ਅਕਸਰ ਨਜ਼ਰਅੰਦਾਜ਼ ਕੀਤੇ ਜਾਣ ਵਾਲੇ ‘ਗਰਭ ਅਵਸਥਾ’ ਦੇ ਸੰਕੇਤ

Thursday, Aug 22, 2024 - 05:36 PM (IST)

ਅਕਸਰ ਨਜ਼ਰਅੰਦਾਜ਼ ਕੀਤੇ ਜਾਣ ਵਾਲੇ ‘ਗਰਭ ਅਵਸਥਾ’ ਦੇ ਸੰਕੇਤ

ਜਲੰਧਰ- ਜਦੋਂ ਤੁਸੀਂ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਅਜਿਹੇ ਸੰਕੇਤ ਲੱਭਣ ਦੀ ਕੋਸ਼ਿਸ਼ ਕਰਦੇ ਹੋ, ਜਿਨ੍ਹਾਂ ਨਾਲ ਤੁਹਾਡੇ ਸਰੀਰ ’ਚ ਕਿਸੇ ਤਰ੍ਹਾਂ ਦੀ ਤਬਦੀਲੀ ਦਾ ਪਤਾ ਲਗਦਾ ਹੋਵੇ। ਤੁਹਾਨੂੰ ਹੈਰਾਨੀ ਹੁੰਦੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਪੇਟ ’ਚ ਹਲਕੀ ਜਿਹੀ ਦਰਦ ਜਾਂ ਘਬਰਾਹਟ ਗਰਭ ਧਾਰਨ ਦਾ ਸੰਕੇਤ ਹੈ। ਇਹ ਅਸਲ ’ਚ ਉਤੇਜਿਤ ਕਰਨ ਵਾਲਾ ਸਮਾਂ ਹੁੰਦਾ ਹੈ ਪਰ ਕੁਝ ਔਰਤਾਂ ਲਈ ਇਹ ਕਾਫੀ ਮੁਸ਼ਕਲ ਅਤੇ ਨਿਰਾਸ਼ਾਜਨਕ ਸਮਾਂ ਹੁੰਦਾ ਹੈ। ਗਰਭ ਧਾਰਨ ਦੇ ਸ਼ੁਰੂਆਤੀ ਲੱਛਣਾਂ ਨੂੰ ਲੈ ਕੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ ਪਰ ਸਾਨੂੰ ਕਿਹੜੇ ਲੱਛਣਾਂ ’ਤੇ ਧਿਆਨ ਦੇਣਾ ਚਾਹੀਦਾ ਹੈ ਇਹ ਜਾਣਨਾ ਜ਼ਰੂਰੀ ਹੈ।

ਨਿੱਪਲ ’ਚੋਂ ਰਿਸਾਅ
ਇਹ ਗਰਭ ਅਵਸਥਾ ਦਾ ਪਹਿਲਾ ਲੱਛਣ ਹੋ ਸਕਦਾ ਹੈ ਅਤੇ ਕੁਝ ਔਰਤਾਂ ਇਸ  ਨੂੰ ਗਰਭ ਧਾਰਨ  ਦੇ ਸਿਰਫ ਇਕ ਹਫਤੇ ਬਾਅਦ ਹੀ ਮਹਿਸੂਸ ਕਰਨ ਲੱਗਦੀਆਂ ਹਨ।   ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਗਰਭ ਅਵਥਾ ਵਾਲੇ ਹਾਰਮੋਨਸ ਤੁਹਾਡੀ ਛਾਤੀ ’ਚ ਖੂਨ ਦੇ ਪ੍ਰਵਾਹ ਨੂੰ ਵਧਾ ਦਿੰਦੇ ਹਨ। ਚਿੰਤਾ ਨਾ ਕਰੋ, ਅਜਿਹੀ ਪੂਰੀ ਗਰਭ ਅਵਸਥਾ ਦੌਰਾਨ ਨਹੀਂ ਹੁੰਦਾ, ਕਿਉਂਕਿ ਤੁਹਾਡਾ ਸ਼ਰੀਰ ਇਨ੍ਹਾਂ ਹਾਰਮੋਨਸ ’ਚ ਆਏ ਉਭਾਰ ਦਾ ਆਦੀ ਹੋ ਜਾਂਦਾ ਹੈ।

ਬੀਮਾਰ ਮਹਿਸੂਸ ਕਰਨਾ
ਇਹ ਗਰਭ ਅਵਸਥਾ ਦੇ ਮੁਢਲੇ ਸੰਕੇਤਾਂ ’ਚੋਂ ਪ੍ਰਮੁੱਖ ਸੰਕੇਤ ਹੈ। ਕੁਝ ਔਰਤਾਂ ਚਾਹੇ ਇਸ ਸਥਿਤੀ ਦਾ ਸਾਹਮਣਾ ਨਹੀਂ ਕਰਦੀਆਂ ਪਰ ਜ਼ਿਆਦਾਤਰ ਲਈ ਇਹ ਇਕ ਡਰਨ ਵਾਲਾ ਅਨੁਭਵ ਹੁੰਦਾ ਹੈ। ਹਾਲਾਂਕਿ  ਉਹ ਸ਼ਰੀਰਕ  ਤੌਰ ’ਤੇ ਬੀਮਾਰ ਨਹੀਂ ਹੁੰਦੀਆਂ, ਫਿਰ ਵੀ ਉਹ ਬੇਚੈਨ ਮਹਿਸੂਸ ਕਰਦੀਆਂ ਹਨ।  ਇਸ ਨੂੰ ਆਮ ਤੌਰ ’ਤੇ ਮਾਰਨਿੰਗ ਸਿਕਨੈੱਸ ਕਿਹਾ ਜਾਂਦਾ ਹੈ ਪਰ ਅਜਿਹਾ ਦਿਨ ਦੇ ਕਿਸੇ ਵੀ ਸਮੇਂ ’ਚ ਹੋ ਸਕਦਾ ਹੈ। ਅਜਿਹਾ ਆਮ ਤੌਰ ’ਤੇ ਲਗਭਗ ਛੇ ਮਹੀਨਿਆਂ ’ਚ ਸ਼ੁਰੂ ਹੁੰਦਾ ਹੈ ਪਰ ਕਈ ਔਰਤਾਂ ਇਸ ਨੂੰ ਚਾਰ ਹਫਤਿਆਂ ’ਚ ਵੀ ਮਹਿਸੂਸ ਕਰ ਸਕਦੀਆਂ ਹਨ।
 
ਥਕਾਵਟ ਮਹਿਸੂਸ ਕਰਨਾ
ਗਰਭ ਅਵਸਥਾ ਵਾਲੇ ਹਾਰਮੋਨਸ ਵੀ ਇਸ ਸਮੱਸਿਆ ਦਾ ਕਾਰਨ ਬਣਦੇ ਹਨ। ਕਿਉਂਕਿ  ਤੁਹਾਡਾ ਸ਼ਰੀਰ ਇਨ੍ਹਾਂ ਦਾ ਨਿਰਮਾਣ ਸ਼ੁਰੂ ਕਰਦਾ ਹੈ, ਇਸ ਲਈ ਤੁਸੀਂ  ਥੱਕੇ  ਹੋਏ  ਅਪਸੈੱਟ ਅਤੇ ਭਾਵੁਕ  ਮਹਿਸੂਸ  ਕਰ ਸਕਦੇ ਹੋ। ਹਾਲਾਂਕਿ ਬੀਮਾਰ ਮਹਿਸੂਸ ਕੀਤੇ ਜਾਣ ਕਾਰਨ ਕੁਝ ਔਰਤਾਂ ’ਤੇ ਇਸ ਦਾ ਪ੍ਰਭਾਵ ਨਹੀਂ ਪੈਂਦਾ ਪਰ ਕਈ ਔਰਤਾਂ ਪਹਿਲੇ ਅਤੇ ਤੀਜੇ ਮਹੀਨੇ ’ਚ ਬਿਲਕੁਲ ਥੱਕੀਆਂ ਹੋਈਆਂ ਮਹਿਸੂਸ ਕਰਦੀਆਂ ਹਨ।

ਸਪਾਟਸ ਦਾ ਉੱਭਰਨਾ
ਇਹ ਗਰਭਵਤੀ ਔਰਤਾਂ ਨੂੰ ਜ਼ਿਆਦਾ ਡਰਾਉਣ ਵਾਲੀ ਸਥਿਤੀ ਹੈ ਪਰ ਇਹ ਆਮ ਨਹੀਂ ਹੈ। ਜ਼ਿਆਦਾਤਰ ਔਰਤਾਂ ਜਦੋਂ ਛੇ ਹਫਤੇ ਦੀਆਂ ਗਰਭਵਤੀ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਸਪਾਟ ਨਜ਼ਰ ਆਉਣ ਲੱਗਦੇ ਹਨ, ਜਿਨ੍ਹਾਂ ਦਾ ਰੰਗ ਗੁਲਾਬੀ  ਭੂਰਾ ਹੁੰਦਾ ਹੈ।  ਮਾਹਿਰਾਂ ਅਨੁਸਾਰ  ਡਾਕਟਰਾਂ ਨੂੰ ਅਸਲ ’ਚ ਨਹੀਂ ਪਤਾ ਕਿ ਅਜਿਹਾ ਕਿਉਂ ਹੁੰਦਾ ਹੈ ਪਰ ਕਿਹਾ ਜਾਂਦਾ ਹੈ ਕਿ ਇਸ ਦਾ ਸੰਬੰਧ ਗਰਭਪਾਤ ਦੇ ਵਿਕਾਸ ਨਾਲ ਹੈ। ਜੇਕਰ ਤੁਹਾਨੂੰ ਜ਼ਿਆਦਾ ਖੂਨ ਵਗਣਾ  ਆਦਿ ਮਹਿਸੂਸ ਹੋਵੇ ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।

ਸੁੱਜੀਆਂ ਹੋਈਆਂ ਜਾਂ ਨਰਮ ਛਾਤੀਆਂ
ਮਾਹਵਾਰੀ ਚੱਕਰ ਦੌਰਾਨ ਜ਼ਿਆਦਾਤਰ ਔਰਤਾਂ ਨੂੰ ਆਪਣੀ ਛਾਤੀ ਜ਼ਿਆਦਾਤਰ ਸੰਵੇਦਨਸ਼ੀਲ ਮਹਿਸੂਸ ਹੁੰਦੀ ਹੈ ਅਤੇ ਇਹ ਸਥਿਤੀ ਗਰਭ ਅਵਸਥਾ ਦੀ ਸ਼ੁਰੂਆਤੀ ਅਵਸਥਾ ’ਚ ਹੋਰ ਬਦਤਰ ਹੋ ਸਕਦੀ ਹੈ। ਔਰਤਾਂ ਗਰਭ ਅਵਸਥਾ ਦੇ ਛੇਵੇਂ ਮਹੀਨੇ ’ਚ ਇਸ ਨੂੰ ਨੋਟਿਸ ਕਰਨਾ ਸ਼ੁਰੂ ਕਰਦੀਆਂ ਹਨ ਅਤੇ ਇਹ ਪਹਿਲੀ ਪੂਰੀ ਤਿਮਾਹੀ ਦੌਰਾਨ ਰਹਿ ਸਕਦੀਆਂ ਹਨ। ਕੁਝ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੀ ਬ੍ਰੈਸਟ ਵੱਡੀ ਦਿਸਦੀ ਹੈ ਅਤੇ ਚਮੜੀ ਹੇਠਾਂ ਉਨ੍ਹਾਂ ਦੀਆਂ ਨਾੜੀਆਂ ਸਪੱਸ਼ਟ ਦਿਸਣ ਲਗਦੀਆਂ ਹਨ।

ਲਗਾਤਾਰ ਪਿਸ਼ਾਬ ਕਰਨ ਦੀ ਜ਼ਰੂਰਤ
ਜ਼ਿਆਦਾਤਰ ਔਰਤਾਂ ਜਦੋਂ ਗਰਭ ਅਵਸਥਾ ਦੇ ਛੇਵੇਂ ਹਫਤੇ ’ਚ ਹੁੰਦੀਆਂ ਹਨ,  ਤਾਂ ਉਨ੍ਹਾਂ ਨੂੰ ਲਗਾਤਾਰ ਪਿਸ਼ਾਬ ਕਰਨ ਦੀ ਇੱਛਾ ਮਹਿਸੂਸ ਹੁੰਦੀ ਹੈ। ਗਰਭ ਅਵਸਥਾ ’ਚ ਹਾਰਮੋਨਸ ਅਤੇ ਤੁਹਾਡੇ ਸਿਸਟਮ ’ਚ ਮੌਜੂਦ ਵਾਧੂ  ਖੂਨ ਹੋਣ ਦਾ ਅਰਥ ਹੈ ਕਿ ਤੁਹਾਡੇ ਗੁਰਦੇ ਹਰ ਚੀਜ਼ ਨੂੰ ਕਿਰਿਆਸ਼ੀਲ ਰੱਖਣ ਲਈ  ਵਾਧੂ ਮਿਹਨਤ ਕਰ ਰਹੇ ਹਨ। ਹਾਲਾਂਕਿ ਇਸ ’ਚ ਚਿੰਤਾ ਕਰਨ ਦਾ ਕੋਈ ਗੱਲ ਨਹੀਂ ਹੈ ਅਤੇ ਇਹ ਬਿਲਕੁਲ ਆਮ ਸਥਿਤੀ ਹੈ ਪਰ ਜੇ  ਪਿਸ਼ਾਬ ਕਰਦੇ ਸਮੇਂ ਜਲਨ ਮਹਿਸੂਸ  ਹੋਵੇ ਜਾਂ ਦਰਦ ਹੋਵੇ ਤਾਂ ਤੁਹਾਨੂੰ ਆਪਣੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। 


author

Tarsem Singh

Content Editor

Related News