ਜਾਣੋ ਫਿੱਟ ਰਹਿਣ ਲਈ ਰੋਜ਼ਾਨਾ ਕਿਸ ਸਮੇਂ ਤੇ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ

04/27/2023 5:38:28 PM

ਜਲੰਧਰ- ਰੋਟੀ ਭਾਰਤੀ ਭੋਜਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ, ਜਿਸ ਤੋਂ ਬਿਨਾਂ ਭਾਰਤੀ ਭੋਜਨ ਪੂਰਾ ਨਹੀਂ ਹੁੰਦਾ। ਇਹ ਭਾਰਤੀ ਰੋਟੀਆਂ ਕਈ ਤਰੀਕਿਆਂ ਨਾਲ ਬਣੀਆਂ ਹੁੰਦੀਆਂ ਹਨ, ਕੁਝ ਫੁਲਕਾ ਬਣਾਉਂਦੇ ਹਨ, ਕੁਝ ਰੋਟੀਆਂ ਬਣਾਉਂਦੇ ਹਨ, ਕੁਝ ਪਰੋਂਠੇ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਤਵਾ ਜਾਂ ਤੰਦੂਰੀ ਰੋਟੀ ਬਣਾਉਂਦੇ ਹਨ। ਪਰ ਹਮੇਸ਼ਾ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਬਣਿਆ ਰਹਿੰਦਾ ਹੈ ਕਿ ਸਾਨੂੰ ਕਿੰਨੀ ਰੋਟੀਆਂ ਖਾਣੀਆਂ ਚਾਹੀਦੀਆਂ ਹਨ, ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਇਕ ਦਿਨ ਵਿੱਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਹਦਵਾਣਾ ਖਾਣ ਮਗਰੋਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ

ਜਾਣੋ ਇੱਕ ਦਿਨ ਵਿੱਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ

ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਔਰਤਾਂ ਨੂੰ ਆਪਣੇ ਡਾਈਟ ਪਲਾਨ ਦੇ ਮੁਤਾਬਕ 1400 ਕੈਲੋਰੀ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ 'ਚ ਉਹ ਸਵੇਰੇ ਦੋ ਰੋਟੀਆਂ ਅਤੇ ਸ਼ਾਮ ਨੂੰ ਦੋ ਰੋਟੀਆਂ ਖਾ ਸਕਦੀਆਂ ਹਨ। ਇਸ ਦੇ ਨਾਲ ਹੀ ਮਰਦਾਂ ਨੂੰ ਭਾਰ ਘਟਾਉਣ ਲਈ ਦਿਨ ਵਿਚ 1700 ਕੈਲੋਰੀਜ਼ ਦੀ ਖਪਤ ਕਰਨੀ ਪੈਂਦੀ ਹੈ, ਜਿਸ ਵਿਚ ਉਹ ਲੰਚ ਅਤੇ ਡਿਨਰ ਵਿਚ ਤਿੰਨ ਰੋਟੀਆਂ ਖਾ ਸਕਦੇ ਹਨ।

ਰਾਤ ਨੂੰ ਰੋਟੀ ਖਾਣ ਤੋਂ ਬਾਅਦ ਕਰੋ ਇਹ ਕੰਮ

ਜੇਕਰ ਤੁਸੀਂ ਰਾਤ ਨੂੰ ਰੋਟੀ ਖਾ ਰਹੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੇ ਬਾਅਦ ਥੋੜ੍ਹਾ ਤੁਰੋ, ਤਾਂ ਜੋ ਇਹ ਚੰਗੀ ਤਰ੍ਹਾਂ ਹਜ਼ਮ ਹੋ ਜਾਵੇ, ਕਿਉਂਕਿ ਰਾਤ ਨੂੰ ਰੋਟੀ ਨੂੰ ਪਚਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਇਸੇ ਤਰ੍ਹਾਂ ਦਿਨ ਵਿਚ ਰੋਟੀ ਖਾਣ ਤੋਂ ਬਾਅਦ ਕਦੇ ਵੀ ਇਕਦਮ ਲੇਟ ਨਾ ਜਾਓ, ਘੱਟੋ-ਘੱਟ ਅੱਧੇ ਘੰਟੇ ਬਾਅਦ ਹੀ ਆਰਾਮ ਕਰੋ।

ਇਹ ਵੀ ਪੜ੍ਹੋ : ਕੀ ਤੁਸੀਂ ਵੀ ਖਾਂਦੇ ਹੋ ਜ਼ਰੂਰਤ ਤੋਂ ਜ਼ਿਆਦਾ ਫਲ, ਜਾਣੋ ਇਸ ਦੇ ਨੁਕਸਾਨ ਤੇ ਪੂਰੇ ਦਿਨ 'ਚ ਸੇਵਨ ਦੀ ਸਹੀ ਮਾਤਰਾ ਬਾਰੇ

ਕਣਕ ਦੀ ਬਜਾਏ ਇਸ ਆਟੇ ਦੀ ਬਣੀ ਰੋਟੀ ਖਾਓ

ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਣਕ ਦੇ ਆਟੇ ਦੀ ਰੋਟੀ ਦੀ ਬਜਾਏ ਜਵਾਰ, ਬਾਜਰਾ ਜਾਂ ਰਾਗੀ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ। ਇਹ ਗਲੂਟਨ ਫ੍ਰੀ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਤੁਹਾਡਾ ਪੇਟ ਜਲਦੀ ਭਰਦਾ ਹੈ ਅਤੇ ਇਹ ਰੋਟੀਆਂ ਚੰਗੀ ਤਰ੍ਹਾਂ ਪਚ ਵੀ ਜਾਂਦੀਆਂ ਹਨ। ਇਹ ਰੋਟੀਆਂ ਭਾਰ ਘਟਾਉਣ ਵਿੱਚ ਬਹੁਤ ਕਾਰਗਰ ਮੰਨੀਆਂ ਜਾਂਦੀਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News