ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣ ਨਾਲ ਮਹਿਸੂਸ ਹੁੰਦੀ ਹੈ ਤਾਜ਼ਗੀ

Sunday, Jun 14, 2020 - 01:53 PM (IST)

ਜਲੰਧਰ - ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਘਾਹ 'ਤੇ ਨੰਗੇ ਪੈਰ ਚੱਲਣ ਨਾਲ ਪੈਰਾਂ 'ਤੇ ਘੱਟ ਜ਼ੋਰ ਪੈਂਦਾ ਹੈ। ਇਸ ਨਾਲ ਪੈਰਾਂ ਦੇ ਜੋੜ ਵੀ ਮਜਬੂਤ ਰਹਿੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਜੁੱਤੀ ਪਾ ਕੇ ਚੱਲਣ ਨਾਲ ਪੈਰਾਂ 'ਚ ਦਰਦ ਹੁੰਦੀ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜੇਕਰ ਤੁਸੀਂ ਨੰਗੇ ਪੈਰ ਚਲਦੇ ਹੋ ਤਾਂ ਇਸ ਨਾਲ ਤੁਸੀਂ ਆਪਣੇ ਆਪ 'ਚ ਤਰੋਤਾਜ਼ਾ ਮਹਿਸੂਸ ਕਰੋਗੇ।

1. ਅੱਡੀਆਂ ਦਾ ਦਰਦ
ਹਰੇ-ਹਰੇ ਘਾਹ 'ਤੇ ਸਵੇਰ ਦੇ ਸਮੇਂ ਨੰਗੇ ਪੈਰ ਚੱਲਣ ਨਾਲ ਅੱਡੀਆਂ ਦਾ ਦਰਦ ਘੱਟ ਹੋ ਜਾਂਦਾ ਹੈ। ਰੇਤਾ ਜਾਂ ਘਾਹ 'ਤੇ ਨੰਗੇ ਪੈਰ ਚੱਲਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ। ਨੰਗੇ ਪੈਰ ਚੱਲਣ ਨਾਲ ਜਿੱਥੇ ਪੈਰਾਂ ਦੇ ਛੇਦ ਖੁੱਲ੍ਹ ਜਾਂਦੇ ਹਨ ਉਥੇ ਹੀ ਇਹ ਐਕਿਊਪ੍ਰੈਸ਼ਰ ਦੀ ਤਰ੍ਹਾਂ ਵੀ ਕੰਮ ਕਰਦਾ ਹੈ।

PunjabKesari

2. ਚੰਗੀ ਨੀਂਦ
ਨੰਗੇ ਪੈਰ ਚੱਲਣ ਨਾਲ ਸਲਿਪ ਡਿਸਫੰਕਸ਼ਨ ਅਤੇ ਦਰਦ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਸੋਂਦੇ ਸਮੇਂ ਇਹ ਸਰੀਰ ਦੇ ਕਾਰਟਿਸੋਲ ਦੇ ਪੱਧਰ ਨੂੰ ਘੱਟ ਕਰਦਾ ਹੈ, ਜਿਸਦੇ ਨਾਲ ਚੰਗੀ ਨੀਂਦ ਆਉਂਦੀ ਹੈ।

3. ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਮਿਲੇ ਰਾਹਤ
ਬਜ਼ੁਰਗਾਂ ਨੂੰ ਅਕਸਰ ਪੈਰਾਂ ਦੀ ਸਮੱਸਿਆ ਹੁੰਦੀ ਹੈ, ਇਸ ਲਈ ਖਾਲੀ ਪੈਰ ਚੱਲਣਾ ਉਨ੍ਹਾਂ ਲਈ ਪ੍ਰਭਾਵੀ ਹੁੰਦਾ ਹੈ।ਇਸ ਨਾਲ ਪੈਰਾਂ ਦਾ ਦਰਦ ਅਤੇ ਸੋਜ ਘੱਟ ਹੁੰਦੀ ਹੈ।ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਵੀ ਫ਼ਾਇਦਾ ਹੁੰਦਾ ਹੈ।

PunjabKesari

4. ਇੰਮਿਊਨਿਟੀ
ਨੰਗੇ ਪੈਰ ਚੱਲਣ ਨਾਲ ਵਾਈਟ ਸੇਲਸ ਕਾਉਂਟ ਵਧਦਾ ਹੈ। ਇਸ ਨਾਲ ਇੰਮਿਊਨਿਟੀ ਬੂਸਟ ਹੁੰਦੀ ਹੈ। ਇਸ ਨਾਲ ਪੈਰਾਂ ਦਾ ਦਰਦ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।

5. ਤੰਦਰੁਸਤੀ ਮਿਲਦੀ ਹੈ
ਹਰੇ-ਹਰੇ ਘਾਹ 'ਤੇ ਨੰਗੇ ਪੈਰ ਚੱਲਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਰੋਜ਼ਾਨਾ ਕੁੱਝ ਸਮਾਂ ਨੰਗੇ ਪੈਰ ਚੱਲਣ ਨਾਲ ਤੰਦਰੁਸਤੀ ਮਿਲਦੀ ਹੈ।

PunjabKesari

6. ਪਾਜ਼ੇਟਿਵ ਊਰਜਾ
ਨੰਗੇ ਪੈਰ ਚੱਲਣ ਨਾਲ ਧਰਤੀ ਤੋਂ ਪਾਜ਼ਿਟਿਵ ਊਰਜਾ ਮਿਲਦੀ ਹੈ। ਇਹ ਪਾਜ਼ੇਟਿਵ ਉਰਜਾ ਤਨਾਅ ਨੂੰ ਘੱਟ ਕਰਦੀ ਹੈ।

7. ਖੂਨ ਦਾ ਵਹਾਅ
ਨੰਗੇ ਪੈਰ ਚੱਲਣ ਨਾਲ ਸਰੀਰ 'ਚ ਖੂਨ ਦਾ ਵਹਾਅ ਵਧੀਆ ਰਹਿੰਦਾ ਹੈ। ਇਹ ਸਰੀਰ ਨੂੰ ਸੰਕਰਮਣ ਤੋਂ ਬਚਾ ਕੇ ਰੱਖਦਾ ਹੈ। ਸਰੀਰ 'ਚ ਜਿਨ੍ਹਾਂ ਵਧੀਆ ਖੂਨ ਦਾ ਵਹਾਅ ਰਹੇਗਾ, ਤੁਹਾਡਾ ਸਰੀਰ ਉਨ੍ਹਾਂ ਜ਼ਿਆਦਾ ਬੀਮਾਰੀਆਂ ਤੋਂ ਦੂਰ ਰਹੇਗਾ।

PunjabKesari


rajwinder kaur

Content Editor

Related News