ਚੱਕਰ ਆਉਣ ''ਤੇ ਕਰੋ ਇਹ ਉਪਾਅ
Tuesday, Oct 25, 2016 - 05:46 PM (IST)

ਜਲੰਧਰ— ਸਿਰ ਘੁੰਮਣ ਅਤੇ ਚੱਕਰ ਆਉਣ ਦੇ ਕਈ ਕਾਰਨ ਹੋ ਸਕਦੇ ਹੋ। ਸਰੀਰ ''ਚ ਪਾਣੀ ਦੀ ਕਮੀ ਕਾਰਨ ਇਹ ਸਮੱਸਿਆ ਹੁੰਦੀ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਜਾਂ ਕੋਈ ਹੋਰ ਬੀਮਾਰੀ ਦੇ ਕਾਰਨ ਵੀ ਚੱਕਰ ਆ ਸਕਦੇ ਹਨ। ਅਜਿਹੇ ਕਈ ਫੂਡ ਅਤੇ ਡਰਿੰਕ ਦੀ ਵਰਤੋਂ ਕਰਨ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਫੂਡਸ ਬਾਰੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ।
1. ਨਾਰੀਅਲ ਪਾਣੀ— ਚੱਕਰ ਆਉਣ ''ਤੇ ਰੋਜ਼ ਸਵੇਰੇ ਸ਼ਾਮ ਨਾਰੀਅਲ ਪਾਣੀ ਪੀਓ। ਇਸ ਨਾਲ ਕੁਝ ਹੀ ਮਿੰਟਾਂ ਤੱਕ ਚੱਕਰ ਆਉਣੇ ਬੰਦ ਹੋ ਜਾਣਗੇ।
2. ਖਰਬੂਜੇ ਦੇ ਬੀਜ— ਖਰਬੂਜੇ ਦੇ ਬੀਜ਼ਾਂ ਨੂੰ ਗਾਂ ਦੇ ਘਿਓ ''ਚ ਭੁੰਨ ਕੇ ਸਵੇਰੇ ਸ਼ਾਮ ਖਾਣ ਨਾਲ ਚੱਕਰ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
3.ਧਨੀਆਂ ਅਤੇ ਆਂਵਲੇ ਦਾ ਰਸ— ਅੱਧਾ ਕੱਪ ਧਨੀਆਂ ਦੇ ਰਸ ''ਚ 2 ਚਮਚ ਆਂਵਲੇ ਦਾ ਰਸ ਮਿਲਾ ਕੇ ਪੀਣ ਨਾਲ ਇਸ ਬੀਮਾਰੀ ਤੋਂ ਆਰਾਮ ਮਿਲੇਗਾ।
4. ਨਿੰਬੂ ਦਾ ਰਸ— ਇਕ ਗਲਾਸ ਗੁਣਗੁਣੇ ਪਾਣੀ ''ਚ ਅੱਧਾ ਕੱਪ ਨਿੰਬੂ ਨਿਚੋੜ ਕੇ ਪੀਣ ਨਾਲ ਚੱਕਰ ਆਉਣਾ ਬੰਦ ਹੋ ਜਾਵੇਗਾ।
5. ਅਦਰਕ— ਚੱਕਰ ਆਉਣ ''ਤੇ ਅਦਰਕ ਦੀ ਚਾਹ ਜਾਂ ਅਦਰਕ ਚੂਸਣ ਨਾਲ ਫਾਇਦਾ ਹੋਵੇਗਾ। ਉਲਟੀ ਤੋਂ ਵੀ ਆਰਾਮ ਮਿਲੇਗਾ।
6. ਇਲਾਇਚੀ— ਛੋਟੀ ਇਲਾਇਚੀ ਦੇ 4-5 ਦਾਣਿਆਂ ਨੂੰ ਚਬਾਉਣ ਨਾਲ ਚੱਕਰ ਆਉਣਾ ਅਤੇ ਉਲਟੀ ਆਉਣਾ ਬੰਦ ਹੋ ਜਾਵੇਗਾ।
7. ਕੌਫੀ ਅਤੇ ਤਲੀਆਂ ਚੀਜ਼ਾਂ— ਚੱਕਰ ਦੀ ਬੀਮਾਰੀ ''ਚ ਜ਼ਿਆਦਾ ਚਾਹ, ਕੌਫੀ ਅਤੇ ਤਲੀਆਂ ਚੀਜ਼ਾਂ ਖਾਣ ਨਾਲ ਨੁਕਸਾਨ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਨਾ ਕਰੋ।