Health Tips: ਮੂੰਹ ਦੀ ਬਦਬੂ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ ਤਰੀਕਿਆਂ ਨਾਲ ਪਾਓ ਛੁਟਕਾਰਾ

Tuesday, Dec 21, 2021 - 04:55 PM (IST)

Health Tips: ਮੂੰਹ ਦੀ ਬਦਬੂ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ ਤਰੀਕਿਆਂ ਨਾਲ ਪਾਓ ਛੁਟਕਾਰਾ

ਜਲੰਧਰ (ਬਿਊਰੋ) : ਮੂੰਹ ਦੀ ਬਦਬੂ ਇਕ ਰੋਗ ਹੈ, ਜਿਸ ਨੂੰ ਡਾਕਟਰੀ ਭਾਸ਼ਾ ਵਿਚ ‘ਹੈਲੀਟਾਸਿਸ’ ਕਿਹਾ ਜਾਂਦਾ ਹੈ। ਇਸ ਰੋਗ ਵਿਚ ਵਿਅਕਤੀ ਦੇ ਮੂੰਹ ‘ਚੋਂ ਦੁਰਗੰਧ/ਬਦਬੂ ਆਉਣ ਲੱਗਦੀ ਹੈ, ਜਿਸ ਨੂੰ ਬੁਰਸ਼ ਜਾਂ ਪਲਾਸਿੰਗ ਆਦਿ ਨਾਲ ਹਟਾਉਣਾ ਅਸੰਭਵ ਹੋ ਜਾਂਦਾ ਹੈ। ਕਈ ਵਾਰ ਬਰੱਸ਼ ਕਰਨ ‘ਤੇ ਵੀ ਮੂੰਹ ‘ਚ ਬਦਬੂ ਆਉਂਦੀ ਹੈ, ਜਿਸ ਨੂੰ ਕਈ ਲੋਕ ਨਜ਼ਰਅੰਦਾਜ਼ ਕਰਦੇ ਹਨ ਪਰ ਇਹ ਕਈ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਸਵੇਰੇ ਉੱਠਦੇ ਸਾਰ ਮੂੰਹ ‘ਚੋਂ ਬਦਬੂ ਆਉਣਾ ਆਮ ਗੱਲ ਹੈ, ਜਿਸ ਨੂੰ ਅਸੀਂ ਕਈ ਘਰੇਲੂ ਨੁਸਖ਼ਿਆ ਦੀ ਵਰਤੋਂ ਕਰਕੇ ਦੂਰ ਕਰ ਸਕਦੇ ਹਾਂ....

ਮੂੰਹ ਦੀ ਬਦਬੂ ਦੂਰ ਕਰਨ ਲਈ ਇਨ੍ਹਾਂ ਨੁਸਖਿਆਂ ਦੀ ਕਰੋ ਵਰਤੋਂ

ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ:
ਮੂੰਹ ਦੀ ਬਦਬੂ ਦੂਰ ਕਰਨ ਲਈ ਸਰ੍ਹੋਂ ਦੇ ਤੇਲ 'ਚ ਥੋੜ੍ਹਾ ਜਿਹਾ ਲੂਣ ਮਿਲਾ ਕੇ ਮਾਲਿਸ਼ ਕਰੋ। ਇਸ ਲਈ ਅੱਧਾ ਚਮਚ ਲੂਣ ਲਓ ਅਤੇ ਉਸ ਵਿਚ ਦੋ-ਤਿੰਨ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਮਿਲਾ ਲਓ। ਇਸ ਤੋਂ ਬਾਅਦ ਉਂਗਲੀ ਦੀ ਮਦਦ ਨਾਲ ਦੰਦਾਂ ਅਤੇ ਮਸੂੜਿਆਂ ਦੀ ਹੌਲੀ-ਹੌਲੀ ਮਾਲਿਸ਼ ਕਰੋ।

ਅਨਾਰ ਦੇ ਛਿਲਕੇ ਦੀ ਵਰਤੋਂ ਕਰੋ:
ਸਾਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਨਾਰ ਦੇ ਛਿਲਕੇ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਅਨਾਰ ਦੇ ਛਿਲਕੇ ਨੂੰ ਪਾਣੀ ਵਿੱਚ ਉਬਾਲੋ ਅਤੇ ਇਸ ਪਾਣੀ ਨਾਲ ਕੁਰਲੀ ਕਰੋ।

ਸੌਂਫ਼ ਖਾਓ
ਸੌਂਫ ਖਾਣ ਨਾਲ ਵੀ ਸਾਹ ਦੀ ਬਦਬੂ ਤੋਂ ਛੁਟਕਾਰਾ ਮਿਲਦਾ ਹੈ। ਦਿਨ ਵਿਚ ਕਈ ਵਾਰ ਸੌਂਫ਼ ਨੂੰ ਮਾਊਥ ਫ੍ਰੈਸਨਰ ਵਜੋਂ ਵਰਤੋਂ, ਖ਼ਾਸ ਕਰਕੇ ਖਾਣੇ ਤੋਂ ਬਾਅਦ। ਇਸ ਨਾਲ ਨਾ ਸਿਰਫ਼ ਸਾਹ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ, ਸਗੋਂ ਤੁਹਾਡੀ ਪਾਚਨ ਕਿਰਿਆ ਵੀ ਠੀਕ ਰਹੇਗੀ।

ਲੌਂਗ ਚਬਾਓ
ਲੌਂਗ ਨਾ ਸਿਰਫ਼ ਦੰਦਾਂ ਦੇ ਦਰਦ ਤੋਂ ਰਾਹਤ ਦਿੰਦਾ ਹੈ। ਸਗੋਂ ਇਹ ਸਾਹ ਦੀ ਬਦਬੂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਇਸ ਦੇ ਲਈ ਦਿਨ ਵਿੱਚ ਦੋ-ਤਿੰਨ ਵਾਰ ਇੱਕ ਜਾਂ ਦੋ ਲੌਂਗ ਨੂੰ ਮੂੰਹ ਵਿੱਚ ਚਬਾਉ।

ਸੁੱਕਾ ਧਨੀਆ ਚਬਾਓ
ਸਾਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸੁੱਕੇ ਧਨੀਏ ਨੂੰ ਮਾਊਥ ਫਰੈਸ਼ਨਰ ਦੇ ਤੌਰ 'ਤੇ ਵਰਤ ਸਕਦੇ ਹੋ। ਇਸ ਲਈ ਅੱਧਾ ਚਮਚ ਸੁੱਕਾ ਧਨੀਆ ਲੈ ਕੇ ਸੌਂਫ਼ ਦੀ ਤਰ੍ਹਾਂ ਮੂੰਹ 'ਚ ਰੱਖੋ ਅਤੇ ਚਬਾਉਂਦੇ ਰਹੋ। ਤੁਸੀਂ ਦਿਨ 'ਚ ਦੋ-ਤਿੰਨ ਵਾਰ ਧਨੀਏ ਦੀ ਵਰਤੋਂ ਕਰ ਸਕਦੇ ਹੋ।

ਅਮਰੂਦ ਦੇ ਪੱਤੇ ਚਬਾਓ
ਸਾਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਅਮਰੂਦ ਦੇ ਪੱਤੇ ਚਬਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੋ ਤਾਂ ਅਮਰੂਦ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲ ਕੇ ਇਸ ਪਾਣੀ ਨਾਲ ਗਰਾਰੇ ਵੀ ਕਰ ਸਕਦੇ ਹੋ।


author

rajwinder kaur

Content Editor

Related News