ਕੇਲਾ ਹੀ ਨਹੀਂ, ਇਸ ਦਾ ਛਿਲਕਾ ਵੀ ਹੈ ਫਾਇਦੇਮੰਦ

Sunday, Apr 08, 2018 - 09:23 AM (IST)

ਕੇਲਾ ਹੀ ਨਹੀਂ, ਇਸ ਦਾ ਛਿਲਕਾ ਵੀ ਹੈ ਫਾਇਦੇਮੰਦ

ਨਵੀਂ ਦਿੱਲੀ— ਕੇਲਾ ਇਕ ਅਜਿਹਾ ਫਲ ਹੈ ਜੋ ਹਰ ਮੌਸਮ 'ਚ ਮਿਲਦਾ ਹੈ। ਕਈ ਲੋਕਾਂ ਨੂੰ ਇਹ ਫਲ ਕਾਫੀ ਪਸੰਦ ਹੁੰਦਾ ਹੈ। ਇਸ 'ਚ ਵਿਟਾਮਿਨ, ਮਿਨਰਲਸ ਅਤੇ ਪ੍ਰੋਟੀਨ ਹੁੰਦੇ ਹਨ। ਜੋ ਭਾਰ ਘਟਾਉਣ ਅਤੇ ਵਧਾਉਣ ਦੋਹਾਂ 'ਚ ਹੀ ਫਾਇਦੇਮੰਦ ਹੁੰਦੇ ਹਨ। ਕੇਲਾ ਖਾਣ ਤੋਂ ਬਾਅਦ ਇਸ ਦੇ ਛਿਲਕੇ ਨੂੰ ਸੁੱਟ ਦਿੱਤਾ ਜਾਂਦਾ ਹੈ ਪਰ ਇਸ ਦੇ ਛਿਲਕੇ 'ਚ ਵੀ ਕਈ ਗੁਣ ਲੁੱਕੇ ਹੋਏ ਹਨ। ਇਸ ਦੇ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹਨ। ਇਹ ਚਮੜੀ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ
ਚਮੜੀ ਦੇ ਲਈ
1. ਗਰਮੀਆਂ 'ਚ ਅਕਸਰ ਚਿਹਰੇ 'ਤੇ ਦਾਗ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਚਮੜੀ 'ਤੇ ਕੇਲੇ ਦਾ ਛਿਲਕਾ ਇਸਤੇਮਾਲ ਕਰੋ।
2. ਜ਼ਿਆਦਾ ਟਾਇਟ ਕੱਪੜੇ ਪਾਉਣ ਨਾਲ ਸਰੀਰ 'ਤੇ ਰੈਸ਼ਜ ਹੋ ਜਾਂਦੇ ਹਨ। ਇਸ ਨੂੰ ਦੂਰ ਕਰਨ ਦੇ ਲਈ ਕੇਲੇ ਦੇ ਛਿਲਕੇ ਨੂੰ ਰੈਸ਼ਜ ਤੇ ਰਗੜੋ। ਇਸ ਨਾਲ ਕਾਫੀ ਲਾਭ ਹੋਵੇਗਾ।
3. ਦੰਦਾਂ ਦਾ ਪੀਲਾਪਨ ਦੂਰ ਕਰਨ ਦੇ ਲਈ ਦੰਦਾਂ 'ਤੇ ਕੇਲੇ ਦੇ ਛਿਲਕੇ ਦਾ ਅੰਦਰ ਵਾਲਾ ਹਿੱਸਾ ਰਗੜੋ। ਇਸ ਨਾਲ ਦੰਦ ਸਾਫ ਹੋਣਗੇ ਅਤੇ ਉਨ੍ਹਾਂ 'ਚ ਚਮਕ ਆਵੇਗੀ।
ਹੋਰਾਂ ਕੰਮਾਂ ਲਈ ਇਸਤੇਮਾਲ
1. ਜੁੱਤੇ ਪਾਲਿਸ਼ ਖਤਮ ਹੋ ਜਾਵੇ ਤਾਂ ਜੁੱਤਿਆਂ ਨੂੰ ਚਮਕਾਉਣ ਲਈ ਉਸ 'ਤੇ ਕੇਲੇ ਦਾ ਛਿਲਕਾ ਰਗੜੋ ਅਤੇ ਫਿਰ ਇਸ ਨੂੰ ਕੱਪੜੇ ਨਾਲ ਸਾਫ ਕਰ ਲਓ। ਇਸ ਨਾਲ ਮਿੰਟਾਂ 'ਚ ਜੁੱਤੇ ਚਮਕ ਜਾਣਗੇ।
2. ਘਰ ਦਾ ਕੰਮ ਕਰਦੇ ਹੋਏ ਅਕਸਰ ਔਰਤਾਂ ਦੀਆਂ ਉਂਗਲਾ ਦਾ ਆਲੇ ਦੁਆਲੇ ਦਾ ਮਾਸ ਛਿੱਲ ਜਾਂਦਾ ਹੈ। ਜੋ ਕਾਫੀ ਦਰਦ ਦਿੰਦਾ ਹੈ। ਇਸ ਲਈ ਕੇਲੇ ਦੇ ਛਿਲਕੇ ਨੂੰ ਉਸ ਥਾਂ 'ਤੇ ਟੇਪ ਦੀ ਮਦਦ ਨਾਲ ਲਗਾਕੇ ਛੱਡ ਦਿਓ। ਇਸ ਨਾਲ ਕਾਫੀ ਆਰਾਮ ਮਿਲਦਾ ਹੈ। ਛਿੱਲਿਆ ਹੋਇਆ ਮਾਸ ਵੀ ਠੀਕ ਹੋ ਜਾਂਦਾ ਹੈ।
3. ਧੂਲ ਮਿੱਟੀ ਦੀ ਵਜ੍ਹਾ ਨਾਲ ਘਰ ਦੇ ਪੌਦਿਆਂ ਦੇ ਪੱਤੇ ਗੰਦੇ ਹੋ ਜਾਂਦੇ ਹਨ । ਜੋ ਪਾਣੀ ਦੇ ਨਾਲ ਵੀ ਸਾਫ ਨਹੀਂ ਹੁੰਦੇ। ਇਸ ਲਈ ਛਿਲਕਿਆਂ ਨੂੰ ਪੱਤਿਆਂ 'ਤੇ ਰਗੜਣ ਨਾਲ ਉਨ੍ਹਾਂ ਦੀ ਚਮਕ ਵਾਪਿਸ ਆ ਜਾਵੇਗੀ।
4. ਜਿਨ੍ਹਾਂ ਲੋਕਾਂ ਨੂੰ ਗਾਰਡਨਿੰਗ ਦਾ ਕਾਫੀ ਸ਼ੋਂਕ ਹੁੰਦਾ ਹੈ। ਉਹ ਕੇਲੇ ਦੇ ਛਿਲਕੇ ਨੂੰ ਖਾਦ ਦੇ ਰੂਪ 'ਚ ਵਰਤ ਸਕਦੇ ਹਨ।
5. ਇਸ ਤੋਂ ਇਲਾਵਾ ਇਨ੍ਹਾਂ ਛਿਲਕਿਆਂ ਦਾ ਇਸਤੇਮਾਲ ਸੁਆਦੀ ਵਿਅੰਜਨ ਬÎਣਾਉਣ 'ਚ ਵੀ ਕੀਤਾ ਜਾ ਸਕਦਾ ਹੈ।


Related News