ਸਮੇਂ ''ਤੇ ਮਾਸਿਕ-ਧਰਮ ਨਾ ਹੋਣ ਦੇ ਹੋ ਸਕਦੇ ਹਨ ਇਹ ਕਾਰਨ

Monday, Dec 05, 2016 - 12:34 PM (IST)

ਜਲੰਧਰ —  ਔਰਤਾਂ ਨੂੰ ਹਰ ਮਹੀਨੇ ਮਾਸਿਕ-ਧਰਮ ਦੇ ਦੌਰ ਤੋਂ ਗੁਜ਼ਰਨਾ ਪੈਂਦਾ ਹੈ। ਕਈ ਵਾਰ ਇਹ ਆਪਣੇ ਸਮੇਂ ''ਤੇ ਨਹੀਂ ਆਉਂਦੇ। ਜਿਸ ਦੇ ਕਾਰਨ ਔਰਤਾਂ ਪਰੇਸ਼ਾਨ ਹੋ ਜਾਂਦੀਆਂ ਹਨ। ਸਮੇਂ ਸਿਰ ਮਾਸਿਕ-ਧਰਮ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ''ਚੋਂ ਕੁਝ ਕਾਰਨ ਤੁਹਾਡੀਆਂ ਗਲਤ ਆਦਤਾਂ ਵੀ ਹੋ ਸਕਦੀਆਂ ਹਨ।
ਸ਼ਰਾਬ ਪੀਣਾ — ਸ਼ਰਾਬ ਦੀ ਵਰਤੋਂ ਕਰਨ ਨਾਲ ਵੀ ਮਾਸਿਕ—ਧਰਮ ਦਾ ਚੱਕਰ ਖਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸ਼ਰਾਬ ਪੀਣ ਨਾਲ ਐਸਟ੍ਰੋਜਨ ਅਤੇ ਟੈਸਟੋਸਟੇਰੋਨ ਦਾ ਪੱਧਰ ਵੱਧ ਜਾਂਦਾ ਹੈ। ਜਿਸ ਦੇ ਕਾਰਨ ਮਾਸਿਕ-ਧਰਮ ਦਾ ਚੱਕਰ ਖਰਾਬ ਹੋ ਜਾਂਦਾ ਹੈ।
ਪੂਰੀ ਨੀਂਦ ਨਾ ਲੈਣਾ — ਨੀਂਦ ਪੂਰੀ ਨਾ ਹੋਣ ''ਤੇ ਤੁਹਾਡੇ ਸਰੀਰ ''ਚ ਕਈ ਤਰ੍ਹਾਂ ਦੇ ਬਦਲਾਵ ਆਉਂਦੇ ਹਨ। ਜਿਸ ਦੇ ਕਾਰਨ ਮਾਸਿਕ-ਧਰਮ ਦਾ ਚੱਕਰ ਖਰਾਬ ਹੋ ਜਾਂਦਾ ਹੈ।
ਜ਼ਿਆਦਾ ਕਸਰਤ ਕਰਨਾ — ਜਲਦੀ ਨਾਲ ਭਾਰ ਘੱਟ ਕਰਨ ਦੇ ਚੱਕਰ ''ਚ ਲੜਕੀਆਂ ਬਹੁਤ ਜ਼ਿਆਦਾ ਕਸਰਤ ਕਰ ਲੈਂਦੀਆਂ ਹਨ। ਜਿਸ ਦਾ ਅਸਰ ਹਾਰਮੋਨ ''ਤੇ ਪੈਂਦਾ ਹੈ ਅਤੇ ਮਾਸਿਕ—ਧਰਮ ਦਾ ਚੱਕਰ ਗੜਬੜਾ ਜਾਂਦਾ ਹੈ।
ਤਮਾਕੂਨੋਸ਼ੀ — ਕੁਝ ਲੜਕੀਆਂ ਬਹੁਤ ਹੀ ਘੱਟ ਉਮਰ ''ਚ ਤਮਾਕੂਨੋਸ਼ੀ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਜਿਸ ਦਾ ਅਸਰ ਤੁਹਾਡੇ ਹਾਰਮੋਨ ''ਤੇ ਪੈਂਦਾ ਹੈ। ਇਸੇ ਹੀ ਕਾਰਨ ਮਾਸਿਕ-ਧਰਮ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਜ਼ਿਆਦਾ ਠੰਡੀਆਂ ਚੀਜ਼ਾ ਖਾਣਾ — ਲੜਕੀਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਠੰਡੇ ਭੋਜਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਵੀ ਮਾਸਿਕ-ਧਰਮ ਦੀ ਸਮੱਸਿਆ ਤੋਂ ਗੁਜ਼ਰਨਾ ਪੈ ਸਕਦਾ ਹੈ।


Related News