ਵੱਡੀ ਖੁਸ਼ਖਬਰੀ : ਹੁਣ ਟੀਬੀ ਤੋਂ ਹਾਰਨ ਦੀ ਲੋੜ ਨਹੀਂ! ਦਵਾਈ ਦੇ ਨਾਲ ''ਥਾਲੀ'' ਬਚਾਏਗੀ ਮਰੀਜ਼ ਦੀ ਜਾਨ

Wednesday, May 06, 2026 - 09:31 AM (IST)

ਵੱਡੀ ਖੁਸ਼ਖਬਰੀ : ਹੁਣ ਟੀਬੀ ਤੋਂ ਹਾਰਨ ਦੀ ਲੋੜ ਨਹੀਂ! ਦਵਾਈ ਦੇ ਨਾਲ ''ਥਾਲੀ'' ਬਚਾਏਗੀ ਮਰੀਜ਼ ਦੀ ਜਾਨ

ਹੈਲਥ ਡੈਸਕ - ਮਾਹਿਰਾਂ ਦਾ ਮੰਨਣਾ ਹੈ ਕਿ ਸਹੀ ਖਾਨਪਾਨ ਨਾਲ ਟੀਬੀ (ਟਿਊਬਰਕਿਊਲੋਸਿਸ) ਵਿਰੁੱਧ ਜੰਗ ਆਸਾਨ ਹੋ ਸਕਦੀ ਹੈ। ਇਕ ਅਧਿਐਨ 'ਚ ਪਾਇਆ ਗਿਆ ਹੈ ਕਿ 94 ਫੀਸਦੀ ਮਾਮਲਿਆਂ 'ਚ ਭੋਜਨ ਸਹਾਇਤਾ ਪੀੜਤਾਂ ਦੀ ਸਿਹਤ ਨੂੰ ਸੁਧਾਰਨ 'ਚ ਇਕ ਬਹੁਤ ਹੀ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਅਧਿਐਨ ਗਲੋਬਲ ਹੈਲਥ 'ਚ ਪ੍ਰਕਾਸ਼ਿਤ ਹੋਇਆ ਹੈ।

ਕੁਪੋਸ਼ਣ ਹੈ ਸਭ ਤੋਂ ਵੱਡਾ ਕਾਰਨ
ਖੋਜਕਰਤਾਵਾਂ ਅਨੁਸਾਰ, ਕੁਪੋਸ਼ਣ ਹੀ ਟੀਬੀ ਦਾ ਸਭ ਤੋਂ ਵੱਡਾ ਕਾਰਨ ਹੈ। ਪੌਸ਼ਟਿਕ ਭੋਜਨ ਦੀ ਕਮੀ ਕਾਰਨ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ, ਜਿਸ ਨਾਲ ਇਹ ਬਿਮਾਰੀ ਜਾਨਲੇਵਾ ਬਣ ਜਾਂਦੀ ਹੈ। ਖੋਜਕਰਤਾਵਾਂ ਅਨੁਸਾਰ, ਭਾਰਤ 'ਚ ਅਜੇ ਵੀ ਜਾਗਰੂਕਤਾ ਦੀ ਕਮੀ ਹੈ। ਜੇਕਰ ਟੀਬੀ ਦੇ ਮਰੀਜ਼ਾਂ ਨੂੰ ਪੌਸ਼ਟਿਕ ਭੋਜਨ ਮਿਲੇ, ਤਾਂ ਭਾਰਤ 'ਚ ਹਰ ਸਾਲ ਲਗਭਗ ਸਵਾ ਲੱਖ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।

ਭੋਜਨ ਹੀ ਹੈ ਅਸਰਦਾਰ 'ਟੀਕਾ'
ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਟੀਬੀ ਲਈ ਨਵੇਂ ਪ੍ਰਭਾਵਸ਼ਾਲੀ ਟੀਕੇ ਦਾ ਇੰਤਜ਼ਾਰ ਹੋ ਰਿਹਾ ਹੈ, ਉਦੋਂ ਤੱਕ ਭੋਜਨ ਹੀ ਉਹ ਟੀਕਾ ਹੈ ਜੋ ਸਾਡੇ ਕੋਲ ਪਹਿਲਾਂ ਹੀ ਮੌਜੂਦ ਹੈ। ਜ਼ਿਕਰਯੋਗ ਹੈ ਕਿ ਪਿਛਲੇ 100 ਸਾਲਾਂ 'ਚ ਬਾਲਗਾਂ ਲਈ ਕੋਈ ਨਵਾਂ ਪ੍ਰਭਾਵਸ਼ਾਲੀ ਟੀਕਾ ਵਿਕਸਤ ਨਹੀਂ ਹੋ ਸਕਿਆ ਹੈ। ਟੀਬੀ ਅੱਜ ਵੀ ਦੁਨੀਆ ਦੀ ਸਭ ਤੋਂ ਘਾਤਕ ਸੰਕ੍ਰਾਮਕ ਬਿਮਾਰੀ ਹੈ, ਜਿਸ ਨਾਲ ਹਰ ਸਾਲ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੁੰਦੀ ਹੈ।

ਨਵੇਂ ਮਾਮਲਿਆਂ 'ਚ ਆਈ ਕਮੀ
ਅਗਸਤ 2023 ਦੀ ਇਕ ਰਿਪੋਰਟ ਅਨੁਸਾਰ, ਪ੍ਰੋਟੀਨ ਅਤੇ ਮਲਟੀਵਿਟਾਮਿਨ ਨਾਲ ਭਰਪੂਰ ਖੁਰਾਕ ਨੇ ਭਾਰਤ 'ਚ ਟੀਬੀ ਦੇ ਨਵੇਂ ਮਾਮਲਿਆਂ ਨੂੰ ਲਗਭਗ ਅੱਧਾ ਕਰ ਦਿੱਤਾ ਹੈ। ਮਾਹਿਰਾਂ ਅਨੁਸਾਰ ਪ੍ਰਭਾਵਿਤ ਪਰਿਵਾਰਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਟੀਬੀ ਨੂੰ ਖਤਮ ਕਰਨ ਵੱਲ ਸਭ ਤੋਂ ਪ੍ਰਭਾਵਸ਼ਾਲੀ ਕਦਮ ਹੋ ਸਕਦਾ ਹੈ।


author

Sunaina

Content Editor

Related News