Health Tips: ਨਾਸ਼ਤੇ ਤੋਂ ਪਹਿਲਾਂ ਰੋਜ਼ਾਨਾ ਖਾਓ ‘ਦਹੀਂ ਅਤੇ ਖੰਡ’, ਐਸੀਡਿਟੀ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਨਿਜ਼ਾਤ
Thursday, Oct 28, 2021 - 06:20 PM (IST)
ਜਲੰਧਰ (ਬਿਊਰੋ) - ਸਾਡੀ ਸਿਹਤ ਲਈ ਸਭ ਤੋਂ ਜ਼ਰੂਰੀ ਖਾਣਾ ਹੈ। ਖਾਣਾ ਖਾਣ ਨਾਲ ਹੀ ਸਾਡਾ ਸਰੀਰ ਤੰਦਰੁਸਤ ਰਹੇਗਾ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦਾ ਹੈ। ਸਵੇਰ ਦੇ ਸਮੇਂ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਨੂੰ ਐਨਰਜ਼ੀ ਦਿੰਦਾ ਹੈ। ਅਸੀਂ ਸਾਰਾ ਦਿਨ ਕੰਮ ਕਰਨਾ ਹੁੰਦਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਸਵੇਰੇ ਦਾ ਨਾਸ਼ਤਾ ਛੱਡਣਾ ਨਹੀਂ ਚਾਹੀਦਾ। ਇਸ ਤੋਂ ਇਲਾਵਾ ਸਵੇਰ ਦੇ ਸਮੇਂ ਖਾਲੀ ਢਿੱਡ ਦਹੀਂ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਦਹੀਂ ਵਿੱਚ ਚੀਨੀ ਮਿਲਾ ਕੇ ਖਾਵੋ ਤਾਂ ਇਹ ਸਰੀਰ ਲਈ ਹੋਰ ਵੀ ਜ਼ਿਆਦਾ ਲਾਹੇਵੰਦ ਸਿੱਧ ਹੋਵੇਗਾ, ਕਿਉਂਕਿ ਦਹੀਂ ਅਤੇ ਖੰਡ ਖਾਣ ਨਾਲ ਸਰੀਰਕ ਅਤੇ ਮਾਨਸਿਕ ਬਹੁਤ ਸਾਰੇ ਲਾਭ ਹੁੰਦੇ ਹਨ।
ਦਹੀਂ ਅਤੇ ਚੀਨੀ ਖਾਣ ਦੇ ਫ਼ਾਇਦੇ:
1. ਢਿੱਡ ਲਈ ਫ਼ਾਇਦੇਮੰਦ
ਦਹੀਂ 'ਚ ਪਾਏ ਜਾਣ ਵਾਲੇ ਚੰਗੇ ਬੈਕਟੀਰੀਆ ਢਿੱਡ ਲਈ ਫ਼ਾਇਦੇਮੰਦ ਹੁੰਦੇ ਹਨ। ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਹ ਬੈਕਟੀਰੀਆ ਸਾਡੀਆਂ ਅੰਤੜੀਆਂ ਲਈ ਵੀ ਫ਼ਾਇਦੇਮੰਦ ਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Tips: ਠੀਕ ਹੋਣ ਦੇ ਬਾਵਜੂਦ ਮਰੀਜ਼ਾਂ ’ਚ ਕਈ ਮਹੀਨੇ ਵਿਖਾਈ ਦਿੰਦੇ ਨੇ ‘ਡੇਂਗੂ’ ਦੇ ਇਹ ਸਾਈਡਇਫੈਕਟ, ਜਾਣੋ ਕਿਉਂ
2. ਜਲਣ ਅਤੇ ਐਸੀਡਿਟੀ ਘੱਟ
ਸਵੇਰੇ ਨਾਸ਼ਤੇ 'ਚ ਦਹੀ ਅਤੇ ਚੀਨੀ ਖਾਣ ਨਾਲ ਢਿੱਡ ਠੰਡਾ ਰਹਿੰਦਾ ਹੈ। ਇਸ ਨਾਲ ਢਿੱਡ 'ਚ ਜਲਣ ਅਤੇ ਐਸੀਡਿਟੀ ਘੱਟ ਜਾਂਦੀ ਹੈ। ਆਯੁਰਵੈਦ 'ਚ ਦਹੀਂ ਤੇ ਚੀਨੀ ਨੂੰ ਢਿੱਡ ਲਈ ਲਾਭਕਾਰੀ ਮੰਨਿਆ ਜਾਂਦਾ ਹੈ।
3. ਯੂਟੀਆਈ ਅਤੇ ਜਲਣ ਨੂੰ ਘਟਾਉਂਦਾ ਹੈ
ਦਹੀਂ ਖੰਡ ਖਾਣ ਨਾਲ ਸਿਸਟਿਸ ਅਤੇ ਯੂਟੀਆਈ ਵਰਗੀਆਂ ਸਮੱਸਿਆਵਾਂ ਨਹੀਂ ਹੋ ਸਕਦੀਆਂ। ਨਾਲ ਹੀ, ਦਹੀਂ ਬਲੈਡਰ ਨੂੰ ਠੰਡਾ ਰੱਖਦਾ ਹੈ, ਜਿਸ ਕਾਰਨ ਪਖਾਨੇ 'ਚ ਜਲਨ ਦੀ ਕੋਈ ਸਮੱਸਿਆ ਨਹੀਂ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਦੇ ਮੱਛਰਾਂ ਤੋਂ ਲੋਕ ਇੰਝ ਕਰਨ ਆਪਣਾ ਬਚਾਅ, ਖਾਣਾ ਖਾਣ ਸਣੇ ਵਰਤੋਂ ਇਹ ਸਾਵਧਾਨੀਆਂ
4. ਗੁਲੂਕੋਜ਼ ਮਿਲਦਾ
ਸਵੇਰੇ ਸਵੇਰੇ ਦਹੀਂ ਅਤੇ ਖੰਡ ਖਾਣ ਨਾਲ ਸਾਡੇ ਸਰੀਰ ਨੂੰ ਤੁਰੰਤ ਗੁਲੂਕੋਜ਼ ਮਿਲਦਾ ਹੈ। ਇਹੀ ਕਾਰਨ ਹੈ ਕਿ ਘਰ ਛੱਡਣ 'ਤੇ ਦਹੀਂ ਅਤੇ ਚੀਨੀ ਖਵਾਇਆ ਜਾਂਦਾ ਹੈ ਤਾਂ ਕਿ ਤੁਸੀਂ ਗਲੂਕੋਜ਼ ਨਾਲ ਦਿਨ ਭਰ ਐਕਟਿਵ ਰਹੋ।
5. ਹਜ਼ਮ ਕਰਨ 'ਚ ਅਸਾਨ
ਕੀ ਤੁਹਾਨੂੰ ਪਤਾ ਹੈ ਕਿ ਦਹੀਂ ਦੁੱਧ ਨਾਲੋਂ ਤੇਜ਼ੀ ਨਾਲ ਹਜ਼ਮ ਹੁੰਦਾ ਹੈ। ਦਹੀਂ 'ਚ ਮੌਜੂਦ ਪ੍ਰੋਟੀਨ ਆਸਾਨੀ ਨਾਲ ਹਜ਼ਮ ਹੋ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Tips : ਤੇਜ਼ੀ ਨਾਲ ਫ਼ੈਲ ਰਹੇ ਡੇਂਗੂ ਦੇ ‘ਸਿਰ ਦਰਦ’ ਸਣੇ ਜਾਣੋ ਮੁੱਖ ਲੱਛਣ, ਬਚਣ ਲਈ ਅਪਣਾਓ ਇਹ ਤਰੀਕੇ