ਭੁੱਜੇ ਛੋਲੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੇ ਹਨ ਜੜ੍ਹ ਤੋਂ ਖਤਮ

08/14/2018 10:35:44 AM

ਨਵੀਂ ਦਿੱਲੀ— ਤੁਸੀਂ ਭੁੱਜੇ ਹੋਏ ਛੋਲੇ ਤਾਂ ਖਾਦੇ ਹੀ ਹੋਵੋਗੇ ਜੇਕਰ ਤੁਸੀਂ ਭੁੱਜੇ ਹੋਏ ਛੋਲੇ ਸਿਰਫ ਸੁਆਦ ਲਈ ਖਾਂਦੇ ਹੋ ਤਾਂ ਇਸ ਨੂੰ ਰੋਜ਼ਾਨਾ ਖਾਣਾ ਸ਼ੁਰੂ ਕਰ ਦਿਓ। ਭੁੱਜੇ ਹੋਏ ਛੋਲੇ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਹ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਛੋਲਿਆਂ 'ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਭੁੱਜੇ ਹੋਏ ਛੋਲੇ ਖਾਣੇ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
 

1. ਮੋਟਾਪਾ ਘੱਟ ਕਰੇ
ਜੇ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੈ ਤਾਂ ਭੁੱਜੇ ਹੋਏ ਛੋਲੇ ਖਾਣੇ ਸ਼ੁਰੂ ਕਰ ਦਿਓ। ਰੋਜ਼ਾਨਾ ਭੁੱਜੇ ਹੋਏ ਛੋਲੇ ਖਾਣ ਨਾਲ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇਹ ਸਰੀਰ ਦੀ ਫਾਲਤੂ ਚਰਬੀ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
 

2. ਯੂਰਿਨ ਸੰਬੰਧੀ ਸਮੱਸਿਆ ਨੂੰ ਦੂਰ ਕਰੇ
ਭੁੱਜੇ ਹੋਏ ਛੋਲੇ ਖਾਣ ਨਾਲ ਯੂਰਿਨ ਸੰਬੰਧੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਜਿਨ੍ਹਾਂ ਨੂੰ ਵੀ ਯੂਰਿਨ ਦੀ ਸਮੱਸਿਆ ਹੈ ਉਨ੍ਹਾਂ ਨੂੰ ਰੋਜ਼ਾਨਾ ਗੁੜ ਦੇ ਨਾਲ ਭੁੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ। ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ 'ਚ ਤੁਹਾਨੂੰ ਆਰਾਮ ਮਿਲੇਗਾ।
 

3. ਕਬਜ਼ ਤੋਂ ਰਾਹਤ
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਰੋਜ਼ਾਨਾ ਭੁੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ। ਕਬਜ਼ ਸਰੀਰ ਦੀਆਂ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਕਬਜ਼ ਦੀ ਸਮੱਸਿਆ ਹੋਣ 'ਤੇ ਤੁਸੀਂ ਸਾਰਾ ਦਿਨ ਆਲਸ ਮਹਿਸੂਸ ਕਰਦੇ ਹੋ ਅਤੇ ਪ੍ਰੇਸ਼ਾਨ ਰਹਿੰਦੇ ਹੋ।
 

4. ਪਾਚਨ ਸ਼ਕਤੀ ਵਧਾਏ
ਛੋਲੇ ਪਾਚਨ ਸ਼ਕਤੀ ਨੂੰ ਸੰਤੁਲਿਤ ਕਰਦੇ ਹਨ ਅਤੇ ਯਾਦਦਾਸ਼ਤ ਨੂੰ ਵਧਾਉਂਦੇ ਹਨ। ਭੁੱਜੇ ਹੋਏ ਛੋਲੇ ਖਾਣ ਨਾਲ ਖੂਨ ਸਾਫ ਹੁੰਦਾ ਹੈ ਜਿਸ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ। ਛੋਲਿਆਂ 'ਚ ਫਾਸਫੋਰਸ ਹੁੰਦਾ ਹੈ, ਜੋ ਹੀਮੋਗਲੋਬਿਨ ਦਾ ਲੈਵਲ ਵਧਾਉਂਦਾ ਹੈ ਅਤੇ ਕਿਡਨੀ 'ਚੋਂ ਐਕਸਟਰਾ ਸਾਲਟ ਕੱਢਦਾ ਹੈ।
 

5. ਡਾਇਬਿਟੀਜ਼ 'ਚ ਫਾਇਦੇਮੰਦ
ਭੁੱਜੇ ਹੋਏ ਛੋਲੇ ਖਾਣ ਨਾਲ ਸ਼ੂਗਰ ਦੇ ਰੋਗੀ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ। ਭੁੱਜੇ ਹੋਏ ਛੋਲੇ ਗਲੂਕੋਜ਼ ਦੀ ਮਾਤਰਾ ਨੂੰ ਸੋਖ ਲੈਂਦੇ ਹਨ ਜਿਸ ਨਾਲ ਡਾਇਬਿਟੀਜ਼ ਰੋਗ ਕੰਟਰੋਲ 'ਚ ਹੋ ਜਾਂਦਾ ਹੈ। ਡਾਇਬਿਟੀਜ਼ ਰੋਗੀਆਂ ਨੂੰ ਰੋਜ਼ਾਨਾ ਭੁੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ।
 

6. ਹੱਡੀਆਂ ਨੂੰ ਮਜ਼ਬੂਤ ਕਰੇ
ਭੁੱਜੇ ਹੋਏ ਛੋਲਿਆਂ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਗਠੀਏ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।


Related News