ਗਰਦਨ ਦੀ ਅਕੜਣ ''ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਉਪਾਅ

04/17/2018 10:07:54 AM

ਨਵੀਂ ਦਿੱਲੀ— ਗਰਦਨ ਦਾ ਦਰਦ ਹੋਣ 'ਤੇ ਠੀਕ ਤਰ੍ਹਾਂ ਨਾਲ ਉੱਠਣਾ-ਬੈਠਣਾ ਤਕ ਮੁਸ਼ਕਿਲ ਹੋ ਜਾਂਦਾ ਹੈ। ਇਸ ਦਰਦ ਅਤੇ ਜਕੜਣ ਨਾਲ ਗਰਦਨ ਨੂੰ ਆਸਾਨੀ ਨਾਲ ਘੁੰਮਾ ਪਾਉਣ 'ਚ ਪ੍ਰੇਸ਼ਾਨੀ ਹੁੰਦੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਲਗਾਤਾਰ ਕੰਪਿਊਟਰ 'ਤੇ ਕੰਮ ਕਰਨਾ, ਉੱਚਾ ਸਿਰਹਾਣਾ ਲੈ ਕੇ ਸੌਂਣਾ, ਗਲਤ ਤਰੀਕਿਆਂ ਨਾਲ ਬੈਠਣਾ, ਜ਼ਿਆਦਾ ਦੇਰ ਤਕ ਡ੍ਰਾਈਵਿੰਗ ਕਰਨਾ ਆਦਿ। ਕਈ ਵਾਰ ਤਾਂ ਇਹ ਦਰਦ ਵਧ ਕੇ ਸਰਵਾਈਕਲ 'ਚ ਵੀ ਬਦਲ ਜਾਂਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਪੁਦੀਨੇ ਦਾ ਤੇਲ
ਪੁਦੀਨੇ ਦਾ ਤੇਲ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। ਇਸ 'ਚ ਮੌਜੂਦ ਮੇਨਥਾਲ ਦਰਦ ਤੋਂ ਜਲਦੀ ਆਰਾਮ ਦਿਵਾਉਂਦਾ ਹੈ। ਦਰਦ ਤੋਂ ਛੁਟਕਾਰਾ ਪਾਉਣ ਲਈ ਜੈਤੂਨ ਦੇ ਤੇਲ 'ਚ ਕੁਝ ਬੂੰਦਾਂ ਪੁਦੀਨੇ ਦੇ ਤੇਲ ਦੀਆਂ ਮਿਲਾਓ ਅਤੇ ਇਸ ਨਾਲ ਗਰਦਨ ਦੀ ਮਸਾਜ਼ ਕਰੋ। ਇਸ ਤੋਂ ਇਲਾਵਾ ਇਹ ਮੂੰਹ ਦੀ ਬਦਬੂ ਨੂੰ ਦੂਰ ਕਰਨ ਦੇ ਨਾਲ-ਨਾਲ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਬਹੁਤ ਹੀ ਮਦਦਗਾਰ ਹੁੰਦਾ ਹੈ।
2. ਸੇਂਧਾ ਨਮਕ
ਸੇਂਧਾ ਨਮਕ ਪੇਟ ਨੂੰ ਦਰੁਸਤ ਰੱਖਣ ਦੇ ਨਾਲ-ਨਾਲ ਸੇਰੋਟੋਨਿਨ ਅਤੇ ਮੇਲਾਟੋਨਿਨ ਹਾਰਮੋਨਸ ਦਾ ਬੈਲੰਸ ਬਣਾਈ ਰੱਖਦਾ ਹੈ। ਇਸ ਨੂੰ ਖਾਣੇ 'ਚ ਸ਼ਾਮਲ ਕਰਨ ਨਾਲ ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਗਰਦਨ ਦੇ ਦਰਦ ਤੋਂ ਰਾਹਤ ਪਾਉਣ ਲਈ ਕੋਸੇ ਪਾਣੀ 'ਚ ਸੇਂਧਾ ਨਮਕ ਪਾ ਕੇ ਇਸ 'ਚ ਤੋਲੀਏ ਨੂੰ ਭਿਓਂ ਲਓ। ਇਸ ਨੂੰ ਨਿਚੋੜ ਕੇ ਗਰਦਨ 'ਤੇ ਸੇਕ ਦਿਓ। ਦਿਨ 'ਚ 2-3 ਵਾਰ ਅਜਿਹਾ ਕਰਨ ਨਾਲ ਗਰਦਨ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।
3. ਮਸਾਜ਼ ਨਾਲ ਮਿਲੇਗਾ ਆਰਾਮ
ਗਰਦਨ ਦੀ ਜਕੜਣ ਨੂੰ ਦੂਰ ਕਰਨ ਲਈ ਮਸਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵਧੇਗਾ ਅਤੇ ਦਰਦ ਤੋਂ ਆਰਾਮ ਮਿਲੇਗਾ। ਰਾਤ ਨੂੰ ਚੰਗੀ ਨੀਂਦ ਵੀ ਆਵੇਗੀ। ਤੁਸੀਂ ਇਸ ਦੇ ਲਈ ਸਰੋਂ ਦਾ ਤੇਲ, ਨਾਰੀਅਲ ਤੇਲ ਹਲਕਾ ਗਰਮ ਕਰਕੇ ਇਸ ਦੀ ਵਰਤੋਂ ਕਰੋ।


Related News