Health Tips : ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਨਾ ਕਰੋ ਇਹ ਕੰਮ, ਤੁਹਾਡੀ ਸਿਹਤ ਹੋ ਸਕਦੀ ਹੈ ਖ਼ਰਾਬ

Monday, Jul 08, 2024 - 05:25 PM (IST)

Health Tips : ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਨਾ ਕਰੋ ਇਹ ਕੰਮ, ਤੁਹਾਡੀ ਸਿਹਤ ਹੋ ਸਕਦੀ ਹੈ ਖ਼ਰਾਬ

ਜਲੰਧਰ (ਬਿਊਰੋ) - ਲੋਕ ਸਰੀਰ ਨੂੰ ਤੰਦਰੁਸਤ ਰੱਖਣ ਲਈ ਆਪਣੀ ਖੁਰਾਕ ਵਿਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰਦੇ ਹਨ। ਪੌਸ਼ਟਿਕ ਖਾਣੇ ਨੂੰ ਖਾਣ ਤੋਂ ਬਾਅਦ ਇਸ ਨੂੰ ਸਹੀ ਤਰੀਕੇ ਨਾਲ ਪਚਾਉਣਾ ਬਹੁਤ ਜ਼ਰੂਰੀ ਹੈ। ਖਾਣਾ ਖਾਣ ਤੋਂ ਬਾਅਦ ਕਈ ਲੋਕ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ, ਜਿਸ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੇ 'ਚ ਖਾਣਾ ਪਚਾਉਣ 'ਚ ਦਿੱਕਤ ਦੇ ਨਾਲ-ਨਾਲ ਹੋਰ ਬੀਮਾਰੀਆਂ ਹੋ ਜਾਂਦੀਆਂ ਹਨ। ਇਸੇ ਲਈ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....

ਖਾਣਾ ਖਾਣ ਦੇ ਤੁਰੰਤ ਬਾਅਦ ਨਾ ਪੀਓ ਪਾਣੀ
ਪਾਣੀ ਸਰੀਰ ਲਈ ਬਹੁਤ ਜ਼ਰੂਰੀ ਅਤੇ ਫ਼ਾਇਦੇਮੰਦ ਹੁੰਦਾ ਹੈ। ਗਲਤ ਸਮੇਂ ਪਾਣੀ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਢਿੱਡ ’ਚ ਐਨਜ਼ਾਈਮ ਦਾ ਪੱਧਰ ਘੱਟ ਹੁੰਦਾ ਹੈ। ਇਸ ਕਾਰਨ ਢਿੱਡ ’ਚ ਸੋਜ ਅਤੇ ਐਸੀਡਿਟੀ ਦੀ ਸ਼ਿਕਾਇਤ ਹੁੰਦੀ ਹੈ, ਜਿਸ ਨਾਲ ਪਾਚਨ ਤੰਤਰ ਖ਼ਰਾਬ ਹੋ ਜਾਂਦਾ ਹੈ। ਇਸੇ ਲਈ ਭੋਜਨ ਕਰਨ ਤੋਂ 30 ਮਿੰਟ ਬਾਅਦ ਪਾਣੀ ਪੀਣਾ ਸਹੀ ਹੈ। 

PunjabKesari

ਫਲ ਖਾਣ ਤੋਂ ਕਰੋ ਪਰਹੇਜ਼ 
ਕਈ ਲੋਕ ਭੋਜਨ ਤੋਂ ਬਾਅਦ ਫਲ ਖਾਣਾ ਪਸੰਦ ਕਰਦੇ ਹਨ, ਜੋ ਸਹੀ ਨਹੀਂ ਹੈ। ਭੋਜਨ ਤੋਂ ਬਾਅਦ ਫਲ ਖਾਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਪਾਚਨ ਕਿਰਿਆ ਦੇ ਨਾਲ-ਨਾਲ ਖੱਟੀ ਡੱਕਾਰ, ਐਸੀਡਿਟੀ, ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਭਾਰ ਵਧਣ ਦੀ ਸਮੱਸਿਆ ਹੋ ਸਕਦੀ ਹੈ।

ਖਾਣਾ ਖਾਣ ਤੋਂ ਬਾਅਦ ਸੌਂ ਜਾਣਾ
ਢਿੱਡ ਭਰ ਕੇ ਖਾਣ ਤੋਂ ਬਾਅਦ ਕਈ ਲੋਕਾਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਸੌਂ ਜਾਂਦੇ ਹਨ। ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ, ਜਿਸ ਕਾਰਨ ਮੋਟਾਪਾ ਵੱਧਦਾ ਹੈ। ਕਈ ਵਾਰ ਅੰਤੜੀਆਂ ਵਿਚ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਖਾਣਾ ਖਾਣ ਤੋਂ ਘੱਟੋ ਘੱਟ ਦੋ ਘੰਟੇ ਬਾਅਦ ਸੌਣਾ ਚਾਹੀਦਾ ਹੈ।

PunjabKesari

ਭੋਜਨ ਕਰਨ ਤੋਂ ਬਾਅਦ ਤੁਰੰਤ ਸੈਰ ਕਰਨਾ
ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨੀ ਸਿਹਤ ਲਈ ਚੰਗੀ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਤੁਰਨਾ ਸਿਹਤ ਲਈ ਖ਼ਤਰਨਾਕ ਹੈ। ਖਾਣ ਤੋਂ ਬਾਅਦ ਇਕਦਮ ਤੇਜ਼ ਤੁਰਨ ਨਾਲ ਪਾਚਨ 'ਤੇ ਅਸਰ ਪੈਂਦਾ ਹੈ। ਇਸ ਲਈ ਖਾਣ ਤੋਂ ਘੱਟੋ ਘੱਟ ਅੱਧੇ ਘੰਟੇ ਬਾਅਦ ਸੈਰ ਕਰੋ।

ਭੋਜਨ ਤੋਂ ਬਾਅਦ ਨਾ ਪੀਓ ਚਾਹ 
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਭੋਜਨ ਕਰਨ ਤੋਂ ਬਾਅਦ ਚਾਹ ਪੀਣੀ ਪਸੰਦ ਕਰਦੇ ਹਨ। ਭੋਜਨ ਦੇ ਨਾਲ ਚਾਹ ਦਾ ਸੇਵਨ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਚਾਹ ਭੋਜਨ ਦੇ ਪੌਸ਼ਟਿਕ ਤੱਤਾਂ ਨੂੰ ਖ਼ਤਮ ਕਰ ਦਿੰਦਾ ਹੈ। ਇਸੇ ਲਈ ਖਾਣੇ ਤੋਂ ਘੱਟੋ ਘੱਟ ਇਕ ਘੰਟੇ ਬਾਅਦ ਚਾਹ ਪੀਣੀ ਚਾਹੀਦੀ ਹੈ। 

PunjabKesari

ਕਦੇ ਨਾ ਨਹਾਓ
ਜੇਕਰ ਤੁਹਾਡਾ ਕਦੇ ਵੀ ਖਾਣਾ ਖਾਣ ਤੋਂ ਬਾਅਦ ਨਹਾਉਣ ਦਾ ਮਨ ਕਰਦਾ ਹੋਵੇ ਤਾਂ ਅਜਿਹਾ ਕਦੇ ਵੀ ਨਾ ਕਰੋ। ਦਰਅਸਲ, ਖਾਣਾ ਖਾਣ ਤੋਂ ਬਾਅਦ, ਖੂਨ ਪਾਚਣ ਵਿੱਚ ਮਦਦ ਕਰਨ ਲਈ ਢਿੱਡ ਨੂੰ ਘੇਰ ਲੈਂਦਾ ਹੈ। ਇਸ ਦੈਰਾਨ ਜੇਕਰ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਸਰੀਰ ਦਾ ਤਾਪਮਾਨ ਬਦਲ ਜਾਂਦਾ ਹੈ। ਇਸ ਨਾਲ ਸਰੀਰ ਨੂੰ ਕਈ ਬੀਮਾਰੀਆਂ ਹੁੰਦੀਆਂ ਹਨ।


author

rajwinder kaur

Content Editor

Related News