾਤ ਨੂੰ ਪਾਣੀ 'ਚ ਭਿਓਂ ਦਿਓ। ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਓ। ਪਾਣੀ ਪੀਣ ਨੂੰ ਭਾਵੇਂ ਸਵਾਦ ਨਾ ਲੱਗੇ ਪਰ ਇਹ ਪਾਣੀ ਸਿਹਤ ਲਈ ਬਹੁਤ ਵਧੀਆ ਹੈ। ਜੇਕਰ ਤੁਸੀਂ ਇਸ ਪਾਣੀ ਦੇ ਸੁਆਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਸ 'ਚ ਸ਼ਹਿਦ ਜਾਂ ਚੀਨੀ ਮਿਲਾ ਕੇ ਪੀ ਸਕਦੇ ਹੋ।
PunjabKesari
4. ਚਮੜੀ ਦੀ ਸਮੱਸਿਆ ਤੋਂ ਛੁਟਕਾਰਾ
ਜੇਕਰ ਤੁਹਾਨੂੰ ਚਮੜੀ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੈ ਤਾਂ ਪਿਆਜ਼ ਦੇ ਛਿਲਕੇ ਨੂੰ ਰਾਤ ਭਰ ਪਾਣੀ 'ਚ ਭਿਓਂ ਦਿਓ। ਇਸ ਪਾਣੀ ਨਾਲ ਆਪਣੀ ਚਮੜੀ ਨੂੰ ਹਰ ਰੋਜ਼ ਸਾਫ਼ ਕਰੋ। ਇਸ ਨਾਲ ਤੁਹਾਨੂੰ ਚਮੜੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

5. ਵਾਲਾਂ ਦੀ ਸੁੰਦਰਤਾ ਲਈ ਫਾਇਦੇਮੰਦ
ਜੇ ਤੁਸੀਂ ਆਪਣੇ ਵਾਲਾਂ ਨੂੰ ਚਮਕਦਾਰ ਰੱਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਤੁਹਾਨੂੰ ਕੰਡੀਸ਼ਨਰ ਲਗਾਉਣ ਦੀ ਜ਼ਰੂਰਤ ਨਹੀਂ। ਇਸ ਦੇ ਲਈ ਤੁਸੀਂ ਪਿਆਜ਼ ਦੇ ਛਿਲਕੇ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲ ਸਾਫਟ ਤੇ ਚਮਕਦਾਰ ਬਣਾਏਗਾ।
PunjabKesari
6. ਚਿਹਰੇ ਦੇ ਦਾਗ-ਧੱਬੇ ਦੂਰ ਕਰੇ
ਜੇ ਤੁਸੀਂ ਆਪਣੇ ਚਿਹਰੇ ਦੇ ਦਾਬ-ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਇਸ ਲਈ ਤੁਸੀਂ ਪਿਆਜ਼ ਦੇ ਰਸਭਰੇ ਛਿਲਕੇ ਦਾ ਇਸਤੇਮਾਲ ਕਰੋ। ਪਿਆਜ਼ ਦੇ ਛਿਲਕੇ 'ਚ ਥੋੜ੍ਹੀ ਜਿਹੀ ਹਲਦੀ ਲਗਾਓ ਤੇ ਇਸ ਨੂੰ ਦਾਗ ਵਾਲੀ ਥਾਂ 'ਤੇ ਲਾਓ। ਇਹ ਤੁਹਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਬਹੁਤ ਜਲਦੀ ਸਾਫ ਕਰ ਦੇਵੇਗਾ।


rajwinder kaur

Content Editor

Related News