ਦੁੱਧ ''ਚ ਮਿਲਾਓ ਇਹ ਚੀਜ਼ਾਂ, ਹੋਣਗੇ ਦੋਗੁਣਾ ਫਾਇਦੇ

06/04/2017 5:53:03 AM

ਜਲੰਧਰ— ਉਂਝ ਤਾਂ ਸ਼ਹਿਦ ਦੇ ਬਹੁਤ ਸਾਰੇ ਲਾਭ ਹੁੰਦੇ ਹਨ ਪਰ ਜਦੋਂ ਵੀ ਸ਼ਹਿਦ 'ਚ ਕੁੱਝ ਹੋਰ ਹੈਲਦੀ ਚੀਜ਼ਾਂ ਮਿਲਾ ਕੇ ਖਾਂਦੇ ਹਾਂ ਤਾਂ ਇਸ ਨਾਲ ਹੋਰ ਵੀ ਵੈਨੇਫਿਟ ਵੱਧ ਜਾਂਦੇ ਹਨ। ਇਨ੍ਹਾਂ ਚੀਜ਼ਾਂ ਨਾਲ ਸਾਡਾ ਸਰੀਰ ਕਈ ਬੀਮਾਰੀਆਂ ਤੋ ਦੂਰ ਰਹਿੰਦਾ ਹੈ। ਜੋ ਲੋਕ ਮਿੱਠਾ ਖਾਣਾ ਜ਼ਿਆਦਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਦੁੱਧ ਅਤੇ ਦਹੀਂ ਵਰਗੀਆਂ ਚੀਜ਼ਾਂ 'ਚ ਸ਼ੱਕਰ ਦੇ ਜਗ੍ਹਾ ਸ਼ਹਿਦ ਇਸਤੇਮਾਲ ਕਰਨਾ ਚਾਹੀਦਾ ਹੈ। ਇਕ ਗੱਲ ਦਾ ਧਿਆਨ ਰੱਖੋ ਕਿ ਸ਼ਹਿਦ ਨੂੰ ਕਦੀ ਵੀ ਗਰਮ ਨਾ ਕਰੋ। ਗਰਮ ਕਰਨ ਨਾਲ ਇਸਦੇ ਸਾਰੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਇਸ ਤੋਂ ਇਲਾਵਾ ਨਾਨਵੈੱਜ ਨਾਲ ਸ਼ਹਿਦ ਖਾਣ ਨਾਲ ਨੁਕਸਾਨ ਹੋ ਸਕਦਾ ਹੈ। 
1. ਸ਼ਹਿਦ ਅਤੇ ਦੁੱਧ
ਇਸ 'ਚ ਕੈਲਸ਼ੀਅਮ ਹੁੰਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। 
2. ਸ਼ਹਿਦ ਅਤੇ ਲਸਣ
ਇਸ ਨਾਲ ਚਮੜੀ ਦੀਆਂ ਪਰੇਸ਼ਾਨੀਆਂ ਜਿਵੇਂ ਮੁਹਾਸੇ ਦੂਰ ਹੁੰਦੇ ਹਨ। 
3. ਸ਼ਹਿਦ ਅਤੇ ਨਿੰਬੂ ਪਾਣੀ
ਇਸ 'ਚ ਡਾਈਯੂਰੇਟਿਕ ਪ੍ਰੋਪਟੀਰਜ ਹੁੰਦੇ ਹੈ। ਇਹ ਯੂਰਿਨ ਇਨਫੈਕਸ਼ਨ ਤੋਂ ਬਚਾਉਂਦਾ ਹੈ। 
4. ਸ਼ਹਿਦ ਅਤੇ ਲੌਂਗ
ਇਨ੍ਹਾਂ ਦੋਵਾਂ ਨੂੰ ਖਾਣ ਨਾਲ ਹਾਰਟ ਦੀ ਪਰੇਸ਼ਾਨੀ ਦੂਰ ਹੁੰਦੀ ਹੈ। 
5. ਸ਼ਹਿਦ ਅਤੇ ਅਦਰਕ
ਇਸ ਨਾਲ ਫੈਟ ਬਰਨਿੰਗ ਦੀ ਪ੍ਰੋਸੇਸ ਤੇਜ਼ ਹੁੰਦੀ ਹੈ ਅਤੇ ਭਾਰ ਘੱਟ ਹੁੰਦਾ ਹੈ। 
6. ਸ਼ਹਿਦ ਅਤੇ ਦਹੀਂ
ਇਸ 'ਚ ਕਾਰਬੋਹਾਈਡ੍ਰੇਟਸ ਹੁੰਦੇ ਹਨ. ਇਸ ਨਾਲ ਅਨਰਜੀ ਮਿਲਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ। 
7. ਸ਼ਹਿਦ ਅਤੇ ਆਂਵਲਾ
ਇਹ ਸਾਨੂੰ ਕਿਡਨੀ ਅਤੇ ਲੀਵਰ ਦੀ ਪਰੇਸ਼ਾਨੀ ਤੋਂ ਬਚਾਉਂਦਾ ਹੈ। 
8. ਸ਼ਹਿਦ ਅਤੇ ਚੁਕੰਦਰ
ਇਸ 'ਚ ਫਾਈਬਰਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਡਾਈਜੇਸ਼ਨ ਠੀਕ ਰਹਿੰਦਾ ਹੈ। ਇਹ ਕਬਜ਼ ਤੋਂ ਵੀ ਬਚਾਉਂਦਾ ਹੈ। 
9. ਸ਼ਹਿਦ ਅਤੇ ਕਾਲੀਮਿਰਚ
ਇਨ੍ਹਾਂ ਦੋਵਾਂ 'ਚ ਕੈਲਸ਼ੀਅਮ ਹੁੰਦਾ ਹੈ। ਇਸ ਨਾਲ ਹੱਡੀਆ ਮਜ਼ਬੂਤ ਹੁੰਦੀਆਂ ਹਨ। ਜੋੜਾਂ ਦਾ ਦਰਦ ਵੀ ਠੀਕ ਹੁੰਦਾ ਹੈ।


Related News