Health:ਮੂੰਹ ’ਚ ਹੋਣ ਵਾਲੇ ਛਾਲਿਆਂ ਤੋਂ ਨਿਜ਼ਾਤ ਪਾਉਣ ਲਈ ਹਲਦੀ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ,ਹੋਵੇਗਾ ਫ਼ਾਇਦਾ
Friday, Sep 10, 2021 - 05:52 PM (IST)
ਜਲੰਧਰ (ਬਿਊਰੋ) - ਮੂੰਹ ਵਿੱਚ ਛਾਲੇ ਹੋਣਾ ਇਕ ਆਮ ਸਮੱਸਿਆ ਹੈ, ਜੋ ਸਾਲ ਵਿੱਚ 1-2 ਵਾਰ ਸਭ ਨੂੰ ਹੁੰਦੀ ਹੈ। ਕੁਝ ਮੂੰਹ ਦੇ ਛਾਲੇ 3-4 ਦਿਨ ਤਕ ਰਹਿੰਦੇ ਹਨ ਅਤੇ ਕੁਝ 15 ਦਿਨ ਤੱਕ। ਮੂੰਹ ਵਿੱਚ ਛਾਲੇ ਹੋਣ ਨਾਲ ਖਾਣਾ-ਪੀਣਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਇਹ ਛਾਲੇ ਲੰਬੇ ਸਮੇਂ ਤੱਕ ਰਹਿਣ ਤਾਂ ਖਾਣ ਪੀਣ ਦੀ ਗੜਬੜ ਦੇ ਨਾਲ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਜ਼ਿਆਦਾਤਰ ਮੂੰਹ ਵਿੱਚ ਛਾਲੇ ਹੋਣ ਦਾ ਮੁੱਖ ਕਾਰਨ ਢਿੱਡ ’ਚ ਗੜਬੜ ਦਾ ਹੋਣਾ ਹੈ। ਆਯੂਰਵੇਦ ਅਨੁਸਾਰ ਢਿੱਡ ਵਿੱਚ ਗਰਮੀ ਵਧਣ ਅਤੇ ਸਰੀਰ ’ਚ ਪਿੱਤ ਵਧਣ ਦੇ ਕਾਰਨ ਮੂੰਹ ਵਿੱਚ ਛਾਲੇ ਹੁੰਦੇ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਤੁਸੀਂ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਨ੍ਹਾਂ ਨਾਲ ਮੂੰਹ ਦੇ ਛਾਲਿਆਂ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ....
ਛਾਲਿਆਂ ਲਈ ਘਰੇਲੂ ਨੁਸਖ਼ੇ
ਟਮਾਟਰ ਦਾ ਰਸ
ਟਮਾਟਰ ਦਾ ਰਸ ਪਾਣੀ ਵਿੱਚ ਮਿਲਾ ਕੇ ਕੁਰਲੀ ਕਰਨ ਨਾਲ ਛਾਲੇ ਠੀਕ ਹੋ ਜਾਂਦੇ ਹਨ। ਇਸ ਲਈ ਛਾਲਿਆਂ ਦੀ ਸਮੱਸਿਆ ਹੋਣ ’ਤੇ ਟਮਾਟਰ ਦੇ ਰਸ ਦੇ ਗਰਾਰੇ ਕਰੋ।
ਸੁੱਕਾ ਨਾਰੀਅਲ
ਮੂੰਹ ਦੇ ਛਾਲੇ ਹੋਣ ’ਤੇ ਸੁੱਕੇ ਨਾਰੀਅਲ ਨੂੰ ਖ਼ੂਬ ਚਬਾ ਚਬਾ ਕੇ ਖਾਓ। ਚਬਾਉਣ ਤੋਂ ਬਾਅਦ ਪੇਸਟ ਕੁੱਝ ਸਮਾਂ ਮੂੰਹ ਵਿੱਚ ਰੱਖੋ ਅਤੇ ਫਿਰ ਖਾ ਲਓ। ਦਿਨ ਵਿੱਚ ਇਸ ਤਰ੍ਹਾਂ 3-4 ਵਾਰ ਕਰੋ। ਅਜਿਹਾ ਕਰਨ ਨਾਲ ਛਾਲੇ ਦੋ ਦਿਨ ਵਿੱਚ ਠੀਕ ਹੋ ਜਾਣਗੇ ।
ਪੜ੍ਹੋ ਇਹ ਵੀ ਖ਼ਬਰ - Health Tips: ਹੱਥਾਂ-ਪੈਰਾਂ ਦੇ ਨਹੁੰ ਸੁੱਕ ਰਹੇ ਹਨ ਤਾਂ ‘ਐਲੋਵੇਰਾ’ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ, ਦੂਰ ਹੋਵੇਗੀ ਇਨਫੈਕਸ਼ਨ
ਖੂਬ ਪਾਣੀ ਪੀਓ
ਮੂੰਹ ਵਿੱਚ ਛਾਲੇ ਹੋਣ ਦਾ ਮੁੱਖ ਕਾਰਨ ਸਰੀਰ ਵਿੱਚ ਵਧਣ ਵਾਲੀ ਗਰਮੀ ਹੁੰਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ, ਤਾਂ ਕਿ ਸਰੀਰ ਦਾ ਤਾਪਮਾਨ ਕੰਟਰੋਲ ਰਹੇ ।
ਨਿੰਮ ਦੇ ਪੱਤੇ ਅਤੇ ਲਸਣ
ਮੂੰਹ ’ਚ ਛਾਲੇ ਹੋਣ ’ਤੇ ਨਿੰਮ ਦੇ ਪੱਤੇ ਪਾਣੀ ਵਿੱਚ ਉਬਾਲ ਲਓ। ਇਸ ਪਾਣੀ ਵਿੱਚ ਲੱਸਣ ਦਾ ਰਸ ਮਿਲਾ ਕੇ ਗਰਾਰੇ ਕਰੋ। ਇਸ ਨਾਲ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ ।
ਪੜ੍ਹੋ ਇਹ ਵੀ ਖ਼ਬਰ - Health Tips: ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਲਸਣ ਸਣੇ ਇਨ੍ਹਾਂ ਚੀਜ਼ਾਂ ਦੀ ਕਰਨ ਵਰਤੋਂ, ਮਿਲੇਗੀ ਰਾਹਤ
ਚਮੇਲੀ ਅਤੇ ਅਮਰੂਦ ਦੇ ਪੱਤੇ
ਚਮੇਲੀ ਅਤੇ ਅਮਰੂਦ ਦੇ ਪੱਤੇ ਮੂੰਹ ਵਿੱਚ ਰੱਖ ਕੇ ਹੌਲੀ ਹੌਲੀ ਚਬਾਓ। ਥੋੜ੍ਹੀ ਦੇਰ ਬਾਅਦ ਪਾਣੀ ਬਾਹਰ ਕੱਢ ਦਿਓ। ਇਸ ਤਰ੍ਹਾਂ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ ।
ਕਿੱਕਰ ਦੀ ਦਾਤੁਣ ਕਰੋ
ਮੂੰਹ ਵਿੱਚ ਛਾਲਿਆਂ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਕਿੱਕਰ ਦੀ ਦਾਤੁਣ ਕਰੋ। ਇਸ ਤੋਂ ਇਲਾਵਾ ਕਿੱਕਰ ਦੀ ਛਾਲ ਦਾ ਕਾੜ੍ਹਾ ਬਣਾ ਕੇ ਕੁਰਲੇ ਕਰੋ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ ।
ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਸੌਂਦੇ ਸਮੇਂ ਆਉਂਦੀ ਹੈ ਖੰਘ ਤਾਂ ‘ਕਾਲੀ ਮਿਰਚ’ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਮਿਲੇਗਾ ਆਰਾਮ
ਮੁਲੱਠੀ
ਮੂੰਹ ’ਚ ਛਾਲੇ ਹੋਣ ’ਤੇ ਇਕ ਕੱਪ ਪਾਣੀ ਵਿੱਚ ਮੁਲੱਠੀ ਨੂੰ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ, ਤਾਂ ਇਸ ਪਾਣੀ ਨੂੰ ਥੋੜ੍ਹਾ ਠੰਢਾ ਕਰ ਕੇ ਗਰਾਰੇ ਕਰੋ । ਇਸ ਤਰ੍ਹਾਂ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ ।
ਲੌਂਗ ਦਾ ਤੇਲ
ਮੂੰਹ ਵਿੱਚ ਛਾਲੇ ਹੋਣ ’ਤੇ ਛਾਲਿਆਂ ’ਤੇ ਲੌਂਗ ਦਾ ਤੇਲ ਲਗਾਓ। ਅਜਿਹਾ ਕਰਨ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।
ਸੁਹਾਗਾ ਲਗਾਓ
ਸੁਹਾਗੇ ਨੂੰ ਤਵੇ ’ਤੇ ਫੁਲਾ ਲਓ ਅਤੇ ਪੀਸ ਕੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਓ। ਇਸ ਮਿਸ਼ਰਣ ਨੂੰ ਛਾਲਿਆਂ ’ਤੇ ਦਿਨ ਵਿੱਚ ਤਿੰਨ ਚਾਰ ਵਾਰ ਲਗਾਓ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਖਾਓ 5 ‘ਬਾਦਾਮ’, ਭਾਰ ਘੱਟ ਹੋਣ ਦੇ ਨਾਲ-ਨਾਲ ਹੋਣਗੇ ਹੋਰ ਵੀ ਕਈ ਬੇਮਿਸਾਲ ਫ਼ਾਇਦੇ
ਹਲਦੀ
ਹਲਦੀ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਛਾਲਿਆਂ ’ਤੇ ਲਗਾਓ। ਹਲਦੀ ਵਿੱਚ ਐਂਟੀਸੈਪਟਿਕ ਅਤੇ ਐਂਟੀ ਇੰਫਲੀਮੇਟਰੀ ਗੁਣ ਹੁੰਦੇ ਹਨ, ਜੋ ਛਾਲਿਆਂ ਨੂੰ ਬਹੁਤ ਜਲਦ ਠੀਕ ਕਰਦੇ ਹਨ ।
ਲੂਣ ਵਾਲਾ ਪਾਣੀ
ਮੂੰਹ ’ਚ ਛਾਲੇ ਹੋਣ ’ਤੇ ਪਾਣੀ ਵਿੱਚ ਲੂਣ ਮਿਲਾ ਕੇ ਗਰਾਰੇ ਕਰੋ। ਇਸ ਨਾਲ ਮੂੰਹ ਸਾਫ਼ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਹੀਂ ,ਲੱਸੀ ਅਤੇ ਫਲਾਂ ਦਾ ਜੂਸ ਪੀਓ ।
ਪੜ੍ਹੋ ਇਹ ਵੀ ਖ਼ਬਰ - ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਭੁੱਜੇ ਹੋਏ ਛੋਲੇ, ‘ਭਾਰ’ ਘੱਟ ਹੋਣ ਦੇ ਨਾਲ-ਨਾਲ ‘ਸ਼ੂਗਰ’ ਵੀ ਹੋਵੇਗੀ ਕੰਟਰੋਲ