ਗੁਣਾਂ ਨਾਲ ਭਰਪੂਰ ਹੁੰਦੀ ਹੈ ''ਭਿੰਡੀ'', ਜਾਣੋ ਇਸ ਦੇ ਜ਼ਬਰਦਸਤ ਫਾਇਦਿਆਂ ਬਾਰੇ

Thursday, May 09, 2019 - 03:23 PM (IST)

ਗੁਣਾਂ ਨਾਲ ਭਰਪੂਰ ਹੁੰਦੀ ਹੈ ''ਭਿੰਡੀ'', ਜਾਣੋ ਇਸ ਦੇ ਜ਼ਬਰਦਸਤ ਫਾਇਦਿਆਂ ਬਾਰੇ

ਜਲੰਧਰ— ਆਮ ਤੌਰ 'ਤੇ ਭਿੰਡੀ ਖਾਣਾ ਹਰ ਕੋਈ ਪਸੰਦ ਕਰਦਾ ਹੈ। ਇਹ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਭਿੰਡੀ 'ਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਭਿੰਡੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ... 
ਡਾਇਬਟੀਜ਼ ਤੋਂ ਬਚਾਏ
ਭਿੰਡੀ ਡਾਇਬਿਟੀਜ਼ ਦੇ ਇਲਾਜ 'ਚ ਬਹੁਤ ਉਪਯੋਗੀ ਹੁੰਦੀ ਹੈ। ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਡਾਇਬਿਟੀਜ਼ ਦੇ ਇਲਾਜ ਲਈ ਦੋ ਭਿੰਡੀਆਂ ਲਓ। ਭਿੰਡੀਆਂ ਦੇ ਦੋਨੋਂ ਸਿਰੇ ਕੱਟ ਕੇ ਇਨ੍ਹਾਂ ਨੂੰ ਇਕ ਗਲਾਸ ਪਾਣੀ 'ਚ ਪੂਰੀ ਰਾਤ ਭਿਓਂ ਕੇ ਰੱਖੋ। ਸਵੇਰੇ ਉੱਠ ਕੇ ਇਸ ਪਾਣੀ ਨੂੰ ਪੀਓ। ਇਸ ਪਾਣੀ ਨਾਲ ਸਰੀਰ 'ਚ ਫਾਈਬਰ ਦੀ ਮਾਤਰਾ ਵਧੇਗੀ ਅਤੇ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇਗਾ।
ਅੱਖਾਂ ਲਈ ਲਾਭਕਾਰੀ
ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੌਸ਼ਨੀ ਵਧਾਉਂਦੇ ਹਨ।ਭਿੰਡੀ 'ਚ ਇਹ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।

PunjabKesari
ਭਾਰ ਘਟਾਏ
ਭਿੰਡੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਇਹ ਸਰੀਰ ਨੂੰ ਭਰਪੂਰ ਊਰਜਾ ਤਾਂ ਦਿੰਦੀ ਹੀ ਹੈ ਨਾਲ ਹੀ ਇਸ ਨੂੰ ਖਾਣ ਨਾਲ ਭਾਰ ਵੀ ਨਹੀਂ ਵਧਦਾ।
ਕਬਜ਼ ਤੋਂ ਰਾਹਤ
ਜੇ ਤੁਸੀਂ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਭੋਜਨ 'ਚ ਭਿੰਡੀ ਨੂੰ ਸ਼ਾਮਲ ਕਰੋ। ਇਸ 'ਚ ਮੌਜੂਦ ਫਾਈਬਰ ਰੋਜ਼ ਸਵੇਰੇ ਪੇਟ ਸਾਫ ਕਰਨ 'ਚ ਮਦਦ ਕਰਦੇ ਹਨ।

PunjabKesari
ਗਰਭ ਅਵਸਥਾ 'ਚ ਫਾਇਦੇਮੰਦ 
ਗਰਭਵਤੀ ਔਰਤਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ। ਇਸ 'ਚ ਮੌਜੂਦ ਫਾਲਿਕ ਐਸਿਡ ਭਰੂਣ ਦੇ ਵਿਕਾਸ ਲਈ ਜ਼ਰੂਰੀ ਹੈ।
ਰੋਗਾਂ ਨਾਲ ਲੜ੍ਹਣ ਦੀ ਸੱਮਰਥਾ ਵਧਾਏ
ਭਿੰਡੀ 'ਚ ਵਿਟਾਮਿਨ-ਸੀ ਮੌਜੂਦ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਸੱਮਰਥਾ ਵਧਦੀ ਹੈ। ਸਰੀਰ 'ਚ ਵਿਟਾਮਿਨ-ਸੀ ਦੀ ਮਾਤਰਾ ਸਤੁੰਲਿਤ ਹੋਣ ਨਾਲ ਮੌਸਮੀ ਐਲਰਜੀ ਤੋਂ ਬਚਾਅ ਰਹਿੰਦਾ ਹੈ।


author

shivani attri

Content Editor

Related News