ਮਿਸ਼ਰੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

02/12/2018 11:51:06 AM

ਨਵੀਂ ਦਿੱਲੀ— ਮਿਸ਼ਰੀ 'ਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੁੰਦੇ ਹਨ। ਮਿਸ਼ਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਯਾਦਦਾਸ਼ਤ ਵਧਾਉਣ 'ਚ ਬੇਹੱਦ ਫਾਇਦੇਮੰਦ ਸਾਬਤ ਹੁੰਦੀ ਹੈ। ਇਹ ਸਰੀਰ ਨੂੰ ਠੰਡਾ ਰੱਖਦੀ ਹੈ।ਇਸ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਮਿਸ਼ਰੀ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਮਿਸ਼ਰੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਗਲੇ ਦੀ ਖਾਰਸ਼ ਅਤੇ ਖਾਂਸੀ
ਖਾਂਸੀ ਹੋਵੇ ਜਾਂ ਗਲਾ ਖਰਾਬ ਹੋਵੇ ਅਜਿਹੀ ਹਾਲਤ 'ਚ ਮਿਸ਼ਰੀ ਦੀ ਵਰਤੋਂ ਕਰਨਾ ਲਾਭਕਾਰੀ ਹੁੰਦਾ ਹੈ। ਗਲਾ ਖਰਾਬ ਹੋਣ 'ਤੇ ਜੋ ਗਲੇ 'ਚ ਤੇਜ਼ ਦਰਦ ਹੁੰਦਾ ਹੈ ਇਹ ਉਸ ਤੋਂ ਵੀ ਰਾਹਤ ਦਿੰਦੀ ਹੈ। ਖਾਂਸੀ ਆਉਣ 'ਤੇ ਰੋਗੀ ਨੂੰ ਮਿਸ਼ਰੀ ਦਾ ਟੁੱਕੜੇ ਚੁਸਣ ਲਈ ਦਿਓ। ਜਿਸ ਨਾਲ ਥੋੜ੍ਹੀ ਹੀ ਦੇਰ 'ਚ ਖਾਂਸੀ ਦੂਰ ਹੋ ਜਾਵੇਗੀ।

PunjabKesari
2. ਲੂ ਲੱਗਣ ਤੋਂ ਬਚਾਏ
ਮਿਸ਼ਰੀ 'ਚ ਮਿਠਾਸ ਅਤੇ ਠੰਡਕ ਦੋਵਾਂ ਦੇ ਗੁਣ ਮੌਜੂਦ ਹੁੰਦੇ ਹਨ। ਇਸ ਲਈ ਬਹੁਤ ਜ਼ਿਆਦਾ ਗਰਮੀ 'ਚ ਸ਼ਰਬਤ 'ਚ ਇਸ ਨੂੰ ਘੋਲ ਕੇ ਪੀਣ ਨਾਲ ਲੂ ਲੱਗਣ ਤੋਂ ਬਚਾਅ ਹੁੰਦਾ ਹੈ। ਇਸ ਨਾਲ ਸਰੀਰ 'ਚ ਸਫੂਰਤੀ ਦਾ ਅਹਿਸਾਸ ਹੁੰਦਾ ਹੈ ਅਤੇ ਕੁਝ ਦੇਰ ਲਈ ਗਰਮੀ ਤੋਂ ਰਾਹਤ ਮਿਲਦੀ ਹੈ ਕਿਉਂਕਿ ਇਹ ਗਲੂਕੋਜ਼ ਦੇ ਰੂਪ 'ਚ ਸਰੀਰ ਨੂੰ ਊਰਜਾ ਦਿੰਦਾ ਹੈ।
3. ਮੂੰਹ ਦੇ ਛਾਲੇ
ਮੂੰਹ 'ਚ ਛਾਲੇ ਹੋਣ 'ਤੇ ਮਿਸ਼ਰੀ ਨੂੰ ਇਲਾਇਚੀ ਦੇ ਨਾਲ ਮਿਲਾਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੂੰਹ ਦੇ ਛਾਲਿਆਂ 'ਤੇ ਲਗਾਓ। ਇਸ ਨਾਲ ਛਾਲੇ ਠੀਕ ਹੋ ਜਾਂਦੇ ਹਨ।

PunjabKesari
4. ਨਕਸੀਰ
ਨਕਸੀਰ ਫੱਟਣ 'ਤੇ ਮਿਸ਼ਰੀ ਨੂੰ ਪਾਣੀ 'ਚ ਮਿਲਾਕੇ ਸੁੰਘਣ ਨਾਲ ਆਰਾਮ ਮਿਲਦਾ ਹੈ।

PunjabKesari
5. ਖੂਨ ਦੀ ਕਮੀ
ਕੇਸਰ ਅਤੇ ਮਿਸ਼ਰੀ ਮਿਲੇ ਕੋਸੇ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ 'ਚ ਊਰਜਾ ਆਉਂਦੀ ਹੈ।ਜਿਸ ਨਾਲ ਸਰੀਰ 'ਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ।

PunjabKesari
6. ਹੱਥਾਂ ਜਾਂ ਪੈਰਾਂ 'ਚ ਜਲਣ
ਮੱਖਣ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ 'ਚ ਮਿਲਾਕੇ ਲਗਾਉਣ ਨਾਲ ਵੀ ਹੱਥਾ ਪੈਰਾਂ ਦੀ ਜਲਣ ਦੂਰ ਹੋ ਜਾਂਦੀ ਹੈ।
7. ਅੱਖਾਂ ਅਤੇ ਸਿਰ ਦੀ ਕਮਜ਼ੋਰੀ
ਅੱਖਾਂ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਸਿਰ ਦਰਦ ਦੀ ਸ਼ਿਕਾਅਤ ਹੋਵੇ ਤਾਂ ਸਿਰਫ ਮਿਸ਼ਰੀ, ਸੌਂਫ ਅਤੇ ਬਾਦਾਮ ਬਰਾਬਰ ਮਾਤਰਾ 'ਚ ਲੈ ਕੇ ਪੀਸ ਲਓ। ਫਿਰ ਇਸ ਪਾਊਡਰ ਨੂੰ ਸਵੇਰੇ ਸ਼ਾਮ ਗਰਮ ਦੁੱਧ ਦੇ ਨਾਲ ਲਓ।

PunjabKesari


Related News