ਨਹਾਉਣ ਦੇ ਪਾਣੀ ''ਚ ਮਿਲਾਓ ਇਹ ਚੀਜ਼, ਸਰੀਰ ਨੂੰ ਹੋਣਗੇ ਕਈ ਫਾਇਦੇ

03/19/2018 2:06:41 PM

ਨਵੀਂ ਦਿੱਲੀ— ਮੌਸਮ ਬਦਲਣ ਨਾਲ ਸਿਹਤ ਅਤੇ ਚਮੜੀ ਨਾਲ ਸਬੰਧਿਤ ਕਈ ਪ੍ਰੇਸ਼ਾਨੀਆਂ ਦਾ ਸਾਹਮਣੇ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਲਈ ਤੁਸੀਂ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ। ਜੀ ਹਾਂ ਜੇ ਤੁਸੀਂ ਨਹਾਉਣ ਦੇ ਪਾਣੀ 'ਚ 1 ਚੱਮਚ ਨਮਕ ਮਿਲਾਓ ਤਾਂ ਤੁਸੀਂ ਹੈਲਦੀ ਅਤੇ ਗਲੋਇੰਗ ਦੋਵੇਂ ਰਹੋਗੇ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨਹਾਉਣ ਦੇ ਪਾਣੀ 'ਚ ਨਮਕ ਮਿਲਾਉਣ ਨਾਲ ਕੀ-ਕੀ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਗੋਡਿਆਂ ਦਾ ਦਰਦ
ਵਧਦੀ ਉਮਰ 'ਚ ਅਕਸਰ ਲੋਕ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਨਮਕ ਵਾਲੇ ਪਾਣੀ ਨਾਲ ਨਹਾਉਣ ਨਾਲ ਇਸ ਸਮੱਸਿਆ ਤੋਂ ਜਲਦੀ ਰਾਹਤ ਮਿਲੇਗੀ।
2. ਗਲੋਇੰਗ ਸਕਿਨ
ਨਮਕ ਵਾਲੇ ਪਾਣੀ ਨਾਲ ਨਹਾਉਣ ਨਾਲ ਕੁਦਰਤੀ ਨਿਖਾਰ ਆਉਂਦਾ ਹੈ। ਇਸ ਨਾਲ ਝੁਰੜੀਆਂ ਅਤੇ ਦਾਗ-ਧੱਬਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
3. ਕਮਰ ਦਰਦ
ਲਗਾਤਾਰ ਬੈਠੇ ਰਹਿਣ ਜਾਂ ਫਿਰ ਸਹੀ ਪੋਜੀਸ਼ਨ 'ਚ ਨਾ ਬੈਠਣ ਦੀ ਵਜ੍ਹਾ ਨਾਲ ਵੀ ਕਮਰ 'ਚ ਦਰਦ ਹੁੰਦਾ ਹੈ। ਕਮਰ ਦਰਦ ਹੋਣ 'ਤੇ ਪੇਨਕਿਲਰ ਖਾਣ ਦੀ ਬਜਾਏ ਇਸ ਨੁਸਖੇ ਨੂੰ ਅਪਣਾਓ। ਇਸ ਨਾਲ ਜਲਦੀ ਆਰਾਮ ਮਿਲੇਗਾ।
4. ਸਕਿਨ ਇਨਫੈਕਸ਼ਨ
ਮੌਸਮ ਬਦਲਣ 'ਤੇ ਕਈ ਲੋਕਾਂ ਨੂੰ ਸਕਿਨ ਇਨਫੈਕਸ਼ਨ ਜਿਵੇਂ ਦਾਦ, ਖਾਰਸ਼, ਖੁਜਲੀ ਦੀ ਸਮੱਸਿਆ ਹੋਣ ਲੱਗਦੀ ਹੈ। ਰੋਜ਼ ਪਾਣੀ 'ਚ ਨਮਕ ਮਿਲਾ ਕੇ ਨਹਾਉਣ ਨਾਲ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਜਲਦੀ ਰਾਹਤ ਮਿਲਦੀ ਹੈ।
5. ਤਣਾਅ
ਪਾਣੀ 'ਚ ਨਮਕ ਮਿਲਾ ਕੇ ਨਹਾਉਣ ਨਾਲ ਤਣਾਅ ਦੂਰ ਰਹਿੰਦਾ ਹੈ। ਇਸ ਨਾਲ ਮੂਡ ਵੀ ਚੰਗਾ ਰਹਿੰਦਾ ਹੈ।

 


Related News