ਗਰਭਵਤੀ ਔਰਤਾਂ ਰੱਖਣ ਖ਼ਾਸ ਧਿਆਨ, ਗਰਭ 'ਚ ਪਲ ਰਹੇ ਬੱਚਿਆਂ ਨੂੰ ਇੰਝ ਹੁੰਦੈ ਮੰਕੀਪਾਕਸ
Monday, Aug 22, 2022 - 03:38 PM (IST)

ਨਵੀਂ ਦਿੱਲੀ : ਮੰਕੀਪਾਕਸ ਦੇ ਮਰੀਜ਼ਾਂ ਦੀ ਗਿਣਤੀ ਆਏ ਦਿਨ ਵਧਦੀ ਹੀ ਜਾ ਰਹੀ ਹੈ। ਭਾਰਤ ਵਿਚ ਵੀ ਮੰਕੀਪਾਕਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਅਜਿਹੇ ਵਿਚ ਇਹ ਲਾਗ ਗਰਭਵਤੀ ਜਨਾਨੀਆਂ ਨੂੰ ਜ਼ਿਆਦਾ ਖ਼ਤਰਾ ਪਹੁੰਚਾ ਸਕਦੀ ਹੈ। ਇਸ ਲਈ ਗਰਭਵਤੀ ਜਨਾਨੀਆਂ ਨੂੰ ਇਸ ਤੋਂ ਵਧੇਰੇ ਬਚਾਅ ਕਰਨਾ ਚਾਹੀਦਾ ਹੈ। ਮੰਕੀਪਾਕਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਸਰਕਾਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਖਾਸ ਕਰਕੇ ਬੱਚਿਆਂ ਅਤੇ ਗਰਭਵਤੀ ਜਨਾਨੀਆਂ ਨੂੰ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਮਾਹਿਰਾਂ ਮੁਤਾਬਕ, ਜੇਕਰ ਇਮਿਊਨਿਟੀ ਕਮਜ਼ੋਰ ਹੋਵੇ ਤਾਂ ਮੰਕੀਪਾਕਸ ਦਾ ਖ਼ਤਰਾ ਵੱਧ ਜਾਂਦਾ ਹੈ। ਬੱਚਿਆਂ ਅਤੇ ਗਰਭਵਤੀ ਜਨਾਨੀਆਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਛੋਟੇ ਬੱਚੇ ਇਸ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਇਸ ਤੋਂ ਪਹਿਲਾਂ ਸਾਲ 1970 ਵਿਚ ਬਾਂਦਰਪੌਕਸ ਦਾ ਪਹਿਲਾ ਕੇਸ 9 ਸਾਲ ਦੇ ਇੱਕ ਛੋਟੇ ਬੱਚੇ ਵਿਚ ਪਾਇਆ ਗਿਆ ਸੀ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ :
ਕੀ ਹੈ ਮੰਕੀਪਾਕਸ :-
ਮੰਕੀਪਾਕਸ ਇੱਕ ਵਾਇਰਸ ਕਾਰਨ ਹੋਣ ਵਾਲੀ ਜ਼ੂਨੋਟਿਕ ਬਿਮਾਰੀ ਹੈ। ਇਸ ਬਿਮਾਰੀ ਦੇ ਲੱਛਣ, ਹਾਲਾਂਕਿ ਹਲਕੇ ਹਨ, ਆਰਥੋਪੌਕਸ ਵਾਇਰਸ ਦੀ ਲਾਗ, ਚੇਚਕ, ਜੋ ਕਿ ਸਾਲ 1980 ਵਿਚ ਦੁਨੀਆ ਤੋਂ ਖ਼ਤਮ ਹੋ ਗਏ ਸਨ, ਉਸ ਦੇ ਸਮਾਨ ਹਨ। ਇਹ ਰੋਗ ਮੁੱਖ ਤੌਰ 'ਤੇ ਮੱਧ ਅਤੇ ਪੱਛਮੀ ਅਫ਼ਰੀਕੀ ਦੇਸ਼ਾਂ ਵਿਚ ਦੇਖਿਆ ਜਾਂਦਾ ਹੈ। ਇਹ ਬਿਮਾਰੀ ਪਹਿਲੀ ਵਾਰ ਬਾਂਦਰਾਂ ਵਿਚ 1958 ਵਿਚ ਪਾਈ ਗਈ ਸੀ ਅਤੇ ਪਹਿਲੀ ਵਾਰ ਮਨੁੱਖੀ ਲਾਗ ਦਾ ਪਤਾ ਸਾਲ 1970 ਵਿਚ ਕਾਂਗੋ ਗਣਰਾਜ ਵਿਚ ਇੱਕ 9 ਸਾਲ ਦੇ ਲੜਕੇ ਵਿਚ ਪਾਇਆ ਗਿਆ ਸੀ। ਇਹ ਬਿਮਾਰੀ ਮੰਕੀਪਾਕਸ ਵਾਇਰਸ ਕਾਰਨ ਹੁੰਦੀ ਹੈ ਅਤੇ ਜਾਨਵਰਾਂ ਤੋਂ ਮਨੁੱਖਾਂ ਵਿਚ ਅਤੇ ਇੱਕ ਸੰਕਰਮਿਤ ਵਿਅਕਤੀ ਤੋਂ ਦੂਜੇ ਵਿਚ ਫੈਲ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - 'ਯੂਰਿਕ ਐਸਿਡ' ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਨੁਸਖ਼ਾ, ਨਹੀਂ ਪਵੇਗੀ ਦਵਾਈ ਦੀ ਲੋੜ
ਕਿਵੇਂ ਹੁੰਦੀ ਹੈ ਗਰਭਵਤੀ ਜਨਾਨੀਆਂ ਤੇ ਗਰਭ ਵਿਚ ਪਲ ਰਹੇ ਬੱਚੇ ਨੂੰ ਮੰਕੀਪਾਕਸ :-
ਇੱਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਗਰਭਵਤੀ ਜਨਾਨੀਆਂ ਨੂੰ ਵੀ ਮੰਕੀਪਾਕਸ ਦੀ ਲਾਗ ਲੱਗ ਸਕਦੀ ਹੈ। ਇਹ ਖੋਜ ਕਾਂਗੋ ਵਿਚ ਕੀਤੀ ਗਈ ਸੀ, ਜਿਸ ਵਿਚ 216 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਖੋਜ ਵਿਚ ਸ਼ਾਮਲ 5 ਵਿਚੋਂ 4 ਔਰਤਾਂ ਦਾ ਗਰਭਪਾਤ ਹੋਇਆ ਸੀ। ਇਸ ਦੇ ਨਾਲ ਹੀ ਗਰਭ ਵਿਚ ਪਲ ਰਹੇ ਬੱਚਿਆਂ ਵਿਚ ਵੀ ਮੰਕੀਪਾਕਸ ਦੇ ਲੱਛਣ ਪਾਏ ਗਏ। ਇਸ ਲਈ ਜਨਾਨੀਆਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਹ ਬਿਮਾਰੀ ਸੰਕਰਮਿਤ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਣ 'ਤੇ ਵੀ ਹੁੰਦੀ ਹੈ। ਇਸ ਈ ਸੰਕਰਮਿਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ। ਲੱਛਣ ਦਿਖਾਈ ਦੇਣ 'ਤੇ ਡਾਕਟਰ ਨਾਲ ਸੰਪਰਕ ਕਰਨਾ ਯਕੀਨੀ ਬਣਾਓ।
ਗਰਭਵਤੀ ਜਨਾਨੀਆਂ ਰੱਖਣ ਖ਼ਾਸ ਧਿਆਨ :-
1. ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ਲਈ ਤਾਜ਼ੇ ਫਲ ਅਤੇ ਸਬਜ਼ੀਆਂ ਖਾਓ। ਰੋਜ਼ਾਨਾ ਹਲਦੀ ਵਾਲਾ ਦੁੱਧ ਪੀਓ।
2. ਖਾਣ-ਪੀਣ ਦੀਆਂ ਚੀਜ਼ਾਂ ਸਾਂਝੀਆਂ ਨਾ ਕਰੋ। ਨਾਲ ਹੀ ਆਪਣੀਆਂ ਚੀਜ਼ਾਂ ਜਿਵੇਂ ਕਿ ਬੁਰਸ਼, ਟੂਥਪੇਸਟ, ਤੌਲੀਏ ਆਦਿ ਨੂੰ ਸਾਂਝਾ ਨਾ ਕਰੋ।
3. ਇਨਫੈਕਸ਼ਨ ਵਾਲੇ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ। ਇਸ ਲਈ ਜੇਕਰ ਤੁਹਾਨੂੰ ਜ਼ੁਕਾਮ, ਖੰਘ ਅਤੇ ਮੰਕੀਪਾਕਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ।
4. ਘਰ ਦੇ ਬਾਹਰ ਮਾਸਕ ਪਹਿਨੋ। ਇਸ ਨਾਲ ਤੁਸੀਂ ਕੋਰੋਨਾ ਵਾਇਰਸ ਦੀ ਲਾਗ ਤੋਂ ਵੀ ਬਚ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ - ਰੋਜ਼ਾਨਾ ਦੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਵਿਟਾਮਿਨ-ਏ ਨਾਲ ਭਰਪੂਰ ਇਹ ਚੀਜ਼ਾਂ, ਹੱਡੀਆਂ ਅਤੇ ਦੰਦ ਹੋਣਗੇ ਮਜ਼ਬੂਤ
ਮੰਕੀਪਾਕਸ ਦੇ ਲੱਛਣ :-
ਮੰਕੀਪਾਕਸ ਵਾਇਰਸ ਲਈ ਆਮ ਤੌਰ 'ਤੇ ਪ੍ਰਫੁੱਲਿਤ ਹੋਣ ਦੀ ਮਿਆਦ 6 ਤੋਂ 13 ਦਿਨਾਂ ਦੇ ਵਿਚਕਾਰ ਹੁੰਦੀ ਹੈ ਪਰ ਕੁਝ ਮਾਮਲਿਆਂ ਵਿਚ ਪ੍ਰਫੁੱਲਿਤ ਹੋਣ ਦੀ ਮਿਆਦ 5 ਤੋਂ 21 ਦਿਨਾਂ ਦੇ ਵਿਚਕਾਰ ਪਾਈ ਜਾਂਦੀ ਹੈ। ਲੱਛਣ 2 ਤੋਂ 4 ਹਫ਼ਤਿਆਂ ਤੱਕ ਰਹਿ ਸਕਦੇ ਹਨ। ਮੰਕੀਪਾਕਸ ਦੇ ਮਾਮਲਿਆਂ ਵਿਚ ਮੌਤ ਦਰ ਘੱਟ ਹੈ।
ਆਮ ਲੱਛਣਾਂ ਵਿਚ ਸ਼ਾਮਲ ਹਨ ਬੁਖਾਰ, ਗੰਭੀਰ ਸਿਰ ਦਰਦ, ਕਮਰ ਦੇ ਨੇੜੇ ਲਿੰਫ ਨੋਡਜ਼, ਪਿੱਠ ਦਰਦ, ਮਾਸਪੇਸ਼ੀਆਂ ਵਿਚ ਦਰਦ ਅਤੇ ਸੁਸਤੀ। ਬੁਖਾਰ ਦੇ 13 ਦਿਨਾਂ ਬਾਅਦ, ਚਮੜੀ ਦੇ ਧੱਫੜ - ਜ਼ਿਆਦਾਤਰ ਪਾਣੀ ਨਾਲ ਭਰੇ ਬੁਲਬੁਲੇ ਵਰਗੇ - ਚਿਹਰੇ, ਹੱਥਾਂ, ਪੈਰਾਂ, ਹਥੇਲੀਆਂ, ਜਣਨ ਖੇਤਰ ਅਤੇ ਅੱਖਾਂ 'ਤੇ ਦਿਖਾਈ ਦੇਣ ਲੱਗਦੇ ਹਨ।
ਇਹ ਖ਼ਬਰ ਵੀ ਪੜ੍ਹੋ - ਸਰੀਰ ਲਈ ਰਾਮਬਾਣ ਹੈ ‘ਕਾਲੀ ਮਿਰਚ’, ਯੂਰਿਕ ਐਸਿਡ ਸਣੇ ਇਨ੍ਹਾਂ ਬਿਮਾਰੀਆਂ ਨੂੰ ਰੱਖੇ ਦੂਰ
ਬਿਮਾਰੀ ਦੀ ਗੰਭੀਰਤਾ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਵੱਖੋ-ਵੱਖਰੀ ਹੁੰਦੀ ਹੈ, ਉਨ੍ਹਾਂ ਦੀ ਆਮ ਸਿਹਤ, ਇਮਿਊਨਿਟੀ ਅਤੇ ਹੋਰ ਅੰਡਰਲਾਈੰਗ ਇਨਫੈਕਸ਼ਨਾਂ 'ਤੇ ਨਿਰਭਰ ਕਰਦਾ ਹੈ। ਇਸ ਬਿਮਾਰੀ ਦੀਆਂ ਪੇਚੀਦਗੀਆਂ ਵਿਚ ਬ੍ਰੌਨਕੋ-ਨਮੂਨੀਆ, ਸੇਪਸਿਸ, ਇਨਸੇਫਲਾਈਟਿਸ ਅਤੇ ਕੋਰਨੀਆ ਦੀ ਲਾਗ ਸ਼ਾਮਲ ਹਨ। ਲੱਛਣਾਂ ਤੋਂ ਬਿਨਾਂ ਬਿਮਾਰੀ ਦੇ ਪ੍ਰਗਟਾਵੇ ਬਾਰੇ ਅਜੇ ਪਤਾ ਨਹੀਂ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।