ਗਰਭ ਅਵਸਥਾ ਦੌਰਾਨ ਕਿੰਨਾ ਭਾਰ ਵਧਣਾ ਹੈ ਨਾਰਮਲ

07/14/2019 9:39:17 AM

ਵਾਸ਼ਿੰਗਟਨ(ਬਿਊਰੋ)- ਗਰਭ ਅਵਸਥਾ ਦੌਰਾਨ ਗਰਭਵਤੀ ਔਰਤਾਂ ਨੂੰ ਸੰਤੁਲਿਤ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਸ ਦੀ ਅਤੇ ਹੋਣ ਵਾਲੇ ਬੱਚੇ ਦੀ ਸਿਹਤ ਚੰਗੀ ਬਣੀ ਰਹੇ ਪਰ ਜ਼ਿਆਦਾਤਰ ਲੋਕ ਗਰਭਵਤੀ ਔਰਤ ਨੂੰ ਇਹੋ ਕਹਿੰਦੇ ਸੁਣੇ ਜਾਂਦੇ ਹਨ ਕਿ ਉਸ ਨੂੰ 2 ਲੋਕਾਂ ਦਾ ਖਾਣਾ ਖਾਣਾ ਚਾਹੀਦਾ ਹੈ ਤਾਂ ਜੋ ਹੋਣ ਵਾਲੇ ਬੱਚੇ ਨੂੰ ਜ਼ਰੂਰੀ ਪੋਸ਼ਕ ਤੱਤ ਅਤੇ ਕੈਲੋਰੀਜ਼ ਮਿਲ ਸਕੇ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 2 ਲੋਕਾਂ ਦੇ ਖਾਣ ਵਾਲੀ ਗੱਲ ’ਚ ਕਿਸੇ ਤਰ੍ਹਾਂ ਦੀ ਸੱਚਾਈ ਨਹੀਂ ਹੈ।

ਮੌਜੂਦ ਖੁਰਾਕ ’ਚ 300 ਕੈਲੋਰੀ ਸ਼ਾਮਲ ਕਰਨ ਦੀ ਲੋੜ

ਹਕੀਕਤ ਇਹ ਹੈ ਕਿ ਗਰਭ ਅਵਸਥਾ ਦੌਰਾਨ ਇਕ ਔਰਤ ਨੂੰ ਹਰੇਕ ਦਿਨ ਆਪਣੀ ਮੌਜੂਦਾ ਡਾਈਟ ’ਚ ਸਿਰਫ 300 ਕੈਲੋਰੀਜ਼ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਗਰਭ ਅਵਸਥਾ ਦੌਰਾਨ ਉਸ ਦਾ ਸਹੀ ਭਾਰ ਬਣਿਆ ਰਹੇ। ਉਂਝ ਗਰਭਵਤੀ ਮਹਿਲਾ ਨੂੰ ਆਪਣੀ ਗਾਇਨੀਕਾਲੋਜਿਸਟ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਵੇਟ ਗੇਨ (ਭਾਰ ਵਧਣਾ) ਕਰਨਾ ਜ਼ਰੂਰੀ ਹੈ ਪਰ ਕੁਝ ਸਟੈਟਿਕਸ ਹਨ, ਜਿਸ ਦੇ ਜ਼ਰੀਏ ਤੁਸੀਂ ਖੁਦ ਵੀ ਇਸ ਗੱਲ ਨੂੰ ਸਮਝ ਸਕਦੇ ਹੋ।

ਪਹਿਲੀ ਤਿਮਾਹੀ ’ਚ ਵਧਾਉਣਾ ਚਾਹੀਦਾ ਹੈ 1 ਤੋਂ 2 ਕਿਲੋ ਭਾਰ

ਆਮ ਤੌਰ ’ਤੇ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਮਤਲਬ 1 ਤੋਂ 3 ਮਹੀਨਿਆਂ ਦੌਰਾਨ ਗਰਭਵਤੀ ਔਰਤ ਨੂੰ 1 ਤੋਂ 2 ਕਿਲੋ ਭਾਰ ਵਧਾਉਣਾ ਚਾਹੀਦਾ ਹੈ ਅਤੇ ਇਸੇ ਹਿਸਾਬ ਨਾਲ ਗਰਭ ਅਵਸਥਾ ਦੇ ਬਾਕੀ ਬਚੇ ਸਮੇਂ ਹਰ 2 ਹਫਤਿਆਂ ’ਚ ਤਕਰੀਬਨ 1 ਕਿਲੋ ਭਾਰ ਵਧਾਉਣਾ ਚਾਹੀਦਾ ਹੈ। ਕੁਝ ਔਰਤਾਂ ਲਈ ਤਾਂ ਹਰ ਹਫਤੇ ਅੱਧਾ ਕਿਲੋ ਤੋਂ ਘੱਟ ਭਾਰ ਵਧਾਉਣਾ ਵੀ ਕਾਫੀ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਜੌੜੇ ਬੱਚਿਆਂ ਦੀ ਮਾਂ ਬਣਨ ਵਾਲੇ ਹੋ ਤਾਂ 15 ਤੋਂ 18 ਕਿਲੋ ਭਾਰ ਵਧਾਉਣਾ ਤੁਹਾਡੇ ਲਈ ਸਹੀ ਰਹੇਗਾ, ਜਿਸ ਦਾ ਮਤਲਬ ਹੈ ਪਹਿਲੇ ਟਰਾਈਮੈਸਟਰ ਦੇ ਯੂਜ਼ੁਅਲ ਭਾਰ ਵਧਾਉਣ ਤੋਂ ਬਾਅਦ ਹਰ ਹਫਤੇ ਤਕਰੀਬਨ 1 ਕਿਲੋ ਭਾਰ ਵਧਾਉਣਾ।

ਲਗਾਤਾਰ ਚੈੱਕ ਕਰਦੇ ਰਹੋ ਆਪਣਾ ਗਰਭ ਅਵਸਥਾ ਦੌਰਾਨ ਭਾਰ

ਗਰਭ ਅਵਸਥਾ ਦੌਰਾਨ ਗਰਭਵਤੀ ਔਰਤ ਨੂੰ ਲਗਾਤਾਰ ਆਪਣਾ ਭਾਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਬਹੁਤ ਜ਼ਿਆਦਾ ਭਾਰ ਬੱਚੇ ਦੇ ਭਾਰ ’ਤੇ ਮਾੜਾ ਅਸਰ ਪਾ ਸਕਦਾ ਹੈ। ਜੇਕਰ ਗਰਭ ਧਾਰਨ ਕਰਨ ਵੇਲੇ ਤੁਸੀਂ ਓਵਰਵੇਟ ਸੀ ਤਾਂ ਹੋ ਸਕਦਾ ਹੈ ਕਿ ਤੁਹਾਡੀ ਡਾਕਟਰ ਤੁਹਾਨੂੰ ਸਖਤ ਡਾਈਟ ’ਤੇ ਰੱਖੇ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਲੋੜ ਨਾਲੋਂ ਜ਼ਿਆਦਾ ਜਾਂ ਅਨਹੈਲਦੀ ਵੇਟ ਗੇਨ ਨਾ ਕਰ ਲਵੋ।


manju bala

Content Editor

Related News