Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

Wednesday, Sep 23, 2020 - 06:35 PM (IST)

Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) : ਨੀਂਦ ਅਤੇ ਸਮੇਂ ਨੂੰ ਨਜ਼ਰਅੰਦਾਜ਼ ਕਰ ਕੇ ਭੋਜਨ ਖਾਣ ਨਾਲ ਭਾਰ ਵਧਦਾ ਹੈ। ਦੇਰ ਨਾਲ ਸੌਣ ਵਾਲੇ ਵੀ ਸਮੇਂ 'ਤੇ ਸੌਣ ਵਾਲਿਆਂ ਜਿੰਨੀ ਕੈਲੋਰੀ ਲੈਂਦੇ ਹਨ। ਪਰ ਖਾਣ ਦੇ ਸਮੇਂ ਨਾਲ ਬਹੁਤ ਕੁੱਝ ਬਦਲ ਜਾਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਭੋਜਨ ਸਹੀ ਸਮੇਂ 'ਤੇ ਕਰਨ ਦਾ ਤਰੀਕਾ ਹੈ ਕਿ ਜੀਵਨ ਸ਼ੈਲੀ ਮੁਤਾਬਕ ਖਾਣ ਪੀਣ ਦਾ ਸਮਾਂ ਤਹਿ ਕੀਤਾ ਜਾਵੇ। ਇਸ ਨਾਲ ਖਾਣ-ਪੀਣ ਦੀਆਂ ਆਦਤਾਂ 'ਤੇ ਵੀ ਨਿਗਰਾਨੀ ਰੱਖੀ ਜਾ ਸਕਦੀ ਹੈ।

ਇਸ ਦਾ ਮਤਲਬ ਹੈ ਕਿ ਦਿਨ ਵਿਚ ਕੀ ਕੁੱਝ ਖਾਣਾ ਹੈ ਇਸ 'ਤੇ ਧਿਆਨ ਦਿੱਤਾ ਜਾਵੇ। ਕੁੱਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਹੀ ਸਮੇਂ 'ਤੇ ਸਹੀ ਭੋਜਨ ਖਾਣਾ ਪਸੰਦ ਨਹੀਂ ਹੁੰਦਾ। ਇਕ ਰਿਸਰਚ ਮੁਤਾਬਕ ਫਿਟ, ਸਿਹਤਮੰਦ ਅਤੇ ਸਲਿਮ ਬਣਨ ਦਾ ਰਾਜ ਖਾਣ-ਪੀਣ ਦੇ ਸਮੇਂ ਵਿਚ ਛੁਪਿਆ ਹੋਇਆ ਹੈ। ਜੇ ਭਾਰ ਨੂੰ ਘੱਟ ਕਰਨਾ ਹੈ ਤਾਂ ਸਵੇਰ, ਦੁਪਹਿਰ ਅਤੇ ਸ਼ਾਮ ਦਾ ਭੋਜਨ ਸਮੇਂ ਸਿਰ ਕਰਨਾ ਚਾਹੀਦਾ ਹੈ।

3 ਵਜੇ ਤੋਂ ਬਾਅਦ ਕਦੇ ਨਾ ਕਰੋ ਦੁਪਹਿਰ ਦਾ ਭੋਜਨ
ਦੁਪਹਿਰ ਦਾ ਭੋਜਨ 3 ਵਜੇ ਤੋਂ ਬਾਅਦ ਨਹੀਂ ਕਰਨਾ ਚਾਹੀਦਾ। ਸੌਣ ਤੋਂ ਇਕ ਘੰਟਾ ਪਹਿਲਾਂ ਵੀ ਭੋਜਨ ਨਹੀਂ ਖਾਣਾ ਚਾਹੀਦਾ ਇਸ ਤੋਂ 2 ਜਾਂ 3 ਘੰਟੇ ਪਹਿਲਾਂ ਭੋਜਨ ਖਾ ਲੈਣਾ ਚਾਹੀਦਾ ਹੈ। ਇਸ ਨਾਲ ਸਾਡੇ ਸ਼ਰੀਰ ਨੂੰ ਬਹੁਤ ਫ਼ਰਕ ਪੈਂਦਾ ਹੈ। ਭੋਜਨ ਦੇ ਸਮੇਂ ਸਿਰ ਨਾ ਕਰਨ ਦਾ ਪ੍ਰਭਾਵ ਸਾਡੇ ਸਰੀਰ ਦੇ ਭਾਰ 'ਤੇ ਪੈਂਦਾ ਹੈ। ਇਸ ਨਾਲ ਸਰੀਰ ਦਾ ਭਾਰ ਬਹੁਤ ਵਧ ਜਾਂਦਾ ਹੈ। ਇਸ ਨਾਲ ਹੋਰ ਬਹੁਤ ਸਾਰੀਆਂ ਬੀਮਾਰੀਆਂ ਵੀ ਲੱਗ ਸਕਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਸਮੇਂ ਤਹਿਤ ਭੋਜਨ ਖਾਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ

ਪੜ੍ਹੋ ਇਹ ਵੀ ਖਬਰ - Health Tips: ਸ਼ੂਗਰ ਨੂੰ ਕਾਬੂ ਕਰਨ ’ਚ ਤੁਹਾਡੀ ਮਦਦ ਕਰਨਗੀਆਂ ਇਹ 8 ਚੀਜ਼ਾਂ

PunjabKesari

ਸਵੇਰ ਦਾ ਭੋਜਨ
ਉੱਠਣ ਤੋਂ ਬਾਅਦ ਅੰਧੇ ਘੰਟੇ ਦੇ ਅੰਦਰ-ਅੰਦਰ ਸਵੇਰ ਦਾ ਭੋਜਨ ਕਰਨਾ ਚਾਹੀਦਾ ਹੈ। ਸਵੇਰੇ 7 ਵਜੇ ਭੋਜਨ ਖਾਣਾ ਬਿਲਕੁੱਲ ਸਹੀ ਸਮਾਂ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - Health Tips: ਕੀ ਤੁਹਾਨੂੰ ਵੀ ਦੁਪਹਿਰ ਦੇ ਸਮੇਂ ਹੈ ‘ਸੌਣ ਦੀ ਆਦਤ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਦੁਪਹਿਰ ਦਾ ਭੋਜਨ
ਦੁਪਹਿਰ 12.45 ਤੇ ਭੋਜਨ ਕਰਨਾ ਸਭ ਤੋਂ ਵਧੀਆ ਸਮਾਂ ਮੰਨਿਆ ਗਿਆ ਹੈ। ਸਵੇਰ ਅਤੇ ਦੁਪਹਿਰ ਦੇ ਭੋਜਨ ਵਿਚ ਘੱਟੋ ਘੱਟ 4 ਘੰਟਿਆਂ ਦਾ ਫ਼ਰਕ ਹੋਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਸਿਨੇਮਾ ਘਰ ’ਤੇ ਪਈ ਕੁੰਡਾਬੰਦੀ ਦੀ ਮਾਰ, 2020 ’ਚ ਸਿਰਫ 73 ਦਿਨ ਹੀ ਖੁੱਲ੍ਹੇ (ਵੀਡੀਓ)

ਰਾਤ ਦਾ ਭੋਜਨ
ਸ਼ਾਮ 7 ਵਜੇ ਤੋਂ ਪਹਿਲਾਂ-ਪਹਿਲਾਂ ਰਾਤ ਦਾ ਭੋਜਨ ਖਾਣ ਦਾ ਸਹੀ ਸਮਾਂ ਹੁੰਦਾ ਹੈ। ਰਾਤ ਦੇ ਭੋਜਨ ਅਤੇ ਸੌਣ ਵਿਚ ਘੱਟੋ-ਘੱਟ ਤਿੰਨ ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ 

PunjabKesari


author

rajwinder kaur

Content Editor

Related News