Health Tips: 'ਮੂੰਹ ਦੇ ਛਾਲਿਆਂ' ਤੋਂ ਪਰੇਸ਼ਾਨ ਲੋਕ ਹਲਦੀ ਸਣੇ ਅਪਣਾਉਣ ਇਹ ਤਰੀਕੇ, ਜਲਦੀ ਮਿਲੇਗੀ ਰਾਹਤ

Saturday, Apr 13, 2024 - 05:22 PM (IST)

Health Tips: 'ਮੂੰਹ ਦੇ ਛਾਲਿਆਂ' ਤੋਂ ਪਰੇਸ਼ਾਨ ਲੋਕ ਹਲਦੀ ਸਣੇ ਅਪਣਾਉਣ ਇਹ ਤਰੀਕੇ, ਜਲਦੀ ਮਿਲੇਗੀ ਰਾਹਤ

ਜਲੰਧਰ (ਬਿਊਰੋ) - ਮੂੰਹ ਵਿੱਚ ਛਾਲੇ ਹੋਣ ਦੀ ਸਮੱਸਿਆ ਆਮ ਹੈ। ਕਈ ਵਾਰ ਮੂੰਹ ਦੇ ਛਾਲੇ 3-4 ਦਿਨ ਤਕ ਰਹਿੰਦੇ ਹਨ ਅਤੇ ਕੁਝ 15 ਦਿਨ ਤੱਕ। ਮੂੰਹ ਵਿੱਚ ਛਾਲੇ ਹੋਣ 'ਤੇ ਦਰਦ ਬਹੁਤ ਹੁੰਦੀ ਹੈ, ਜਿਸ ਕਾਰਨ ਖਾਣਾ-ਪੀਣਾ ਮੁਸ਼ਕਿਲ ਹੋ ਜਾਂਦਾ ਹੈ। ਮੂੰਹ ਵਿੱਚ ਛਾਲੇ ਹੋਣ ਦਾ ਮੁੱਖ ਕਾਰਨ ਢਿੱਡ ਦਾ ਖ਼ਰਾਬ ਹੋਣਾ, ਹਾਰਮੋਨਲ ਅਸੰਤੁਲਨ, ਪੀਰੀਅਡਜ਼ ਕਾਰਨ ਜਾਂ ਕਾਸਮੈਟਿਕ ਸਰਜਰੀ ਹਨ। ਆਯੂਰਵੇਦ ਅਨੁਸਾਰ ਢਿੱਡ ਵਿੱਚ ਗਰਮੀ ਵਧਣ ਅਤੇ ਸਰੀਰ ’ਚ ਪਿੱਤ ਵਧਣ ਦੇ ਕਾਰਨ ਮੂੰਹ ਵਿੱਚ ਛਾਲੇ ਹੁੰਦੇ ਹਨ। ਕਈ ਲੋਕ ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਦਵਾਈਆਂ ਦਾ ਸੇਵਨ ਵੀ ਕਰਦੇ ਹਨ, ਜਿਸ ਦਾ ਗ਼ਲਤ ਅਸਰ ਹੋ ਸਕਦਾ ਹੈ। ਮੂੰਹ ਦੇ ਛਾਲਿਆਂ ਦੀ ਸਮੱਸਿਆ ਨੂੰ ਠੀਕ ਕਰਨ ਲਈ ਕਿਹੜੇ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...

ਜ਼ਿਆਦਾ ਮਾਤਰਾ 'ਚ ਪਾਣੀ ਪੀਓ
ਮੂੰਹ ਵਿੱਚ ਛਾਲੇ ਹੋਣ ਦਾ ਮੁੱਖ ਕਾਰਨ ਸਰੀਰ ਵਿੱਚ ਵਧਣ ਵਾਲੀ ਗਰਮੀ ਹੁੰਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਦਿਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਅਜਿਹ ਕਰਨ ਨਾਲ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ।

PunjabKesari

ਲੂਣ ਵਾਲਾ ਪਾਣੀ
ਮੂੰਹ ’ਚ ਛਾਲੇ ਹੋਣ ’ਤੇ ਪਾਣੀ ਵਿੱਚ ਲੂਣ ਮਿਲਾ ਕੇ ਗਰਾਰੇ ਕਰਨ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ। ਅਜਿਹਾ ਕਰਨ ਨਾਲ ਮੂੰਹ ਸਾਫ਼ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਹੀਂ ,ਲੱਸੀ ਅਤੇ ਫਲਾਂ ਦਾ ਜੂਸ ਪੀਣ ਨਾਲ ਵੀ ਛਾਲੇ ਦੂਰ ਹੋ ਜਾਂਦੇ ਹਨ।

ਹਲਦੀ
ਹਲਦੀ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਛਾਲਿਆਂ ’ਤੇ ਲਗਾਓ। ਹਲਦੀ ਵਿੱਚ ਐਂਟੀਸੈਪਟਿਕ ਅਤੇ ਐਂਟੀ ਇੰਫਲੀਮੇਟਰੀ ਗੁਣ ਹੁੰਦੇ ਹਨ, ਜੋ ਛਾਲਿਆਂ ਨੂੰ ਬਹੁਤ ਜਲਦ ਠੀਕ ਕਰਦੇ ਹਨ।

ਪੜ੍ਹੋ ਇਹ ਵੀ - Health Tips : ਗਰਮੀਆਂ ’ਚ ਪਸੀਨੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

PunjabKesari

ਟਮਾਟਰ ਦਾ ਰਸ
ਟਮਾਟਰ ਦਾ ਰਸ ਪਾਣੀ ਵਿੱਚ ਮਿਲਾ ਕੇ ਕੁਰਲੀ ਕਰਨ ਨਾਲ ਵੀ ਛਾਲੇ ਠੀਕ ਹੋ ਜਾਂਦੇ ਹਨ। ਇਸ ਲਈ ਛਾਲਿਆਂ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਟਮਾਟਰ ਦੇ ਰਸ ਦੇ ਗਰਾਰੇ ਜ਼ਰੂਰ ਕਰੋ।

ਸੁੱਕਾ ਨਾਰੀਅਲ
ਮੂੰਹ ਦੇ ਛਾਲੇ ਹੋਣ ’ਤੇ ਸੁੱਕੇ ਨਾਰੀਅਲ ਨੂੰ ਖ਼ੂਬ ਚਬਾ ਚਬਾ ਕੇ ਖਾਓ। ਚਬਾਉਣ ਤੋਂ ਬਾਅਦ ਪੇਸਟ ਕੁੱਝ ਸਮਾਂ ਮੂੰਹ ਵਿੱਚ ਰੱਖੋ ਅਤੇ ਫਿਰ ਖਾ ਲਓ। ਦਿਨ ਵਿੱਚ ਇਸ ਤਰ੍ਹਾਂ 3-4 ਵਾਰ ਕਰੋ। ਅਜਿਹਾ ਕਰਨ ਨਾਲ ਛਾਲੇ ਦੋ ਦਿਨ ਵਿੱਚ ਠੀਕ ਹੋ ਜਾਣਗੇ।

ਇਹ ਵੀ ਪੜ੍ਹੋ : ਸਾਵਧਾਨ! 'ਹਾਰਟ ਅਟੈਕ' ਸਣੇ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ 'ਬੱਚੇ', ਮਾਤਾ-ਪਿਤਾ ਰੱਖਣ ਖ਼ਾਸ ਧਿਆਨ

PunjabKesari

ਨਿੰਮ ਦੇ ਪੱਤੇ ਅਤੇ ਲਸਣ
ਮੂੰਹ ’ਚ ਛਾਲੇ ਹੋਣ ’ਤੇ ਨਿੰਮ ਦੇ ਪੱਤੇ ਪਾਣੀ ਵਿੱਚ ਉਬਾਲ ਲਓ। ਇਸ ਪਾਣੀ ਵਿੱਚ ਲੱਸਣ ਦਾ ਰਸ ਮਿਲਾ ਕੇ ਗਰਾਰੇ ਕਰੋ। ਇਸ ਨਾਲ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ।

ਅਮਰੂਦ ਦੇ ਪੱਤੇ
ਮੂੰਹ ’ਚ ਛਾਲੇ ਹੋਣ ’ਤੇ ਅਮਰੂਦ ਦੇ ਪੱਤੇ ਮੂੰਹ ਵਿੱਚ ਰੱਖ ਕੇ ਹੌਲੀ-ਹੌਲੀ ਚਬਾਓ। ਥੋੜ੍ਹੀ ਦੇਰ ਬਾਅਦ ਪਾਣੀ ਬਾਹਰ ਕੱਢ ਦਿਓ। ਇਸ ਤਰ੍ਹਾਂ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। ਇਸ ਤੋਂ ਇਲਾਵਾ ਅਮਰੂਦ ਦੇ ਪੱਤੇ ਪਾਣੀ ਵਿਚ ਉਬਾਲ ਕੇ ਇਸ ਪਾਣੀ ਨਾਲ ਕੁਰਲੀ ਕਰਨ ਨਾਲ ਵੀ ਇਹ ਸਮੱਸਿਆ ਠੀਕ ਹੋ ਸਕਦੀ ਹੈ। 

ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ 

PunjabKesari

ਕਿੱਕਰ ਦੀ ਦਾਤੁਣ ਕਰੋ
ਮੂੰਹ ਵਿੱਚ ਛਾਲਿਆਂ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਕਿੱਕਰ ਦੀ ਦਾਤੁਣ ਕਰੋ। ਇਸ ਤੋਂ ਇਲਾਵਾ ਕਿੱਕਰ ਦੀ ਛਾਲ ਦਾ ਕਾੜ੍ਹਾ ਬਣਾ ਕੇ ਕੁਰਲੇ ਕਰੋ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।

ਇਹ ਵੀ ਪੜ੍ਹੋ : ਬਾਥਰੂਮ 'ਚ ਬੈਠ ਕੇ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ! ਇਨ੍ਹਾਂ ਬੀਮਾਰੀਆਂ ਦਾ ਵੱਧ ਸਕਦੈ ਖ਼ਤਰਾ


author

rajwinder kaur

Content Editor

Related News