ਪੁਦੀਨਾ ਸਰੀਰ ਲਈ ਹੁੰਦਾ ਹੈ ਬੇਹੱਦ ਫਾਇਦੇਮੰਦ

03/14/2018 5:57:48 PM

ਨਵੀਂ ਦਿੱਲੀ— ਪੁਦੀਨੇ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਇਸ ਨੂੰ ਚਟਨੀ, ਸਲਾਦ ਅਤੇ ਰਾਇਤੇ ਲਈ ਵਰਤਿਆਂ ਜਾਂਦਾ ਹੈ। ਇਸ 'ਚ ਬਹੁਤ ਸਾਰੇ ਗੁਣ ਹੁੰਦੇ ਹਨ।ਇਹ ਠੰਡਾ ਹੁੰਦਾ ਹੈ ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਪੁਦੀਨੇ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
1. ਦੰਦਾਂ ਲਈ ਫਾਇਦੇਮੰਦ
ਪੁਦੀਨੇ ਦੇ ਰੋਜ਼ 2-4 ਪੱਤੇ ਚਬਾਉਣ ਨਾਲ ਦੰਦਾਂ ਦਾ ਦਰਦ, ਪਾਇਰੀਆ ਅਤੇ ਮਸੂੜਿਆਂ 'ਚੋ ਖੂਨ ਆਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।
2. ਮੂੰਹ ਦੀ ਬਦਬੂ ਦੂਰ ਕਰੇ
ਮੂੰਹ 'ਚੋ ਬਦਬੂ ਆ ਰਹੀ ਹੋਵੇ ਤਾਂ ਇਕ ਗਲਾਸ ਪਾਣੀ 'ਚ 4-5 ਪੱਤੇ ਪੁਦੀਨੇ ਦੇ ਉਬਾਲ ਕੇ ਠੰਡਾ ਕਰਕੇ ਫਰਿੱਜ 'ਚ ਰੱਖ ਦਿਓ। ਇਸ ਨਾਲ ਕੁਰਲੀਆਂ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।
3. ਗੈਸ ਤੋਂ ਛੁਟਕਾਰਾ
ਪੇਟ 'ਚ ਗੈਸ ਬਣਦੀ ਹੋਵੇ ਤਾਂ ਪੁਦੀਨੇ ਦੀ ਚਾਹ ਪੀਓ। ਇਸ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
4. ਛਾਈਆਂ ਦੂਰ ਕਰੇ
ਪੁਦੀਨੇ ਦੇ ਪੱਤਿਆਂ ਦੇ ਪੇਸਟ ਨੂੰ ਪਾਣੀ 'ਚ ਪਾ ਕੇ ਭਾਫ ਲੈਣ ਨਾਲ ਚਿਹਰੇ ਦੀਆਂ ਛਾਈਆਂ ਦੂਰ ਹੁੰਦੀਆਂ ਹਨ।
5. ਥਕਾਵਟ ਦੂਰ ਕਰੇ
ਜ਼ਿਆਦਾ ਥਕਾਵਟ ਹੋਣ 'ਤੇ ਕੋਸੇ ਪਾਣੀ 'ਚ ਪੁਦੀਨੇ ਦਾ ਤੇਲ ਪਾ ਕੇ ਉਸ 'ਚ ਪੈਰ ਪਾ ਕੇ ਕੁਝ ਬੈਠਣ ਨਾਲ ਅਰਾਮ ਮਿਲਦਾ ਹੈ।
6. ਹਿਚਕੀ ਦੂਰ ਹੁੰਦੀ ਹੈ
ਪੁਦੀਨੇ ਦੇ ਰਸ 'ਚ ਸ਼ਹਿਦ ਮਿਲਾ ਕੇ ਚੱਟਣ ਨਾਲ ਹਿਚਕੀ ਦੂਰ ਹੁੰਦੀ ਹੈ।
7. ਖਾਂਸੀ 'ਚ ਆਰਾਮ
ਖਾਂਸੀ ਤੋਂ ਪਰੇਸ਼ਾਨ ਹੋ ਤਾਂ ਪੁਦੀਨੇ ਦੀ ਚਾਹ 'ਚ ਥੋੜ੍ਹਾ ਜਿਹਾ ਨਮਕ ਪਾ ਕੇ ਪੀਣ ਨਾਲ ਅਰਾਮ ਮਿਲਦਾ ਹੈ।
8. ਪੇਟ ਦਰਦ ਠੀਕ ਹੋ ਜਾਂਦਾ ਹੈ
ਪੇਟ ਦਰਦ ਦੇ ਸਮੇਂ ਅਦਰਕ ਅਤੇ ਪੁਦੀਨੇ ਦੇ ਰਸ 'ਚ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਲੈਣ ਨਾਲ ਪੇਟ ਦਰਦ 'ਚ ਅਰਾਮ ਮਿਲਦਾ ਹੈ।
9. ਮੁਹਾਸਿਆਂ ਦੀ ਸਮੱਸਿਆ
ਰੋਜ਼ਾਨਾ ਪੁਦੀਨੇ ਦੀ ਵਰਤੋਂ ਕਰਨ ਨਾਲ ਮੁਹਾਸਿਆਂ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਇਸ ਨਾਲ ਚਮੜੀ ਨੂੰ ਕਈ ਫਾਇਦੇ ਹੁੰਦੇ ਹਨ।


Related News