ਮੋਟਾਪੇ ਨੂੰ ਨਾ ਕਰੋ ਨਜ਼ਰਅੰਦਾਜ਼, ਇਹ ਹੈ ਗੰਭੀਰ ਖਤਰਾ !
Sunday, Jan 03, 2016 - 10:38 AM (IST)

ਨਵੀਂ ਦਿੱਲੀ (ਅਨਸ)-ਮੋਟਾਪਾ ਇਨ੍ਹੀਂ ਦਿਨੀਂ ਨਵੀਂ ਮਹਾਮਾਰੀ ਬਣ ਰਿਹਾ ਹੈ। ਆਮ ਤੌਰ ''ਤੇ ਲੋਕ ਮੋਟਾਪੇ ਦਾ ਮਾਪ ਬੀ. ਐੱਮ. ਆਈ. ਤੋਂ ਲੈਂਦੇ ਹਨ ਪਰ ਸਿਰਫ ਕੱਦ ਅਤੇ ਵਜ਼ਨ ਨਾਲ ਮੋਟਾਪੇ ਦਾ ਸਹੀ ਮਾਪ ਨਹੀਂ ਲਿਆ ਜਾ ਸਕਦਾ। ਮੋਟਾਪਾ ਮਾਪਣ ਦਾ ਸਹੀ ਅਤੇ ਨਵਾਂ ਤਰੀਕਾ ਹੈ ਬਾਡੀ ਫੈਟ ਦਾ ਮਾਪ, ਜੋ ਖਾਸ ਕਰਕੇ ਪੇਟ ਅਤੇ ਕਮਰ ਦੇ ਦੁਆਲੇ ਹੁੰਦਾ ਹੈ। ਪੁਰਸ਼ ਜਿਨ੍ਹਾਂ ਦੇ ਪੇਟ ਦਾ ਘੇਰਾ 90 ਸੈਂਟੀਮੀਟਰ ਅਤੇ ਮਹਿਲਾਵਾਂ ਜਿਨ੍ਹਾਂ ਦੇ ਪੇਟ ਦਾ ਘੇਰਾ 80 ਸੈਂਟੀਮੀਟਰ ਤੋਂ ਵੱਧ ਹੁੰਦਾ ਹੈ, ਨੂੰ ਪੇਟ ਦਾ ਮੋਟਾਪਾ ਹੁੰਦਾ ਹੈ, ਜੋ ਭਵਿੱਖ ''ਚ ਦਿਲ ਦੇ ਦੌਰੇ ਅਤੇ ਡਾਇਬਿਟੀਜ਼ ਦਾ ਕਾਰਨ ਬਣ ਸਕਦਾ ਹੈ। ਮੋਟਾਪਾ ਕਈ ਪ੍ਰਕਾਰ ਦੀਆਂ ਗੰਭੀਰ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਜ਼ਰੂਰੀ ਨਹੀਂ ਕਿ ਮੋਟਾਪਾ ਜ਼ਿਆਦਾ ਫੈਟ ਵਾਲੀਆਂ ਚੀਜ਼ਾ ਖਾਣ ਨਾਲ ਹੀ ਹੁੰਦਾ ਹੈ। ਸਗੋਂ ਇਹ ਹੋਰ ਵੀ ਕਈ ਕਾਰਨਾਂ ਕਰਕੇ ਹੁੰਦਾ ਹੈ। ਮੋਟਾਪਾ ਨੂੰ ਨਜ਼ਰਅੰਦਾਜ਼ ਕਰਨਾ ਇਕ ਗੰਭੀਰ ਬਿਮਾਰੀ ਨੂੰ ਸੱਦਾ ਦੇਣਾ ਹੈ।